ਵਿਦਿਆਰਥੀਆਂ ਨੇ ਦੋ ਦਿਨਾ ਲਾਇਆ ਵਿੱਦਿਅਕ ਟੂਰ
ਬਾਲ ਵਾਟਿਕਾ ਪਬਲਿਕ ਸਕੂਲ, ਟਿੱਬੀ ਹਰੀ ਸਿੰਘ ਵੱਲੋਂ
Publish Date: Thu, 30 Oct 2025 08:57 PM (IST)
Updated Date: Fri, 31 Oct 2025 04:13 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਬਾਲ ਵਾਟਿਕਾ ਪਬਲਿਕ ਸਕੂਲ, ਟਿੱਬੀ ਹਰੀ ਸਿੰਘ ਵੱਲੋਂ ਵਿਦਿਆਰਥੀਆਂ ਲਈ ਦੋ ਦਿਨਾਂ ਸਿੱਖਿਆ ਭਰਪੂਰ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਯਾਤਰਾ ਦੇ ਦੌਰਾਨ ਵਿਦਿਆਰਥੀਆਂ ਨੇ ਚੰਡੀਗੜ੍ਹ ਤੇ ਮੁਹਾਲੀ ਦੇ ਕਈ ਪ੍ਰਸਿੱਧ ਤੇ ਗਿਆਨਵਰਧਕ ਸਥਾਨਾਂ ਦੇ ਦਰਸ਼ਨ ਕੀਤੇ। ਵਿਦਿਆਰਥੀਆਂ ਨੇ ਰਾਕ-ਗਾਰਡਨ ਦੀ ਕਲਾ ਤੇ ਕੂੜੇ- ਕਰਕਟ ਤੋਂ ਬਣੇ ਸ਼ਿਲਪ ਕਲਾ ਦੇ ਨਮੂਨਿਆਂ ਨੂੰ ਦੇਖ ਕੇ ਹੈਰਾਨੀ ਜਤਾਈ। ਸੁੱਖਨਾ ਝੀਲ ਦੇ ਸੁੰਦਰ ਪ੍ਰਕਿਰਤੀ ਦ੍ਰਿਸ਼ਾਂ ਨੇ ਬੱਚਿਆਂ ਨੂੰ ਮੋਹ ਲਿਆ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੇ ਛੱਤਬੀੜ ਚਿੜੀਆਘਰ ਵਿੱਚ ਵੱਖ-ਵੱਖ ਜਾਨਵਰਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜੋ ਉਨ੍ਹਾਂ ਲਈ ਬਹੁਤ ਸਿੱਖਣਯੋਗ ਅਨੁਭਵ ਰਿਹਾ ਧਾਰਮਿਕ ਤੇ ਆਤਮਿਕ ਸ਼ਾਂਤੀ ਦੇ ਅਹਿਸਾਸ ਲਈ ਬੱਚਿਆਂ ਨੇ ਗੁਰਦੁਆਰਾ ਸ੍ਰੀ ਪ੍ਰਮੇਸ਼ਰ ਦੁਆਰ, ਗੁਰਦੁਆਰਾ ਅੰਬ ਸਾਹਿਬ ਅਤੇ ਗੁਰਦੁਆਰਾ ਸਿੰਘ ਸ਼ਹੀਦਾ ਸੋਹਾਣਾ ਸਾਹਿਬ ਵਿੱਚ ਮੱਥਾ ਟੇਕਿਆ ਤੇ ਗੁਰਬਾਣੀ ਦਾ ਆਨੰਦ ਮਾਣਿਆ। ਇਹ ਯਾਤਰਾ ਵਿਦਿਆਰਥੀਆਂ ਲਈ ਸਿਰਫ਼ ਮਨੋਰੰਜਨ ਭਰਪੂਰ ਹੀ ਨਹੀਂ, ਸਗੋਂ ਗਿਆਨ ਤੇ ਅਨੁਭਵ ਵਧਾਉਣ ਵਾਲਾ ਸਾਬਤ ਹੋਇਆ। ਪ੍ਰਿੰਸੀਪਲ ਏ.ਕੇ ਤਿਵਾੜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਸਕੂਲ ਦਾ ਮੁੱਖ ਉਦੇਸ਼ ਸਿਰਫ ਕਿਤਾਬੀ ਗਿਆਨ ਦੇਣਾ ਹੀ ਨਹੀਂ ਬਲਕਿ ਵਿਦਿਆਰਥੀਆਂ ਨੂੰ ਜੀਵਨ ਦੇ ਅਸਲ ਅਨੁਭਵ ਨਾਲ ਜੋੜਨਾ ਹੈ। ਇਹ ਯਾਤਰਾ ਵਿਦਿਆਰਥੀਆ ਵਿੱਚ ਖੋਜ, ਨਿਰੀਖਣ, ਅਤੇ ਸਿੱਖਣ ਦੀਆਂ ਭਾਵਨਾਵਾਂ ਨੂੰ ਵਧਾਉਣ ਲਈ ਮਹੱਤਵਪੂਰਨ ਰਿਹਾ। ਅਸੀਂ ਭਵਿੱਖ ਸਮੇਂ ਇਸ ਤਰ੍ਹਾਂ ਦੀਆਂ ਯਾਤਰਾਵਾਂ ਕਰਵਾਉਂਦੇ ਰਹਾਂਗੇ ਤਾਂ ਜੋ ਬੱਚਿਆਂ ਦਾ ਸੰਪੂਰਨ ਵਿਕਾਸ ਹੋ ਸਕੇ।