ਲਾਵਾਰਿਸ ਪਸ਼ੂਆਂ ਦੀ ਵੱਧ ਰਹੀ ਹੈ ਸ਼ਹਿਰ ’ਚ ਸਮੱਸਿਆ
ਅਵਾਰਾ ਪਸ਼ੂਆਂ ਅਵਾਰਾ ਪਸ਼ੂਆਂ
Publish Date: Sat, 08 Nov 2025 07:56 PM (IST)
Updated Date: Sat, 08 Nov 2025 07:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਲਾਵਾਰਿਸ ਪਸ਼ੂਆਂ ਦੀ ਸਮੱਸਿਆ ਸ਼ਹਿਰ ’ਚ ਬਹੁਤ ਜ਼ਿਆਦਾ ਵੱਧੀ ਹੈ। ਇਸ ਕਾਰਨ ਕਈ ਵਿਅਕਤੀਆਂ ਜ਼ਖ਼ਮੀ ਹੋ ਚੁੱਕੇ ਹਨ ਅਤੇ ਕਈਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ। ਪਰ ਇਸ ਮਸਲੇ ਦਾ ਹੱਲ ਕਰਨ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਨੇ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ। ਗੋਲੂ ਨੇ ਦੱਸਿਆ ਕਿ ਜਦੋਂ ਤਿੰਨਕੋਣੀ ਦੇ ਨਜ਼ਦੀਕ ਕਾਰ ਚਾਲਕ ਆ ਰਹੇ ਸਨ ਤਾਂ ਅਚਾਨਕ ਗੱਡੀ ਦੀ ਟੱਕਰ ਲਾਵਾਰਿਸ ਪਸ਼ੂਆਂ ਨਾਲ ਹੋ ਗਈ। ਇਸ ਨਾਲ ਗੱਡੀ ਦਾ ਕਾਫ਼ੀ ਨੁਕਸਾਨ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਜਲਦੀ ਹੱਲ ਕੀਤੀ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਹਾਦਸੇ ਰੋਜ਼ਾਨਾ ਲਾਵਾਰਿਸ ਪਸ਼ੂਆਂ ਨਾਲ ਹੁੰਦੇ ਹਨ। ਰਾਜ ਕੁਮਾਰ ਨੇ ਦੱਸਿਆ ਕਿ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਦੀ ਦਿੱਕਤ ਸ਼ਹਿਰ ਵਾਸੀਆਂ ਨੂੰ ਬਹੁਤ ਜ਼ਿਆਦਾ ਹੈ, ਪਰ ਇਸ ਸਮੱਸਿਆ ਵੱਲ ਕੋਈ ਵੀ ਵਿਭਾਗ ਧਿਆਨ ਨਹੀਂ ਦੇ ਰਿਹਾ। ਇਸ ਸਮੱਸਿਆ ਦਾ ਹੱਲ ਕਰ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਕੌਂਸਲਰ ਪ੍ਰੇਮ ਸਾਗਰ ਭੋਲਾ ਨੇ ਕਿਹਾ ਕਿ ਲਾਵਾਰਿਸ ਪਸ਼ੂਆਂ ਦੀ ਗਿਣਤੀ ਲਗਾਤਾਰ ਸ਼ਹਿਰ ’ਚ ਵੱਧ ਰਹੀ ਹੈ। ਇਸ ਦਾ ਕੋਈ ਹੱਲ ਕੀਤਾ ਜਾਣਾ ਚਾਹੀਦਾ ਹੈ। ਇਸ ਕਾਰਨ ਕਈ ਵਿਅਕਤੀਆਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਹਨ।