ਬਦਕਿਸਮਤ ਪਿਤਾ ਦੀਆਂ ਉੱਡੀਆਂ ਨੀਂਦਾਂ: ਕਿਤਾਬ ਲੈਣ ਗਈਆਂ ਦੋ ਧੀਆਂ ਨਾ ਪਰਤੀਆਂ ਘਰ, ਮਾੜੀ ਨਜ਼ਰ ਰੱਖਣ ਵਾਲੇ ਨੌਜਵਾਨ 'ਤੇ ਅਗਵਾ ਦਾ ਸ਼ੱਕ
ਇਸ ਦੌਰਾਨ ਪਰਿਵਾਰ ਨੂੰ ਪਤਾ ਲੱਗਾ ਕਿ ਸਥਾਨਕ ਦਸਮੇਸ਼ ਨਗਰ ਗਿੱਲ ਰੋਡ ਇਲਾਕੇ ਵਿੱਚ ਰਹਿਣ ਵਾਲਾ ਅਭੀ ਮੰਨੂ ਨਾਮ ਦਾ ਵਿਅਕਤੀ ਉਸ ਦੀਆਂ ਧੀਆਂ ਉੱਪਰ ਮਾੜੀ ਨਜ਼ਰ ਰੱਖਦਾ ਸੀ। ਸ਼ਿਕਾਇਤ ਕਰਤਾ ਨੇ ਖਦਸ਼ਾ ਜਾਹਰ ਕੀਤਾ ਕਿ ਅਭਿਮੰਨੂ ਹੀ ਉਸ ਦੀਆਂ ਦੋਨੋਂ ਧੀਆਂ ਨੂੰ ਵਰਗਲਾ ਕੇ ਲੈ ਗਿਆ ਅਤੇ ਆਪਣੀ ਨਜਾਇਜ਼ ਹਿਰਾਸਤ ਵਿੱਚ ਲੁਕਾ ਕੇ ਰੱਖਿਆ ਹੋਇਆ ਹੈ
Publish Date: Sun, 11 Jan 2026 01:13 PM (IST)
Updated Date: Sun, 11 Jan 2026 01:17 PM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ । ਮਹਾਂਨਗਰ ਦੇ ਪ੍ਰਤਾਪ ਬਾਜ਼ਾਰ ਕੂਚਾ ਲਕਸ਼ਮੀ ਨਰਾਇਣ ਰਹਿਣ ਵਾਲੇ ਪਰਿਵਾਰ ਦੀਆਂ ਦੋ ਸਕੀਆਂ ਭੈਣਾਂ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਈਆਂ। ਇਸ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਲਾਪਤਾ ਹੋਈਆਂ ਲੜਕੀਆਂ ਦੇ ਪਿਤਾ ਦੇ ਬਿਆਨ ਉੱਪਰ ਪੜਤਾਲ ਕਰਦੇ ਹੋਏ ਉਕਤ ਦੋਨਾਂ ਲੜਕੀਆਂ ਨੂੰ ਵਰਗਲਾਉਣ ਵਾਲੇ ਮੁਲਜਮ ਦਸ਼ਮੇਸ਼ ਨਗਰ ਗਿੱਲ ਰੋਡ ਵਾਸੀ ਅਭੀਮੰਨੂ ਨਾਮ ਦੇ ਮੁਲਜ਼ਮ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ।
ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਦੀ ਕਰੀਬ 16 ਸਾਲ ਦੀ ਨਾਬਾਲਿਗ ਲੜਕੀ ਅਤੇ 20 ਸਾਲ ਦੀ ਬੇਟੀ ਦੋਨੋਂ ਕਿਤਾਬ ਲੈਣ ਲਈ ਘਰੋਂ ਬਾਜ਼ਾਰ ਗਈਆਂ ਸਨ। ਕਾਫੀ ਸਮਾਂ ਬੀਤਣ ਦੇ ਬਾਵਜੂਦ ਦੋਨੋਂ ਭੈਣਾਂ ਘਰ ਵਾਪਸ ਨਹੀਂ ਆਈਆਂ, ਤਾਂ ਪਰਿਵਾਰ ਨੇ ਲੜਕੀਆਂ ਨੂੰ ਲੱਭਣ ਲਈ ਭੱਜ ਦੌੜ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਪਰਿਵਾਰ ਨੂੰ ਪਤਾ ਲੱਗਾ ਕਿ ਸਥਾਨਕ ਦਸਮੇਸ਼ ਨਗਰ ਗਿੱਲ ਰੋਡ ਇਲਾਕੇ ਵਿੱਚ ਰਹਿਣ ਵਾਲਾ ਅਭੀਮੰਨੂ ਨਾਮ ਦਾ ਵਿਅਕਤੀ ਉਸ ਦੀਆਂ ਧੀਆਂ ਉੱਪਰ ਮਾੜੀ ਨਜ਼ਰ ਰੱਖਦਾ ਸੀ। ਸ਼ਿਕਾਇਤ ਕਰਤਾ ਨੇ ਖਦਸ਼ਾ ਜਾਹਰ ਕੀਤਾ ਕਿ ਅਭਿਮੰਨੂ ਹੀ ਉਸ ਦੀਆਂ ਦੋਨੋਂ ਧੀਆਂ ਨੂੰ ਵਰਗਲਾ ਕੇ ਲੈ ਗਿਆ ਅਤੇ ਆਪਣੀ ਨਜਾਇਜ਼ ਹਿਰਾਸਤ ਵਿੱਚ ਲੁਕਾ ਕੇ ਰੱਖਿਆ ਹੋਇਆ ਹੈ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਕਿਰਨ ਕੁਮਾਰ ਮੁਤਾਬਕ ਮੁਲਜਮ ਖਿਲਾਫ ਪਰਚਾ ਦਰਜ ਕਰਕੇ ਲਾਪਤਾ ਹੋਈਆਂ ਲੜਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।