ਪੰਜਾਬ ਭਰ ਦੇ ਟੋਲ ਪਲਾਜ਼ੇ ਹੋਏ Free, 3 ਵਜੇ ਤਕ ਬਿਨਾ ਫੀਸ ਤੋਂ ਲੰਘ ਸਕਣਗੇ ਵਾਹਨ, ਇਹ ਹੈ ਕਾਰਨ
ਆਗੂਆਂ ਨੇ ਦੱਸਿਆ ਕਿ ਟੋਲ ਕੈਸ਼-ਲੈੱਸ ਹੋਣ ਨਾਲ ਜਿਥੇ ਵਾਹਨ ਚਾਲਕਾਂ ਦਾ ਭਾਰੀ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਹੈ, ਉਥੇ ਹੀ ਵੱਡੀ ਗਿਣਤੀ ਵਿੱਚ ਟੋਲ ਕਾਮੇ ਬੇਰੁਜ਼ਗਾਰ ਹੋ ਜਾਣਗੇ।
Publish Date: Wed, 15 Apr 2026 10:54 AM (IST)
Updated Date: Wed, 15 Apr 2026 01:25 PM (IST)
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਵੱਖ-ਵੱਖ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਸਮੂਹ ਟੋਲ ਪਲਾਜ਼ੇ ਅੱਜ 12 ਵਜੇ ਤੋਂ 3 ਵਜੇ ਤੱਕ ਤਿੰਨ ਘੰਟਿਆਂ ਲਈ ਵਾਹਨਾਂ ਵਾਸਤੇ ਬੰਦ ਕੀਤੇ ਜਾ ਰਹੇ ਹਨ। ਟੋਲ ਪਲਾਜ਼ਾ ਵਰਕਰਜ਼ ਪੰਜਾਬ ਦੇ ਸੂਬਾਈ ਆਗੂ ਬਚਿੱਤਰ ਸਿੰਘ ਅਤੇ ਟੋਲ ਪਲਾਜ਼ਾ ਲਾਢੋਵਾਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਦੇ ਪ੍ਰਧਾਨ ਪੰਕਜ ਕੁਮਾਰ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਅੱਜ ਮਿਤੀ 15 ਅਪ੍ਰੈਲ ਤੋਂ ਦੇਸ਼ ਭਰ ਵਿੱਚ ਸਮੂਹ ਟੋਲ ਪਲਾਜ਼ਿਆਂ 'ਤੇ ਗੁਜਰਨ ਵਾਲੇ ਵਾਹਨਾਂ ਲਈ ਕੈਸ਼-ਲੈੱਸ ਅਤੇ ਬੂਥ-ਲੈੱਸ ਨੀਤੀ ਲਾਗੂ ਕੀਤੀ ਜਾ ਰਹੀ ਹੈ, ਦੇ ਵਿਰੋਧ ਵਿੱਚ ਅੱਜ ਪੰਜਾਬ ਦੇ ਸਮੂਹ ਟੋਲ-ਪਲਾਜ਼ਿਆਂ ਉਪਰ ਕੰਮ ਕਰ ਰਹੇ ਕਾਮਿਆਂ ਵਲੋਂ 12 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਟੋਲ-ਪਲਾਜ਼ਿਆਂ ਦੇ ਲਾਂਘਿਆਂ ਉਪਰੋਂ ਦੀ ਆਉਣ-ਜਾਣ ਵਾਲੇ ਵਾਹਨਾਂ ਲਈ ਟੋਲ ਫਰੀ ਕੀਤੇ ਜਾ ਰਹੇ ਹਨ। ਆਗੂਆਂ ਨੇ ਦੱਸਿਆ ਕਿ ਟੋਲ ਕੈਸ਼-ਲੈੱਸ ਹੋਣ ਨਾਲ ਜਿਥੇ ਵਾਹਨ ਚਾਲਕਾਂ ਦਾ ਭਾਰੀ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਹੈ, ਉਥੇ ਹੀ ਵੱਡੀ ਗਿਣਤੀ ਵਿੱਚ ਟੋਲ ਕਾਮੇ ਬੇਰੁਜ਼ਗਾਰ ਹੋ ਜਾਣਗੇ।