ਮਾਂ ਨੇ ਜਦ ਬੱਚੇ ਨੂੰ ਬਿਠਾ ਕੇ ਗੱਲਬਾਤ ਕੀਤੀ ਤਾਂ ਉਸ ਨੂੰ ਇਸ ਵਾਰਦਾਤ ਦੀ ਭਿਨਕ ਲੱਗੀ। ਪੀੜਤ ਨੇ ਮਾਂ ਨੂੰ ਦੱਸਿਆ ਕਿ ਉਹਨਾਂ ਦੇ ਮਹੱਲੇ ਵਿੱਚ ਹੀ ਰਹਿਣ ਵਾਲੇ ਦੋ ਲੜਕੇ ਉਸ ਨੂੰ ਕਈ ਵਾਰ ਗੱਲਾਂ ਵਿੱਚ ਲਗਾ ਕੇ ਖਾਲੀ ਪਲਾਟ ਜਾਂ ਸੁਨਸਾਨ ਥਾਵਾਂ ਤੇ ਲੈ ਜਾਂਦੇ ਸਨ, ਜਿੱਥੇ ਲਿਜਾ ਕੇ ਦੋਨੋਂ ਇਸ ਪੀੜਤ ਬੱਚੇ ਨੂੰ ਡਰਾ ਧਮਕਾ ਕੇ ਗਲਤ ਹਰਕਤ ਨੂੰ ਅੰਜਾਮ ਦਿੰਦੇ ਹਨ।

ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ। ਮਹਾਨਗਰ ਦੇ ਥਾਣਾ ਹੈਬੋਵਾਲ ਅਧੀਨ ਇਲਾਕੇ ਵਿੱਚ ਰਹਿਣ ਵਾਲੇ ਪਰਿਵਾਰ ਦੇ ਕਰੀਬ ਅੱਠ ਸਾਲ ਦੇ ਨਬਾਲਿਗ ਲੜਕੇ ਨਾਲ ਗੁਆਂਡ ਵਿੱਚ ਹੀ ਰਹਿਣ ਵਾਲੇ ਦੋ ਲੜਕਿਆਂ ਨੇ ਕਈ ਵਾਰ ਬਦਫੈਲੀ ਅੰਜਾਮ ਦਿੱਤਾ। ਕਿਸ਼ੋਰ ਨਾਲ ਇਹ ਸ਼ਰਮਨਾਕ ਵਾਰਦਾਤ ਅੰਜਾਮ ਦੇਣ ਵਾਲੇ ਦੋਨੋਂ ਮੁਲਜ਼ਮ ਵੀ ਨਾਬਾਲਗ ਹਨ। ਵਾਰਦਾਤ ਦਾ ਪਤਾ ਲੱਗਾ ਜਦ ਪੀੜਤ ਬੱਚੇ ਨੇ ਆਪਣੀ ਮਾਂ ਨੂੰ ਗੁਪਤ ਅੰਗ ਵਿੱਚ ਦਰਦ ਹੋਣ ਦੀ ਜਾਣਕਾਰੀ ਦਿੱਤੀ। ਉਕਤ ਸਨਸਨੀ ਖੇਜ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਹੈਬੋਵਾਲ ਪੁਲਿਸ ਨੇ ਪੀੜਤ ਬੱਚੇ ਦੀ ਮਾਂ ਦੇ ਬਿਆਨ ਉੱਪਰ ਮੁਲਜਮਾਂ ਖਿਲਾਫ਼ ਪਾਕਸੋ ਐਕਟ ਅਧੀਨ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪੀੜਤ ਬੱਚੇ ਦੀ ਮਾਂ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਰ ਦਿਨ ਪਹਿਲਾਂ ਉਸ ਦਾ ਬੇਟਾ ਰੋਂਦਾ ਹੋਇਆ ਘਰ ਆਇਆ ਅਤੇ ਮਾਂ ਨੂੰ ਆਪਣੇ ਗੁਪਤ ਅੰਗ ਵਿੱਚ ਬਹੁਤ ਦਰਦ ਹੋਣ ਦੀ ਜਾਣਕਾਰੀ ਦਿੱਤੀ। ਮਾਂ ਨੇ ਜਦ ਬੱਚੇ ਨੂੰ ਬਿਠਾ ਕੇ ਗੱਲਬਾਤ ਕੀਤੀ ਤਾਂ ਉਸ ਨੂੰ ਇਸ ਵਾਰਦਾਤ ਦੀ ਭਿਨਕ ਲੱਗੀ। ਪੀੜਤ ਨੇ ਮਾਂ ਨੂੰ ਦੱਸਿਆ ਕਿ ਉਹਨਾਂ ਦੇ ਮਹੱਲੇ ਵਿੱਚ ਹੀ ਰਹਿਣ ਵਾਲੇ ਦੋ ਲੜਕੇ ਉਸ ਨੂੰ ਕਈ ਵਾਰ ਗੱਲਾਂ ਵਿੱਚ ਲਗਾ ਕੇ ਖਾਲੀ ਪਲਾਟ ਜਾਂ ਸੁਨਸਾਨ ਥਾਵਾਂ ਤੇ ਲੈ ਜਾਂਦੇ ਸਨ, ਜਿੱਥੇ ਲਿਜਾ ਕੇ ਦੋਨੋਂ ਇਸ ਪੀੜਤ ਬੱਚੇ ਨੂੰ ਡਰਾ ਧਮਕਾ ਕੇ ਗਲਤ ਹਰਕਤ ਨੂੰ ਅੰਜਾਮ ਦਿੰਦੇ ਹਨ।
