ਰਾਤ ਨੂੰ ਬਿਜਲੀ ਦੇ ਕੱਟ ਲੱਗਣ ਤੋਂ ਨਰਾਜ਼ ਕਿਸਾਨਾਂ ਨੇ ਡੀਸੀ ਦੀ ਰਿਹਾਇਸ਼ ’ਤੇ ਕੀਤੀ ਨਾਅਰੇਬਾਜ਼ੀ
ਉਨ੍ਹਾਂ ਕਿਹਾ ਕਿ ਰਾਤ ਨਜਦ ਉਹ ਗਰਿੱਡ ’ਤੇ ਗਏ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ , ਜਿਸ ਦੇ ਬਾਅਦ ਮਜਬੂਰਨ ਉਨ੍ਹਾਂ ਨੂੰ ਮਾਨਸਾ ਡੀਸੀ ਦੀ ਰਿਹਾਇਸ਼ ਅੱਗੇ ਤਿੰਨਕੋਣੀ ਕੋਲ ਧਰਨਾ ਲਗਾਉਣਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੀ ਵਿਵਹਾਰ ਬਿਜਲੀ ਵਿਭਾਗ ਦਾ ਰਿਹਾ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਹੋਰ ਜ਼ਿਆਦਾ ਤੇਜ਼ ਕੀਤਾ ਜਾਵੇਗਾ।
Publish Date: Fri, 17 Apr 2026 10:39 AM (IST)
Updated Date: Fri, 17 Apr 2026 10:45 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ: ਦੇਰ ਰਾਤ ਡੀਸੀ ਮਾਨਸਾ ਦੀ ਰਿਹਾਇਸ਼ ਦਾ ਕਿਸਾਨਾਂ ਵੱਲੋਂ ਰਾਤ ਨੂੰ ਲੱਗਦੇ ਬਿਜਲੀ ਕੱਟਾਂ ਨੂੰ ਲੈ ਕੇ ਘਿਰਾਓ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨਾਅਰੇਬਾਜ਼ੀ ਵੀ ਕੀਤੀ। ਡੀਸੀ ਦੀ ਰਿਹਾਇਸ਼ ਅੱਗੇ ਧਰਨਾ ਲਗਾ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨਾਂ ਨੂੰ ਹਰ ਪਾਸੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਣਕਾਂ ਮੰਡੀਆਂ ’ਚ ਰੁਲ ਰਹੀਆਂ ਹਨ। ਰਾਤ ਨੂੰ ਬਿਜਲੀ ਵਿਭਾਗ ਵੱਲੋਂ ਬਿਜਲੀ ਦੇ ਕੱਟ ਲਗਾ ਦਿੱਤੇ ਜਾਂਦੇ ਹਨ। ਪੇਂਡੂ ਇਲਾਕੇ ’ਚ ਲੱਗੇ ਕੱਟਾਂ ਕਾਰਨ ਪਿੰਡਾਂ ਦੇ ਲੋਕ ਪਰੇਸ਼ਾਨ ਹਨ। ਮੰਡੀਆਂ ’ਚ ਕਣਕ ਰਾਤ ਨੂੰ ਚੋਰੀ ਹੋ ਜਾਂਦੀ ਹੈ, ਤੁਲਾਈ ਬੰਦ ਹੋ ਜਾਂਦੀ ਹੈ । ਉਨ੍ਹਾਂ ਕਿਹਾ ਕਿ ਰਾਤ ਨਜਦ ਉਹ ਗਰਿੱਡ ’ਤੇ ਗਏ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ , ਜਿਸ ਦੇ ਬਾਅਦ ਮਜਬੂਰਨ ਉਨ੍ਹਾਂ ਨੂੰ ਮਾਨਸਾ ਡੀਸੀ ਦੀ ਰਿਹਾਇਸ਼ ਅੱਗੇ ਤਿੰਨਕੋਣੀ ਕੋਲ ਧਰਨਾ ਲਗਾਉਣਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੀ ਵਿਵਹਾਰ ਬਿਜਲੀ ਵਿਭਾਗ ਦਾ ਰਿਹਾ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਹੋਰ ਜ਼ਿਆਦਾ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਤੋਂ ਇਲਾਵਾ ਅੰਤਰ ਸਿੰਘ, ਜਗਸੀਰ ਸਿੰਘ, ਜਸਪਾਲ ਸਿੰਘ ਤੇ ਹੋਰ ਵੀ ਮੌਜੂਦ ਸਨ।