ਹਿਮਾਚਲ ’ਚ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ, ਹੋਲਾ ਮਹੱਲਾ ’ਤੇ ਮਣੀਕਰਨ ਸਾਹਿਬ ਜਾਦਿਆਂ ਵਾਪਰਿਆ ਦਰਦਨਾਕ ਹਾਦਸਾ
ਦੋਸਤਾਂ ਦਾ ਇਹ ਜਥਾ ਜਦੋਂ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਇਲਾਕੇ ’ਚ ਦਾਖ਼ਲ ਹੋਇਆ ਤਾਂ ਕਰਨ ਅਤੇ ਜੱਗੂ ਦਾ ਮੋਟਰਸਾਈਕਲ ਪੱਥਰ ਨਾਲ ਜਾ ਟਕਰਾਇਆ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਦੀ ਇਸ ਹਾਦਸੇ ’ਚ ਮੌਤ ਹੋ ਗਈ।
Publish Date: Fri, 06 Mar 2026 01:29 PM (IST)
Updated Date: Fri, 06 Mar 2026 01:32 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਹੋਲਾ ਮਹੱਲਾ ’ਤੇ ਮੋਟਰਸਾਈਕਲਾਂ ’ਤੇ ਸ੍ਰੀ ਮਣੀਕਰਨ ਸਾਹਿਬ ਮੱਥਾ ਟੇਕਣ ਜਾ ਰਹੇ ਨੌਜਵਾਨਾਂ ਦੇ ਜਥੇ ਵਿਚ ਇਕ ਮੋਟਰਸਾਈਕਲ ਦੇ ਹਿਮਾਚਲ ’ਚ ਪੱਥਰ ਨਾਲ ਟਕਰਾਉਣ ਕਾਰਨ ਜਗਰਾਓਂ ਦੇ ਪਿੰਡ ਪੋਨਾ ਅਤੇ ਜੋਧਾਂ ਦੇ 19 ਅਤੇ 24 ਸਾਲਾਂ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਦੇ ਪਿੰਡ ਪੋਨਾ ਦਾ 19 ਸਾਲਾਂ ਕਰਨ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਅਤੇ ਉਸਦਾ ਜੋਧਾਂ ਦਾ ਰਹਿਣ ਵਾਲਾ 24 ਸਾਲਾਂ ਦੋਸਤ ਜੱਗੂ ਜੋਧਾਂ ਹੋਰਾਂ ਦੋਸਤਾਂ ਨਾਲ ਮੋਟਰਸਾਈਕਲਾਂ ’ਤੇ ਹੋਲਾ ਮਹੱਲਾ ’ਤੇ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਪੁੱਜੇ। ਜਿੱਥੇ ਸਾਰਿਆਂ ਨੇ ਇੱਕਠੇ ਮੱਥਾ ਟੇਕਣ ਤੋਂ ਬਾਅਦ ਸ੍ਰੀ ਮਣੀਕਰਨ ਸਾਹਿਬ ਜਾਣ ਦਾ ਪ੍ਰੋਗਰਾਮ ਬਣਾ ਲਿਆ।
ਦੋਸਤਾਂ ਦਾ ਇਹ ਜਥਾ ਜਦੋਂ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਇਲਾਕੇ ’ਚ ਦਾਖ਼ਲ ਹੋਇਆ ਤਾਂ ਕਰਨ ਅਤੇ ਜੱਗੂ ਦਾ ਮੋਟਰਸਾਈਕਲ ਪੱਥਰ ਨਾਲ ਜਾ ਟਕਰਾਇਆ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਦੀ ਇਸ ਹਾਦਸੇ ’ਚ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਦੋਵਾਂ ਦੇ ਪਰਿਵਾਰ ਬਿਲਾਸਪੁਰ ਪੁੱਜੇ। ਜਿੱਥੇ ਪੁਲਿਸ ਨੇ ਕਾਰਵਾਈ ਕਰਦਿਆਂ ਦੋਵਾਂ ਦੀ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾਉਂਦਿਆਂ ਲਾਸ਼ਾਂ ਵਾਰਸਾਂ ਹਵਾਲੇ ਕੀਤੀਆਂ।