ਬੰਬ ਬਲਾਸਟ ਦਾ ਮਾਸਟਰ ਮਾਈਂਡ ਦੇ ਰਿਹਾ ਸੀ ਗੁਰਸਿਮਰਨ ਮੰਡ ਨੂੰ ਧਮਕੀ, ਜਾਂਚ ਲਈ NIA ਦੀ ਟੀਮ ਢਾਈ ਵਜੇ ਪਹੁੰਚੇਗੀ ਮੰਡ ਦੇ ਘਰ
ਦਰਅਸਲ ਮੰਡ ਪਾਕਿਸਤਾਨੀ ਅਪਰਾਧੀ ਸ਼ਹਿਜ਼ਾਦ ਭੱਟੀ ਨੂੰ ਟੈਰਰਿਸਟ ਘੋਸ਼ਿਤ ਕਰਨ ਦੀ ਮੰਗ ਕਰ ਰਿਹਾ ਹੈ। ਸੂਤਰਾਂ ਦੇ ਮੁਤਾਬਿਕ ਇਸੇ ਦੇ ਚਲਦਿਆਂ ਧੀਰਜ ਮੰਡ ਨੂੰ ਲਗਾਤਾਰ ਧਮਕਾ ਰਿਹਾ ਸੀ। ਇਸ ਮਾਮਲੇ ਦੀ ਜਾਂਚ ਲਈ ਐਨਆਈਏ ਦੀ ਟੀਮ ਢਾਈ ਵਜੇ ਦੇ ਕਰੀਬ ਲੁਧਿਆਣਾ ਸਥਿਤ ਮੰਡ ਦੇ ਘਰ ਪਹੁੰਚੇਗੀ।
Publish Date: Wed, 11 Mar 2026 01:39 PM (IST)
Updated Date: Wed, 11 Mar 2026 01:43 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਨਵੰਬਰ 2025 ਵਿੱਚ ਸਿਰਸਾ ਦੇ ਮਹਿਲਾ ਪੁਲਿਸ ਸਟੇਸ਼ਨ ਵਿੱਚ ਹੋਏ ਬੰਬ ਬਲਾਸਟ ਦਾ ਮਾਸਟਰ ਮਾਇੰਡ ਧੀਰਜ ਇੰਟਰਨੈਸ਼ਨਲ ਐਂਟੀ ਖਾਲਿਸਤਾਨੀ ਟੈਰਰਿਸਟ ਫਰੰਟ ਦੇ ਪ੍ਰਧਾਨ ਗੁਰਸਿਮਰਨ ਸਿੰਘ ਨੂੰ ਲਗਾਤਾਰ ਧਮਕੀ ਦੇ ਰਿਹਾ ਸੀ। ਦਰਅਸਲ ਮੰਡ ਪਾਕਿਸਤਾਨੀ ਅਪਰਾਧੀ ਸ਼ਹਿਜ਼ਾਦ ਭੱਟੀ ਨੂੰ ਟੈਰਰਿਸਟ ਘੋਸ਼ਿਤ ਕਰਨ ਦੀ ਮੰਗ ਕਰ ਰਿਹਾ ਹੈ। ਸੂਤਰਾਂ ਦੇ ਮੁਤਾਬਿਕ ਇਸੇ ਦੇ ਚਲਦਿਆਂ ਧੀਰਜ ਮੰਡ ਨੂੰ ਲਗਾਤਾਰ ਧਮਕਾ ਰਿਹਾ ਸੀ। ਇਸ ਮਾਮਲੇ ਦੀ ਜਾਂਚ ਲਈ ਐਨਆਈਏ ਦੀ ਟੀਮ ਢਾਈ ਵਜੇ ਦੇ ਕਰੀਬ ਲੁਧਿਆਣਾ ਸਥਿਤ ਮੰਡ ਦੇ ਘਰ ਪਹੁੰਚੇਗੀ।