- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਕਰਯੋਗ ਹੈ ਕਿ ਐੱਸਸੀਈਆਰਟੀ ਵੱਲੋਂ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਪੰਜਵੀਂ ਜਮਾਤ ਦੇ ਪ੍ਰਸ਼ਨ ਪੱਤਰ ਹੈਡ ਆਫਿਸ ਵੱਲੋਂ ਭੇਜੇ ਜਾਣਗੇ ਪਰ ਮੌਜੂਦਾ ਸਥਿਤੀ ਇਹ ਹੈ ਕਿ ਪ੍ਰੀ ਬੋਰਡ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ, ਪਰ ਹੁਣ ਤੱਕ ਸਕੂਲਾਂ ਨੂੰ ਅਸਲ ਪੇਪਰ ਦੀ ਜਗ੍ਹਾ ਸਿਰਫ਼ ਸੈਂਪਲ ਪੇਪਰ ਹੀ ਪ੍ਰਾਪਤ ਹੋਏ ਹਨ। ਇਸ ਦੇ ਨਾਲ ਹੀ ਭੇਜੇ ਗਏ ਸੈਂਪਲ ਪੇਪਰ ਵੀ ਸਿਰਫ਼ ਪੰਜਾਬੀ ਮੀਡੀਆਮ ਵਿਦਿਆਰਥੀਆਂ ਲਈ ਹਨ।

ਰਵੀ, ਪੰਜਾਬੀ ਜਾਗਰਣ, ਲੁਧਿਆਣਾ : ਪੰਜਵੀਂ ਜਮਾਤ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ ਪਰ ਐੱਸਸੀਈਆਰਟੀ ਵੱਲੋਂ ਪੱਤਰ ਜਾਰੀ ਕਰਨ ਤੋਂ ਬਾਅਦ ਵੀ ਸਕੂਲਾਂ ਵਿੱਚ ਪ੍ਰਸ਼ਨ ਪੱਤਰ ਨਹੀਂ ਭੇਜੇ ਗਏ। ਇਸ ਨੂੰ ਲੈ ਕੇ ਐੱਸਸੀਈਆਰਟੀ ਪੰਜਾਬ ਦੀ ਚਿੱਠੀ ਤੇ ਅਸਲੀ ਕਾਰਵਾਈ ਵਿਚਕਾਰ ਵੱਡਾ ਫ਼ਰਕ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਐੱਸਸੀਈਆਰਟੀ ਵੱਲੋਂ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਪੰਜਵੀਂ ਜਮਾਤ ਦੇ ਪ੍ਰਸ਼ਨ ਪੱਤਰ ਹੈਡ ਆਫਿਸ ਵੱਲੋਂ ਭੇਜੇ ਜਾਣਗੇ ਪਰ ਮੌਜੂਦਾ ਸਥਿਤੀ ਇਹ ਹੈ ਕਿ ਪ੍ਰੀ ਬੋਰਡ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ, ਪਰ ਹੁਣ ਤੱਕ ਸਕੂਲਾਂ ਨੂੰ ਅਸਲ ਪੇਪਰ ਦੀ ਜਗ੍ਹਾ ਸਿਰਫ਼ ਸੈਂਪਲ ਪੇਪਰ ਹੀ ਪ੍ਰਾਪਤ ਹੋਏ ਹਨ। ਇਸ ਦੇ ਨਾਲ ਹੀ ਭੇਜੇ ਗਏ ਸੈਂਪਲ ਪੇਪਰ ਵੀ ਸਿਰਫ਼ ਪੰਜਾਬੀ ਮੀਡੀਆਮ ਵਿਦਿਆਰਥੀਆਂ ਲਈ ਹਨ।
ਦੱਸਣਯੋਗ ਹੈ ਕਿ ਸਿੱਖਿਆ ਵਿਭਾਗ ਅਧੀਨ ਸਕੂਲਾਂ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ, ਤਿੰਨਾਂ ਮਾਧਿਅਮ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ। ਅਜਿਹੇ ਵਿਚ ਮਾਪਿਆਂ ਅਤੇ ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਬੋਰਡ ਤਿੰਨਾਂ ਮੀਡੀਆਮਾਂ ਨੂੰ ਮਾਨਤਾ ਦਿੰਦਾ ਹੈ, ਤਾਂ ਸੈਂਪਲ ਪੇਪਰ ਅਤੇ ਅਸਲ ਬੋਰਡ ਪੇਪਰ ਵੀ ਤਿੰਨਾਂ ਭਾਸ਼ਾਵਾਂ ਵਿੱਚ ਉਪਲਬਧ ਕਰਵਾਉਣੇ ਬੋਰਡ ਦੀ ਜ਼ਿੰਮੇਵਾਰੀ ਬਣਦੀ ਹੈ। ਸਿਰਫ਼ ਇੱਕ ਮਾਧਿਅਮ ਲਈ ਭੇਜੇ ਗਏ ਸੈਂਪਲ ਪੇਪਰ ਹੋਰ ਮਾਧਿਅਮ ਦੇ ਵਿਦਿਆਰਥੀਆਂ ਲਈ ਉਲਝਣ ਵਾਲੀ ਸਥਿਤੀ ਖੜੀ ਕਰ ਰਿਹਾ ਹੈ। ਅੰਗਰੇਜ਼ੀ ਮਾਧਿਅਮ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪ੍ਰੀ ਬੋਰਡ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ, ਪਰ ਅੰਗਰੇਜ਼ੀ ਮਾਧਿਅਮ ਸੈਂਪਲ ਪੇਪਰ ਨਾ ਮਿਲਣ ਕਾਰਨ ਉਹ ਪੇਪਰ ਪੈਟਰਨ ਨੂੰ ਸਮਝਣ ਤੋਂ ਵਾਂਝੇ ਰਹਿ ਗਏ ਹਨ ਅਤੇ ਪ੍ਰੀਖਿਆਵਾਂ ਨੇੜੇ ਹੋਣ ਕਰ ਕੇ ਉਨ੍ਹਾਂ ਤੇ ਮਾਨਸਿਕ ਦਬਾਅ ਵਧ ਰਿਹਾ ਹੈ।
ਕਦੋਂ ਜਾਰੀ ਹੋਣਗੇ ਅਸਲ ਪ੍ਰੀ-ਬੋਰਡ ਪ੍ਰਸ਼ਨ ਪੱਤਰ : ਪੰਜਵੀਂ ਜਮਾਤ ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਦੀ ਸ਼ੁਰੂਆਤ ਹੋ ਚੁੱਕੀ ਹੈ, ਪਰ ਐਸਸੀਈਆਰਟੀ ਪੰਜਾਬ ਵੱਲੋਂ ਅਸਲ ਬੋਰਡ ਪੇਪਰ ਕਦੋਂ ਜਾਰੀ ਕੀਤੇ ਜਾਣਗੇ, ਇਸ ਦੀ ਉਡੀਕ ਅਧਿਆਪਕਾਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਵੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਐਸਸੀਈਆਰਟੀ ਵਲੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਮਾਧਿਅਮ ਲਈ ਇਕਸਾਰ ਵਿਵਸਥਾ ਕੀਤੀ ਜਾਵੇਗੀ।
ਅੰਗਰੇਜ਼ੀ ਮਾਧਿਅਮ ਤੇ ਹਿੰਦੀ ਮਾਧਿਅਮ ਦੇ ਵਿਦਿਆਰਥੀ ਉਲਝਣ 'ਚ
ਇੱਕ ਹੀ ਮਾਧਿਅਮ ਦੇ ਸੈਂਪਲ ਪੇਪਰ ਜਾਰੀ ਹੋਣ ਕਾਰਨ ਅੰਗਰੇਜ਼ੀ ਮਾਧਿਅਮ ਤੇ ਹਿੰਦੀ ਮਾਧਿਅਮ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਗਹਿਰੀ ਉਲਝਣ ਤੇ ਨਾਰਾਜ਼ਗੀ ਵੇਖੀ ਜਾ ਰਹੀ ਹੈ। ਦੱਸਿਆ ਜਾ ਕਿਹਾ ਹੈ ਕਿ ਅੰਗਰੇਜ਼ੀ ਮਾਧਿਅਮ ਦੇ ਵਿਦਿਆਰਥੀਆਂ ਲਈ ਨਾ ਤਾਂ ਕੋਈ ਸੈਂਪਲ ਪੇਪਰ ਜਾਰੀ ਕੀਤਾ ਗਿਆ ਹੈ ਤੇ ਨਾ ਹੀ ਅਸਲ ਪੇਪਰਾਂ ਜਾਰੀ ਕਰਨ ਬਾਰੇ ਕੋਈ ਸਪਸ਼ਟਤਾ ਦਿੱਤੀ ਗਈ ਹੈ, ਜਿਸ ਨਾਲ ਪ੍ਰੀਖਿਆਵਾਂ ਦੀ ਤਿਆਰੀ ਪ੍ਰਭਾਵਤ ਹੋ ਰਹੀ ਹੈ।