ਫੀਲਡ ਐਡ ਵਰਕਸ਼ਾਪ ਵਰਕਰਜ

ਪੱਤਰ ਪ੍ਰੇਰਕ। ਪੰਜਾਬੀ ਜਾਗਰਣ, ਮਾਨਸਾ : ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਸੂਬਾਈ ਪ੍ਰਧਾਨ ਬਿੱਕਰ ਸਿੰਘ ਮਾਖਾ ਜਨ ਸਿਹਤ ਵਿਭਾਗ ਵਿੱਚ ਆਪਣੀ ਜ਼ਿੰਦਗੀ ਦੇ 37 ਸਾਲ ਸੇਵਾ ਕਰਨ ਉਪਰੰਤ ਸੇਵਾਮੁਕਤ ਹੋ ਚੁੱਕੇ ਹਨ ਅਤੇ ਜੱਥੇਬੰਦੀ ਵੱਲੋਂ ਆਪਣੇ ਆਗੂ ਨੂੰ ਸਥਾਨਿਕ ਹੋਟਲ ਵਿੱਚ ਸ਼ਾਨਦਾਰ ਪਾਰਟੀ ਕਰ ਕੇ ਵਿਦਾ ਕੀਤਾ। ਇਸ ਮੌਕੇ ਵੱਖ-ਵੱਖ ਜਨਤਕ, ਸਮਾਜਿਕ, ਮੁਲਾਜ਼ਮ ਜੱਥੇਬੰਦੀਆਂ, ਉਨ੍ਹਾਂ ਦੇ ਸੁਨੇਹੀ, ਰਿਸ਼ਤੇਦਾਰ, ਦੋਸਤ ਤੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫ਼ੈੱਡਰੇਸ਼ਨ (ਵਿਗਿਆਨਕ ਗਰੁੱਪ) ਦੇ ਸੂਬਾਈ ਪ੍ਰਧਾਨ ਗਗਨਦੀਪ ਸਿੰਘ ਭੁੱਲਰ, ਸੂਬਾਈ ਜਨਰਲ ਸਕੱਤਰ ਨਾਰਾਇਣ ਦੱਤ ਤਿਵਾੜੀ, ਸੂਬਾਈ ਵਿੱਤ ਸਕੱਤਰ ਗੁਲਜਾਰ ਖਾਂ, ਗੋਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਦੇ ਸੂਬਾਈ ਜਰਨਲ ਸਕੱਤਰ ਸੁਰਿੰਦਰ ਸਿੰਘ ਕੰਬੋਜ, ਏਟਕ ਦੇ ਸੂਬਾਈ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਕਰਨੈਲ ਸਿੰਘ ਭੀਖੀ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ, ਸੀਪੀਆਈ (ਐੱਮ) ਦੇ ਆਗੂ ਅਮਰਜੀਤ ਸਿੰਘ ਸਿੱਧੂ, ਟੈਕਨੀਕਲ ਐਡ ਮਕੈਨੀਕਲ ਯੂਨੀਅਨ ਦੇ ਸੂਬਾਈ ਵਿੱਤ ਸਕੱਤਰ ਜਗਦੇਵ ਸਿੰਘ ਘੁਰਕਣੀ, ਫੀਲਡ ਐਡ ਵਰਕਸਾਪ ਵਰਕਰਜ ਯੂਨੀਅਨ ਪੰਜਾਬ ਦੇ ਸੂਬਾਈ ਕੈਸ਼ੀਅਰ ਹਿੰਮਤ ਸਿੰਘ ਦੂਲੋਵਾਲ ਨੇ ਸਾਥੀ ਮਾਖਾ ਨੇ ਜਿੱਥੇ ਆਪਣੇ ਕਾਰਜਕਾਲ ਦੌਰਾਨ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ, ਉੱਥੇ ਉਨ੍ਹਾਂ ਦੇ ਮੁਲਾਜ਼ਮ ਲਹਿਰ ਵਿੱਚ ਧਰੂ ਤਾਰਾ ਵਾਂਗ ਚਮਕਵਾ ਰੋਲ ਅਦਾ ਕੀਤਾ। ਆਗੂਆਂ ਨੇ ਕਿਹਾ ਕਿ ਸਾਥੀ ਜੀ ਨਿਮਰਤਾ, ਲਗਨ, ਸਹਿਸਤਾ ਤੇ ਇਮਾਨਦਾਰੀ ਦਾ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਉਨ੍ਹਾਂ ਨੇ ਆਪਣੀ ਡਿਊਟੀ ਦੇ 37 ਸਾਲਾਂ ਵਿੱਚੋਂ 35 ਸਾਲ ਇੱਕੋ ਪਿੰਡ ਗੇਹਲੇ ਵਿੱਚ ਬਿਤਾਏ।