ਕਾਰ ਨੇ ਕੁਚਲਿਆ ਸਹਾਇਕ ਥਾਣੇਦਾਰ, ਮੌਤ, ਚਾਲਕ ਫ਼ਰਾਰ
ਬਰਨਾਲਾ ਸਿਰਸਾ ਕੌਮੀ ਮਾਰਗ
Publish Date: Wed, 29 Apr 2026 08:52 PM (IST)
Updated Date: Thu, 30 Apr 2026 04:16 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਬਰਨਾਲਾ ਸਿਰਸਾ ਕੌਮੀ ਮਾਰਗ ‘ਤੇ ਸਰਦੂਲਗੜ੍ਹ ਵਿਖੇ ਤੇਜ਼ ਰਫ਼ਤਾਰ ਗੱਡੀ ਨੇ ਅੱਜ ਸ਼ਾਮ ਇੱਕ ਸਹਾਇਕ ਥਾਣੇਦਾਰ ਨੂੰ ਡਿਊਟੀ ਦੌਰਾਨ ਕੁਚਲ ਦਿੱਤਾ। ਇਸ ਦੌਰਾਨ ਮੌਕੇ ’ਤੇ ਸਹਾਇਕ ਥਾਣੇਦਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮਾਮਲੇ ’ਚ ਤੁਰੰਤ ਥਾਣਾ ਸਰਦੂਲਗੜ੍ਹ ਪੁਲਿਸ ਨੇ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਟੱਕਰ ਮਾਰਨ ਵਾਲੀ ਕਾਰ ’ਚ ਸਵਾਰ ਵਿਅਕਤੀ ਫ਼ਰਾਰ ਹੋ ਗਏ। ਡੀਐੱਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਬਰਨਾਲਾ ਸਿਰਸਾ ਨੈਸ਼ਨਲ ਹਾਈਵੇ ’ਤੇ ਸਰਦੂਲਗੜ੍ਹ ਵਿਖੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਜੋ ਕਿ 112 ‘ਤੇ ਡਿਉਟੀ ’ਤੇ ਤਾਇਨਾਤ ਸੀ ਨੂੰ ਸੂਚਨਾ ਮਿਲੀ ਸੀ ਕਿ ਝੁਨੀਰ ਵਾਲੇ ਪਾਸਿਓਂ ਇਕ ਗੱਡੀ ਹਾਦਸਾ ਕਰਕੇ ਆ ਰਹੀ ਹੈ। ਜਦੋਂ ਸਹਾਇਕ ਥਾਣੇਦਾਰ ਨੇ ਗੱਡੀ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਡਰਾਈਵਰ ਨੇ ਕਾਰ ਸਹਾਇਕ ਥਾਣੇਦਾਰ ’ਤੇ ਚੜ੍ਹਾ ਦਿੱਤੀ। ਇਸ ’ਤੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਜਿਨ੍ਹਾਂ ਦੀ ਉਮਰ ਤਕਰੀਬਨ 50 ਸਾਲ ਹੈ, ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧ ਵਿੱਚ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਗੱਡੀ ਨੂੰ ਕਬਜ਼ੇ ’ਚ ਲੈ ਲਿਆ ਹੈ ਪਰ ਕਾਰ ’ਚ ਸਵਾਰ ਵਿਅਕਤੀਆਂ ਮੌਕੇ ਤੋਂ ਫਰਾਰ ਹੋ ਗਏ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।