ਪੰਜਾਬ 'ਚ ਬਦਲਦੇ ਮੌਸਮ ਦਾ ਹੋ ਰਿਹਾ ਅਹਿਸਾਸ, ਸਵੇਰੇ ਧੁੰਦ ਤੋਂ ਬਾਅਦ ਦਿਨ ’ਚ ਵਧੀ ਗਰਮੀ; ਇਹ ਹੈ ਅੱਜ ਦਾ ਅਪਡੇਟ
ਵਿਭਾਗ ਮੁਤਾਬਕ ਫ਼ਰੀਦਕੋਟ ’ਚ ਦਿਨ ਦਾ ਤਾਪਮਾਨ ਸਭ ਤੋਂ ਵੱਧ 31.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਤੋਂ ਪੰਜ ਡਿਗਰੀ ਸੈਲਸੀਅਸ ਵੱਧ ਸੀ। ਓਧਰ ਫਰਵਰੀ ’ਚ ਹੀ ਵਧਦੀ ਗਰਮੀ ਨੇ ਕਣਕ ਉਤਪਾਦਕ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਮੌਸਮ ’ਚ ਆਈ ਗਰਮਾਹਟ ਦਾ ਅਸਰ ਫ਼ਸਲ ਦੇ ਦਾਣੇ ਭਰਨ ਦੀ ਮਹੱਤਵਪੂਰਨ ਅਵਸਥਾ ’ਤੇ ਪੈਣ ਦਾ ਸ਼ੱਕ ਹੈ।
Publish Date: Tue, 24 Feb 2026 09:28 AM (IST)
Updated Date: Tue, 24 Feb 2026 09:32 AM (IST)
ਜਾਸ, ਲੁਧਿਆਣਾ : ਫਰਵਰੀ ਦੇ ਆਖ਼ਰੀ ਹਫ਼ਤੇ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਧੁੰਦ ਪੈ ਰਹੀ ਹੈ। ਸੋਮਵਾਰ ਨੂੰ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਹੁਸ਼ਿਆਰਪੁਰ ਸਮੇਤ ਹੋਰ ਜ਼ਿਲ੍ਹਿਆਂ ’ਚ ਸਵੇਰੇ ਅੱਠ ਵਜੇ ਤੱਕ ਧੁੰਦ ਛਾਈ ਰਹੀ। ਸਵੇਰੇ ਛੇ ਵਜੇ ਤੱਕ ਤਾਂ ਕਈ ਥਾਵਾਂ ’ਤੇ ਸੰਘਣੀ ਧੁੰਦ ਸੀ।
ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਕੁਝ ਜ਼ਿਲ੍ਹਿਆਂ ’ਚ ਸਵੇਰੇ ਦਿਸਣ ਹੱਦ 200 ਤੋਂ 300 ਮੀਟਰ ਦੇ ਵਿਚਾਲੇ ਰਹੀ, ਜਦਕਿ ਕਈ ਥਾਵਾਂ ’ਤੇ 100 ਤੋਂ 200 ਮੀਟਰ ਸੀ। ਜ਼ਿਆਦਾਤਰ ਜ਼ਿਲ੍ਹਿਆਂ ’ਚ ਸਵੇਰੇ ਨੌਂ ਵਜੇ ਤੋਂ ਬਾਅਦ ਧੁੰਦ ਹਟ ਗਈ ਤੇ ਤੇਜ਼ ਧੁੱਪ ਨਿਕਲੀ। ਜ਼ਿਆਦਾਤਰ ਜ਼ਿਲ੍ਹਿਆਂ ’ਚ ਦਿਨ ’ਚ ਤੇਜ਼ ਧੁੱਪ ਨਾਲ ਮੌਸਮ ਦੇ ਤੇਵਰ ਗਰਮ ਰਹੇ।
ਵਿਭਾਗ ਮੁਤਾਬਕ ਫ਼ਰੀਦਕੋਟ ’ਚ ਦਿਨ ਦਾ ਤਾਪਮਾਨ ਸਭ ਤੋਂ ਵੱਧ 31.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਤੋਂ ਪੰਜ ਡਿਗਰੀ ਸੈਲਸੀਅਸ ਵੱਧ ਸੀ। ਓਧਰ ਫਰਵਰੀ ’ਚ ਹੀ ਵਧਦੀ ਗਰਮੀ ਨੇ ਕਣਕ ਉਤਪਾਦਕ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਮੌਸਮ ’ਚ ਆਈ ਗਰਮਾਹਟ ਦਾ ਅਸਰ ਫ਼ਸਲ ਦੇ ਦਾਣੇ ਭਰਨ ਦੀ ਮਹੱਤਵਪੂਰਨ ਅਵਸਥਾ ’ਤੇ ਪੈਣ ਦਾ ਸ਼ੱਕ ਹੈ।
ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਆਉਣ ਵਾਲੇ ਦਿਨਾਂ ’ਚ ਤਾਪਮਾਨ ਇਸੇ ਤਰ੍ਹਾਂ ਉੱਚਾ ਬਣਿਆ ਰਿਹਾ ਤਾਂ ਕਣਕ ਦੀ ਪੈਦਾਵਾਰ ਤੇ ਗੁਣਵੱਤਾ ਦੋਵੇਂ ਪ੍ਰਭਾਵਿਤ ਹੋ ਸਕਦੇ ਹਨ ਜਿਸ ਦਾ ਸਿੱਧਾ ਅਸਰ ਕਿਸਾਨਾਂ ਦੀ ਆਮਦਨ ’ਤੇ ਪਵੇਗਾ।