ਗੁੱਸੇਖੋਰ ਪਤੀ ਦੀ ਦਰਿੰਦਗੀ ਤੋਂ ਬਾਅਦ ਹੋਇਆ ਪਤਨੀ ਦਾ ਗਰਭਪਾਤ, ਪੀੜਤਾਂ ਦੀ ਸ਼ਿਕਾਇਤ 'ਤੇ ਕੇਸ ਦਰਜ
ਮਾਪਿਆਂ ਨੂੰ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਤੁਰੰਤ ਪ੍ਰੀਤੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਉਧਰੋਂ ਇਸ ਮਾਮਲੇ ਵਿੱਚ ਮਹਿਲਾ ਥਾਣੇਦਾਰ ਵੀਨਾ ਰਾਣੀ ਨੇ ਦੱਸਿਆ ਕਿ ਪੁਲਿਸ ਨੇ ਪ੍ਰੀਤੀ ਕੁਮਾਰੀ ਦੀ ਸ਼ਿਕਾਇਤ ਤੇ ਮਾਣਿਕ ਦੇ ਖਿਲਾਫ ਮੁਕਦਮਾ ਦਰਜ ਕਰਕੇ ਅਗਲੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sun, 01 Feb 2026 03:06 PM (IST)
Updated Date: Sun, 01 Feb 2026 03:09 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਬੁਰੀ ਤਰ੍ਹਾਂ ਕੀਤੀ ਗਈ ਮਾਰਕੁੱਟ ਤੋਂ ਬਾਅਦ ਮਹਿਲਾ ਦਾ ਗਰਭਪਾਤ ਹੋ ਗਿਆ। ਇਸ ਮਾਮਲੇ 'ਚ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਨਿਊ ਕਿਦਵਾਈ ਨਗਰ ਦੀ ਰਹਿਣ ਵਾਲੀ ਔਰਤ ਦੀ ਸ਼ਿਕਾਇਤ 'ਤੇ ਜਨਕਪੁਰੀ ਨਿਵਾਸੀ ਮਾਣਿਕ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਸਿਵਲ ਹਸਪਤਾਲ ਵਿੱਚ ਦਾਖਲ ਪ੍ਰੀਤੀ ਕੁਮਾਰੀ ਨੇ ਪੁਲਿਸ ਨੂੰ ਬਿਆਨ ਦਿੰਦਿਆਂ ਦੱਸਿਆ ਕਿ ਕੁਝ ਸਾਲ ਪਹਿਲੋਂ ਉਸ ਦਾ ਵਿਆਹ ਮਾਣਿਕ ਨਾਲ ਹੋਇਆ ਸੀ। ਔਰਤ ਉਹਦੇ ਮੁਤਾਬਕ ਮਾਣਿਕ ਅਕਸਰ ਗੁੱਸੇ 'ਚ ਰਹਿੰਦਾ ਸੀ। ਔਰਤ ਇਨ੍ਹਾਂ ਦਿਨਾਂ 'ਚ ਕੁਝ ਮਹੀਨਿਆਂ ਦੀ ਗਰਭਵਤੀ ਸੀ। ਤਬੀਅਤ ਖਰਾਬ ਹੋਣ ਕਾਰਨ ਬਹੁਤ ਜ਼ਿਆਦਾ ਬਿਮਾਰ ਹੋ ਗਈ। ਹਾਲਤ ਇੰਨੀ ਮਾੜੀ ਸੀ ਉਹ ਕਰਦਾ ਕੰਮ ਨਹੀਂ ਸੀ ਕਰ ਪਾ ਰਹੀ। ਔਰਤ ਨੂੰ ਦੋਸ਼ ਲਗਾਇਆ ਕਿ ਉਸਦੇ ਪਤੀ ਨੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਿਸ ਦੇ ਚਲਦਿਆਂ ਉਸਦੇ ਢਿੱਡ ਵਿਚ ਪਲ ਰਿਹਾ ਬੱਚਾ ਨੁਕਸਾਨਿਆ ਗਿਆ। ਔਰਤ ਘਰ 'ਚ ਦਰਦ ਨਾਲ ਤੜਫ ਰਹੀ ਸੀ। ਜਿਵੇਂ ਇਸ ਸਬੰਧੀ ਮਾਪਿਆਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਤੁਰੰਤ ਪ੍ਰੀਤੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਉਧਰੋਂ ਇਸ ਮਾਮਲੇ ਵਿੱਚ ਮਹਿਲਾ ਥਾਣੇਦਾਰ ਵੀਨਾ ਰਾਣੀ ਨੇ ਦੱਸਿਆ ਕਿ ਪੁਲਿਸ ਨੇ ਪ੍ਰੀਤੀ ਕੁਮਾਰੀ ਦੀ ਸ਼ਿਕਾਇਤ ਤੇ ਮਾਣਿਕ ਦੇ ਖਿਲਾਫ ਮੁਕਦਮਾ ਦਰਜ ਕਰਕੇ ਅਗਲੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।