ਵ੍ਰਿੰਦਾਵਨ ਕਿਸ਼ਤੀ ਹਾਦਸੇ 'ਚ ਰੀਅਲ ਲਾਈਫ ਦਾ ਹਿੱਸਾ ਬਣੀ ਰੀਲ: ਤੈਰਨਾ ਨਹੀਂ ਜਾਣਦੀ ਸੀ, ਇੰਸਟਾਗ੍ਰਾਮ 'ਤੇ ਦੇਖੀ ਰੀਲ ਨੇ ਬਚਾ ਲਈ ਜ਼ਿੰਦਗੀ
ਰਾਜਿੰਦਰ ਕੌਰ ਨੇ ਦੈਨਿਕ ਜਾਗਰਣ ਨੂੰ ਦੱਸਿਆ ਕਿ ਉਹ ਆਪਣੀ ਸਹੇਲੀ ਡਿੰਕੀ ਬੰਸਲ, ਮੀਨੂ ਬੰਸਲ ਅਤੇ ਰਾਧਾ ਅਰੋੜਾ ਨਾਲ ਧਾਰਮਿਕ ਯਾਤਰਾ 'ਤੇ ਵ੍ਰਿੰਦਾਵਨ ਗਈ ਸਨ। ਕਿਸ਼ਤੀ ਵਿਚ ਲਗਪਗ 37 ਲੋਕ ਸਵਾਰ ਸਨ। ਸਾਰੇ ਭਜਨ ਗਾ ਰਹੇ ਸਨ। ਉਹ ਭਗਤੀਮਈ ਮਾਹੌਲ ਦੀ ਵੀਡੀਓ ਬਣਾ ਰਹੀ ਸੀ।
Publish Date: Wed, 15 Apr 2026 08:29 AM (IST)
Updated Date: Wed, 15 Apr 2026 08:31 AM (IST)
ਵਿਜੇ ਮੌਰਿਆ, ਜਾਗਰਣ ਲੁਧਿਆਣਾ: ਰੀਅਲ ਲਾਈਫ ਦਾ ਹਿੱਸਾ ਬਣੀ ਰੀਲ ਨੇ ਲੁਧਿਆਣਾ ਦੇ ਦੁਗਰੀ ਫੇਸ-ਦੋ ਨਿਵਾਸੀ ਰਾਜਿੰਦਰ ਕੌਰ ਦੀ ਜ਼ਿੰਦਗੀ ਬਚਾ ਲਈ। 10 ਅਪ੍ਰੈਲ ਨੂੰ ਵ੍ਰਿੰਦਾਵਨ ਕਿਸ਼ਤੀ ਹਾਦਸੇ ਨੇ 15 ਜ਼ਿੰਦਗੀਆਂ ਖੋਹ ਲਈਆਂ। ਰਾਜਿੰਦਰ ਨੇ ਦੱਸਿਆ ਕਿ ਉਹ ਵੀ ਉਸ ਕਿਸ਼ਤੀ 'ਤੇ ਸਵਾਰ ਸੀ ਜੋ ਉਸ ਦਿਨ ਯਮੁਨਾ ਵਿਚ ਪਲਟੀ ਸੀ। ਉਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ ਸੀ ਪਰ ਇੰਸਟਾਗ੍ਰਾਮ 'ਤੇ ਦੇਖੀ ਰੀਲ ਵਿਚ ਦਿੱਤੇ ਟਿੱਪਸ ਦੇ ਸਹਾਰੇ ਉਨ੍ਹਾਂ ਨੇ ਆਪਣੇ ਆਪ ਨੂੰ ਬਚਾ ਲਿਆ।
ਰਾਜਿੰਦਰ ਕੌਰ ਨੇ ਦੈਨਿਕ ਜਾਗਰਣ ਨੂੰ ਦੱਸਿਆ ਕਿ ਉਹ ਆਪਣੀ ਸਹੇਲੀ ਡਿੰਕੀ ਬੰਸਲ, ਮੀਨੂ ਬੰਸਲ ਅਤੇ ਰਾਧਾ ਅਰੋੜਾ ਨਾਲ ਧਾਰਮਿਕ ਯਾਤਰਾ 'ਤੇ ਵ੍ਰਿੰਦਾਵਨ ਗਈ ਸਨ। ਕਿਸ਼ਤੀ ਵਿਚ ਲਗਪਗ 37 ਲੋਕ ਸਵਾਰ ਸਨ। ਸਾਰੇ ਭਜਨ ਗਾ ਰਹੇ ਸਨ। ਉਹ ਭਗਤੀਮਈ ਮਾਹੌਲ ਦੀ ਵੀਡੀਓ ਬਣਾ ਰਹੀ ਸੀ। ਇਸ ਦੌਰਾਨ ਪਲਕ ਝਪਕਦੇ ਹੀ ਸਭ ਕੁਝ ਬਦਲ ਗਿਆ। ਪੈਂਟੂਨ ਪੁਲ ਦੇ ਪਾਈਪ ਨਾਲ ਕਿਸ਼ਤੀ ਟਕਰਾਈ ਅਤੇ ਸਾਰੇ ਯਮੁਨਾ ਵਿਚ ਜਾ ਡਿੱਦੇ। ਖੁਸ਼ੀਆਂ ਦਾ ਸਫਰ ਚੀਕ-ਚਿਹਾੜੇ ਵਿਚ ਬਦਲ ਗਿਆ। ਉਹ ਤੈਰਨਾ ਨਹੀਂ ਜਾਣਦੀਆਂ ਸਨ, ਪਰ ਉਸੇ ਸਮੇਂ ਇੰਸਟਾਗ੍ਰਾਮ 'ਤੇ ਦੇਖੀ ਰੀਲ ਯਾਦ ਆ ਗਈ, ਜਿਸ ਵਿਚ ਦੱਸਿਆ ਗਿਆ ਸੀ ਕਿ ਡੁੱਬਦੇ ਸਮੇਂ ਮੂੰਹ ਬੰਦ ਰੱਖ ਕੇ ਸਾਹਾਂ ਨੂੰ ਨਿਯੰਤ੍ਰਿਤ ਕਰ ਕੇ ਪੈਰ ਚਲਾਉਣ ਨਾਲ ਡੁੱਬਣ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਤੁਰੰਤ ਆਪਣੇ ਆਪ ਨੂੰ ਸੰਭਾਲਿਆ ਅਤੇ ਮੂੰਹ ਬੰਦ ਕਰ ਕੇ ਸਾਹ ਨੂੰ ਨਿਯੰਤ੍ਰਿਤ ਰੱਖਿਆ। ਸਰੀਰ ਨੂੰ ਸਿੱਧਾ ਕੀਤਾ। ਹੱਥਾਂ ਦੀ ਮੂਵਮੈਂਟ ਰੋਕ ਕੇ ਪੈਰਾਂ ਨੂੰ ਚਲਾਉਣਾ ਸ਼ੁਰੂ ਕੀਤਾ ਅਤੇ ਉੱਪਰ ਆਉਣ ਦੀ ਕੋਸ਼ਿਸ਼ ਕੀਤੀ। ਲਗਾਤਾਰ ਪੰਜ ਵਾਰੀ ਪਾਣੀ ਵਿਚ ਡੁੱਬਣ ਅਤੇ ਉੱਪਰ ਆਉਣ ਦੀ ਇਸ ਜੰਗ ਵਿਚ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਹਰ ਸਾਹ ਭਾਰੀ ਪੈ ਰਿਹਾ ਸੀ। ਆਖਿਰਕਾਰ ਪੰਜਵੀਂ ਵਾਰੀ ਉੱਪਰ ਆਉਣ 'ਤੇ ਉਨ੍ਹਾਂ ਨੂੰ ਬਚਾਅ ਦਲ ਦੀ ਕਿਸ਼ਤੀ ਦਿਖਾਈ ਦਿੱਤੀ ਅਤੇ ਉਨ੍ਹਾਂ ਨੇ ਉਸਦਾ ਕੁੰਡਾ ਫੜ ਲਿਆ। ਇਸ ਬਚਾਅ ਦਲ ਨੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸ ਤੋਂ ਬਾਅਦ ਵੀ ਰਾਜਿੰਦਰ ਦਾ ਸਬਰ ਨਾਲ ਨਹੀਂ ਟੁੱਟਿਆ। ਇਕ ਨੌਜਵਾਨ ਨੂੰ ਡੁੱਬਦੇ ਵੇਖਿਆ ਤਾਂ ਕਿਸ਼ਤੀ ਵਾਲਿਆਂ ਨੂੰ ਇਸ਼ਾਰਾ ਕਰਕੇ ਉਸਦੀ ਵੀ ਜ਼ਿੰਦਗੀ ਬਚਾਈ। ਇੰਸਟਾਗ੍ਰਾਮ ਦੀ ਰੀਲ ਅਤੇ ਸਾਹਸ ਨੇ ਉਨ੍ਹਾਂ ਨੂੰ ਰੀਅਲ ਲਾਈਫ ਦਾ ਹੀਰੋ ਬਣਾ ਦਿੱਤਾ।