ਲੁਧਿਆਣਾ 'ਚ ਦਹਿਸ਼ਤ: ਆਟੋ ਚਾਲਕ ਦੀ ਗਰਦਨ 'ਤੇ ਦਾਤ ਨਾਲ ਹਮਲਾ, ਲਹੂ-ਲੁਹਾਨ ਕਰਕੇ ਰਸਤੇ 'ਚ ਸੁੱਟਿਆ
ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹਾਂ ਆਟੋ ਚਾਲਕ ਗੋਪਾਲ ਨੇ ਦੱਸਿਆ ਕਿ ਬੀਤੀ ਸ਼ਾਮ ਆਪਣੇ ਆਟੋ ਤੇ ਗੇੜਾ ਲਗਾਉਣ ਗਿਆ ਸੀ। ਸਵਾਰੀ ਨੂੰ ਛੱਡਣ ਤੋਂ ਬਾਅਦ 32 ਸੈਕਟਰ ਦੀ ਮਾਰਕੀਟ ਵਿੱਚ ਪਹੁੰਚਿਆ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਆਪਣੇ ਆਟੋ ਦੇ ਕੋਲ ਖੜਾ ਸੀ ਇਸੇ ਦੌਰਾਨ ਕਿਸੇ ਵਿਅਕਤੀ ਨੇ ਉਸਦੀ ਗਰਦਨ ਦੇ ਪਿੱਛੇ ਜ਼ੋਰ ਨਾਲ ਦਾਤ ਮਾਰਿਆ।
Publish Date: Wed, 01 Apr 2026 12:15 PM (IST)
Updated Date: Wed, 01 Apr 2026 12:17 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ। ਆਟੋ ਚਾਲਕ ਦੀ ਗਰਦਨ ਤੇ ਦਾਤ ਮਾਰ ਕੇ ਉਸਨੂੰ ਗੰਭੀਰ ਰੂਪ ਵਿੱਚ ਫੱਟੜ ਕਰ ਦਿੱਤਾ ਗਿਆ। ਇਨਾ ਹੀ ਨਹੀਂ ਦੋ ਹਮਲਾਵਰਾਂ ਨੇ ਉਸਨੂੰ ਜ਼ਮੀਨ ਤੇ ਸੁੱਟ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਸੰਜੇ ਗਾਂਧੀ ਕਲੋਨੀ ਦੇ ਰਹਿਣ ਵਾਲੇ ਗੋਪਾਲ ਦੀ ਸ਼ਿਕਾਇਤ ਤੇ ਗੁਰਦੀਪ ਸੈਣੀ ਅਤੇ ਵਰੁਣ ਜੰਡਾ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।
ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹਾਂ ਆਟੋ ਚਾਲਕ ਗੋਪਾਲ ਨੇ ਦੱਸਿਆ ਕਿ ਬੀਤੀ ਸ਼ਾਮ ਆਪਣੇ ਆਟੋ ਤੇ ਗੇੜਾ ਲਗਾਉਣ ਗਿਆ ਸੀ। ਸਵਾਰੀ ਨੂੰ ਛੱਡਣ ਤੋਂ ਬਾਅਦ 32 ਸੈਕਟਰ ਦੀ ਮਾਰਕੀਟ ਵਿੱਚ ਪਹੁੰਚਿਆ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਆਪਣੇ ਆਟੋ ਦੇ ਕੋਲ ਖੜਾ ਸੀ ਇਸੇ ਦੌਰਾਨ ਕਿਸੇ ਵਿਅਕਤੀ ਨੇ ਉਸਦੀ ਗਰਦਨ ਦੇ ਪਿੱਛੇ ਜ਼ੋਰ ਨਾਲ ਦਾਤ ਮਾਰਿਆ।
ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਸਨੇ ਘੁੰਮ ਕੇ ਦੇਖਿਆ ਤਾਂ ਪਿੱਛੇ ਵਰੁਣ ਜੰਡਾ ਨਾਮ ਦਾ ਨੌਜਵਾਨ ਖੜਾ ਸੀ ,ਜੋ ਉਸਨੂੰ ਪਹਿਲੋਂ ਤੋਂ ਹੀ ਜਾਣਦਾ ਸੀ। ਉਸ ਦੀ ਗਰਦਨ ਚੋਂ ਬੁਰੀ ਤਰ੍ਹਾਂ ਖੂਨ ਵਗ ਰਿਹਾ ਸੀ। ਇਸੇ ਦੌਰਾਨ ਇੱਕ ਹੋਰ ਵਿਅਕਤੀ ਆਇਆ ਜਿਸਨੇ ਗੋਪਾਲ ਦੀ ਛਾਤੀ ਵਿੱਚ ਲੱਤ ਮਾਰੀ ਅਤੇ ਇਹ ਆਖਿਆ ਕਿ ਪ੍ਰਵਾਸੀਆਂ ਨੂੰ ਇਸ ਜਗ੍ਹਾਂ ਤੇ ਰੁਕਨ ਨਹੀਂ ਦੇਣਾ।
ਗੋਪਾਲ ਲਹੂ ਲੁਹਾਨ ਹੋ ਕੇ ਜ਼ਮੀਨ ਤੇ ਡਿੱਗ ਪਿਆ, ਜਿਸ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਉਧਰੋਂ ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਸੱਤ ਦੇ ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਦੀਪ ਸੈਣੀ ਅਤੇ ਵਰੁਣ ਜੰਡਾ ਦੇ ਖਿਲਾਫ ਮੁਕਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।