ਤਿੰਨ ਚਾਰ ਦਿਨ ਪਹਿਲਾਂ ਬੱਚੇ ਨੂੰ ਗੁਪਤ ਅੰਗ ਵਿੱਚ ਦਰਦ ਹੋਣਾ ਸ਼ੁਰੂ ਹੋਇਆ ਅਤੇ ਜਦ ਉਸ ਦੀ ਬਰਦਾਸ਼ਤ ਤੋਂ ਬਾਹਰ ਹੋਇਆ ਤਾਂ ਉਸਨੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ। ਬੱਚੇ ਨਾਲ ਹੋਈ ਇਸ ਤਸ਼ਦਤ ਦਾ ਪਤਾ ਲੱਗਣ ਮਗਰੋਂ ਮਾਂ ਉਸ ਨੂੰ ਇਲਾਜ ਲਈ ਡਾਕਟਰ ਕੋਲ ਲੈ ਕੇ ਗਈ,ਜਿੱਥੇ ਪਤਾ ਲੱਗਾ ਕਿ ਬੱਚੇ ਦੇ ਗੁਪਤ ਅੰਗਾਂ ਵਿੱਚ ਜਖਮ ਹੋਣ ਕਾਰਨ ਉਸਦੀ ਹਾਲਤ ਕਾਫੀ ਵਿਗੜ ਚੁੱਕੀ ਹੈ। ਸ਼ਿਕਾਇਤ ਕਰਤਾ ਨੇ ਇਹ ਮਾਮਲਾ ਥਾਣਾ ਹੈਬੋਵਾਲ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਜਿੱਥੇ ਘਟਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ ਤੁਰੰਤ ਦੋਨਾਂ ਮੁਲਜ਼ਮਾਂ ਖਿਲਾਫ ਪਾਕਸੋ ਐਕਟ ਅਧੀਨ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਪਿਤਾ ਦੀ ਹੋ ਚੁੱਕੀ ਮੌਤ, ਮਾਂ ਕਰਦੀ ਮਜ਼ਦੂਰੀ
ਦੱਸਣ ਯੋਗ ਹੈ ਕਿ ਬਦਫੈਲੀ ਦਾ ਸ਼ਿਕਾਰ ਹੋਇਆ ਇਹ ਅੱਠ ਸਾਲ ਦਾ ਬੱਚਾ ਇੱਕ ਨਿੱਜੀ ਸਕੂਲ ਵਿੱਚ ਐਲਕੇਜੀ ਜਮਾਤ ਵਿੱਚ ਪੜਦਾ ਹੈ। ਕੁਝ ਸਮਾਂ ਪਹਿਲਾਂ ਬੱਚੇ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਂ ਮਜ਼ਦੂਰੀ ਕਰਕੇ ਆਪਣਾ ਅਤੇ ਬੱਚਿਆਂ ਦਾ ਪੇਟ ਪਾਲ ਰਹੀ ਹੈ। ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਮਨਦੀਪ ਸਿੰਘ ਮੁਤਾਬਕ ਵਾਰਦਾਤ ਅੰਜਾਮ ਦੇਣ ਵਾਲੇ ਦੋਨੋਂ ਮੁਲਜ਼ਮ ਨਾਬਾਲਿਗ ਹਨ ਅਤੇ ਪੀੜਤ ਦੇ ਮਹੱਲੇ ਦੇ ਹੀ ਰਹਿਣ ਵਾਲੇ ਹਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਜਾਵੇਗਾ।