ਜਗਰਾਓਂ ਨੇੜੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ, ਪਰਿਵਾਰ ਨੇ ਲਗਾਏ 'ਚਿੱਟੇ' ਦੇ ਇਲਜ਼ਾਮ; ਪੁਲਿਸ ਨੇ ਦੋਸਤ ਨੂੰ ਕੀਤਾ ਕਾਬੂ
27 ਸਾਲਾ ਜਸਵੀਰ ਸਿੰਘ ਦੀ ਨਹਿਰ ਦੀ ਕੱਚੀ ਪੱਟੜੀ ਖੋਲਿਆਂ ਵਾਲਾ ਪੁਲ਼ ਮਲਸੀਹਾਂ ਬਾਜਣ ਕੋਲ ਝਾੜੀਆਂ ਵਿਚ ਲਾਸ਼ ਪਈ ਸੀ ਜਿਸ ਦੀ ਸੂਚਨਾ ਮਿਲਣ ’ਤੇ ਮ੍ਰਿਤਕ ਦੇ ਚਾਚੇ ਦਾ ਪੁੱਤ ਪਰਮਜੀਤ ਸਿੰਘ ਸਾਥੀਆਂ ਨਾਲ ਦੇਹ ਨੂੰ ਜਗਰਾਓਂ ਸਿਵਲ ਹਸਪਤਾਲ ਲੈ ਕੇ ਪੁੱਜਾ। ਪੁਲਿਸ ਚੌਕੀ ਗਿੱਦੜਵਿੰਡੀ ਦੇ ਇੰਚਾਰਜ ਰਾਜਵਰਿੰਦਰ ਸਿੰਘ ਮੌਕੇ ’ਤੇ ਪਹੁੰਚੇ। ਇਸ ਦੌਰਾਨ ਘਟਨਾਸਥੱਲ ਤੋਂ ਪੁਲਿਸ ਨੂੰ ਨਸ਼ਾ ਜਾਂ ਕੋਈ ਸਰਿੰਜ ਵਗੈਰਾ ਨਹੀਂ ਬਰਾਮਦ ਹੋਈ ਜਿਸ ’ਤੇ ਪੁਲਿਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਹੈ ਪਰ ਪਰਿਵਾਰ ਮੁਤਾਬਕ ਜਸਵੀਰ ਨੂੰ ਉਸ ਦਾ ਦੋਸਤ ਹਰਪ੍ਰੀਤ ਸਿੰਘ ਘਰੋਂ ਲੈ ਕੇ ਗਿਆ ਸੀ।
Publish Date: Fri, 16 Jan 2026 11:31 AM (IST)
Updated Date: Fri, 16 Jan 2026 11:33 AM (IST)
ਗੁਪਤਾ/ਵਿਰਦੀ, ਜਗਰਾਓਂ/ਸਿੱਧਵਾਂ ਬੇਟ : ਪਿੰਡ ਸ਼ੇਰੇਵਾਲ ਦੇ ਨੌਜਵਾਨ ਦੀ ਪਿੰਡ ਖੋਲਿਆਂ ਵਾਲਾ ਪੁਲ਼ ਮਲਸੀਹਾਂ ਬਾਜਣ ਦੀ ਨਹਿਰ ਪੱਟੜੀ ਨੇੜੇ ਝਾੜੀਆਂ ਵਿਚੋਂ ਲਾਸ਼ ਮਿਲੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਨੌਜਵਾਨ ਦੀ ਮੌਤ ‘ਚਿੱਟੇ’ ਦੇ ਨਸ਼ੇ ਕਾਰਨ ਹੋਈ ਹੈ। ਪੁਲਿਸ ਨੇ ਨੌਜਵਾਨ ਨੂੰ ਘਰੋਂ ਲੈ ਕੇ ਜਾਣ ਵਾਲੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਨਸ਼ਾ ਵੇਚਣ ਵਾਲੀ ਔਰਤ ਫਰਾਰ ਹੈ। ਪੁਲਿਸ ਅਨੁਸਾਰ ਨੌਜਵਾਨ ਦੀ ਮੌਤ ਜ਼ਿਆਦਾ ਸ਼ਰਾਬ ਪੀਣ ਕਾਰਨ ਹੋਈ ਜਾਪਦੀ ਹੈ ਪਰ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਉਸ ਦੀ ਮੌਤ ‘ਚਿੱਟੇ’ ਨਾਲ ਹੋਈ ਦੱਸ ਰਹੇ ਹਨ।
27 ਸਾਲਾ ਜਸਵੀਰ ਸਿੰਘ ਦੀ ਨਹਿਰ ਦੀ ਕੱਚੀ ਪੱਟੜੀ ਖੋਲਿਆਂ ਵਾਲਾ ਪੁਲ਼ ਮਲਸੀਹਾਂ ਬਾਜਣ ਕੋਲ ਝਾੜੀਆਂ ਵਿਚ ਲਾਸ਼ ਪਈ ਸੀ ਜਿਸ ਦੀ ਸੂਚਨਾ ਮਿਲਣ ’ਤੇ ਮ੍ਰਿਤਕ ਦੇ ਚਾਚੇ ਦਾ ਪੁੱਤ ਪਰਮਜੀਤ ਸਿੰਘ ਸਾਥੀਆਂ ਨਾਲ ਦੇਹ ਨੂੰ ਜਗਰਾਓਂ ਸਿਵਲ ਹਸਪਤਾਲ ਲੈ ਕੇ ਪੁੱਜਾ। ਪੁਲਿਸ ਚੌਕੀ ਗਿੱਦੜਵਿੰਡੀ ਦੇ ਇੰਚਾਰਜ ਰਾਜਵਰਿੰਦਰ ਸਿੰਘ ਮੌਕੇ ’ਤੇ ਪਹੁੰਚੇ। ਇਸ ਦੌਰਾਨ ਘਟਨਾਸਥੱਲ ਤੋਂ ਪੁਲਿਸ ਨੂੰ ਨਸ਼ਾ ਜਾਂ ਕੋਈ ਸਰਿੰਜ ਵਗੈਰਾ ਨਹੀਂ ਬਰਾਮਦ ਹੋਈ ਜਿਸ ’ਤੇ ਪੁਲਿਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਹੈ ਪਰ ਪਰਿਵਾਰ ਮੁਤਾਬਕ ਜਸਵੀਰ ਨੂੰ ਉਸ ਦਾ ਦੋਸਤ ਹਰਪ੍ਰੀਤ ਸਿੰਘ ਘਰੋਂ ਲੈ ਕੇ ਗਿਆ ਸੀ।
ਦੋਵਾਂ ਨੇ ਖੋਲਿਆਂ ਵਾਲਾ ਪੁਲ਼ ਮਲਸੀਹਾਂ ਬਾਜਣ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਉਰਫ ਗੋਗਾ ਬਾਈ ਤੋਂ ‘ਚਿੱਟਾ’ ਖ਼ਰੀਦਿਆ ਸੀ ਜਿਸ ਤੋਂ ਬਾਅਦ ਜਸਵੀਰ ਦੀ ਮੌਤ ਹੋਈ। ਚੌਕੀ ਇੰਚਾਰਜ ਰਾਜਵਰਿੰਦਰ ਸਿੰਘ ਨੇ ਕਿਹਾ ਕਿ ਜਸਵੀਰ ਦੀ ਮੌਤ ‘ਚਿੱਟੇ’ ਨਾਲ ਹੋਈ ਹੈ, ਦਾ ਕੋਈ ਅਜੇ ਸਬੂਤ ਸਾਹਮਣੇ ਨਹੀਂ ਆਇਆ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।