ਪੰਜਾਬ 'ਚ ਮੌਸਮ ਨੇ ਲਈ ਕਰਵਟ: 14 ਤੋਂ 17 ਮਾਰਚ ਤੱਕ 'ਯੈਲੋ ਅਲਰਟ' ਜਾਰੀ, ਕਈ ਜ਼ਿਲ੍ਹਿਆਂ 'ਚ ਪਈ ਕਿਣਮਿਣ
ਇਸ ਦੌਰਾਨ ਧੂੜ ਭਰੀ ਹਨੇਰੀ ਚੱਲਣ, ਗਰਜ ਚਮਕ ਦੇ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਜ਼ਿਲ੍ਹਾ ਪਠਾਨਕੋਟ ’ਚ 24 ਘੰਟੇ ’ਚ 3.5 ਐੱਮਐੱਮ ਬਾਰਿਸ਼ ਰਿਕਾਰਡ ਕੀਤੀ ਗਈ। ਉਥੇ ਜ਼ਿਲ੍ਹਾ ਅੰਮ੍ਰਿਤਸਰ ’ਚ ਵੀ ਬਾਰਿਸ਼ ਹੋਈ। ਖੇਤੀ ਮਾਹਿਰ ਸੁਖਪਾਲ ਸਿੰਘ ਨੇ ਦੱਸਿਆ ਕਿ ਹਲਕੀ ਤੋਂ ਆਮ ਬਾਰਿਸ਼ ਨਾਲ ਕਣਕ ਜਾਂ ਸਰ੍ਹੋਂ ਦੀ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਹੈ। ਕਣਕ ਦੀ ਫ਼ਸਲ ’ਚ ਦਾਣਾ ਭਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਸਰ੍ਹੋਂ ਦੀ ਫ਼ਸਲ ਵੀ ਅਜੇ ਹਰੀ ਹੈ।
Publish Date: Fri, 13 Mar 2026 11:03 AM (IST)
Updated Date: Fri, 13 Mar 2026 11:05 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਸੂਬੇ ’ਚ ਤੇਜ਼ੀ ਨਾਲ ਵਧਦੇ ਤਾਪਮਾਨ ਵਿਚਾਲੇ ਵੀਰਵਾਰ ਦੀ ਸਵੇਰ ਲੋਕਾਂ ਲਈ ਕੁਝ ਰਾਹਤ ਲੈ ਕੇ ਆਈ। ਸਵੇਰ ਦੇ ਸਮੇਂ ਕੁਝ ਜ਼ਿਲ੍ਹਿਆਂ ’ਚ ਜਿੱਥੇ ਬੱਦਲ ਛਾਏ ਰਹੇ ਉਥੇ, ਅੰਮ੍ਰਿਤਸਰ, ਤਰਨਤਾਰਨ ਤੇ ਗੁਰਦਾਸਪੁਰ ਜ਼ਿਲ੍ਹਿਆਂ ’ਚ ਕਿਣਮਿਣ ਹੋਈ। ਇਸ ਨਾਲ ਤਾਪਮਾਨ ’ਚ ਗਿਰਾਵਟ ਆਈ ਹੈ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਅਜਿਹਾ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਹੈ। ਵਿਭਾਗ ਨੇ ਪੰਜਾਬ ’ਚ 14 ਤੋਂ 17 ਮਾਰਚ ਤੱਕ ਮੌਸਮ ਦਾ ਯੈਲੋ ਅਲਰਟ ਜਾਰੀ ਕੀਤਾ ਹੈ।
ਇਸ ਦੌਰਾਨ ਧੂੜ ਭਰੀ ਹਨੇਰੀ ਚੱਲਣ, ਗਰਜ ਚਮਕ ਦੇ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਜ਼ਿਲ੍ਹਾ ਪਠਾਨਕੋਟ ’ਚ 24 ਘੰਟੇ ’ਚ 3.5 ਐੱਮਐੱਮ ਬਾਰਿਸ਼ ਰਿਕਾਰਡ ਕੀਤੀ ਗਈ। ਉਥੇ ਜ਼ਿਲ੍ਹਾ ਅੰਮ੍ਰਿਤਸਰ ’ਚ ਵੀ ਬਾਰਿਸ਼ ਹੋਈ। ਖੇਤੀ ਮਾਹਿਰ ਸੁਖਪਾਲ ਸਿੰਘ ਨੇ ਦੱਸਿਆ ਕਿ ਹਲਕੀ ਤੋਂ ਆਮ ਬਾਰਿਸ਼ ਨਾਲ ਕਣਕ ਜਾਂ ਸਰ੍ਹੋਂ ਦੀ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਹੈ। ਕਣਕ ਦੀ ਫ਼ਸਲ ’ਚ ਦਾਣਾ ਭਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਸਰ੍ਹੋਂ ਦੀ ਫ਼ਸਲ ਵੀ ਅਜੇ ਹਰੀ ਹੈ।
30 ਕਿਲੋਮੀਟਰ ਪ੍ਰਤੀ ਘੰਟੇ ਤੋਂ ਘੱਟ ਰਫ਼ਤਾਰ ਦੀ ਹਵਾ ਚੱਲ ਰਹੀ ਹੈ ਤਾਂ ਉਸ ਨਾਲ ਵੀ ਫ਼ਸਲ ਨੂੰ ਨੁਕਸਾਨ ਨਹੀਂ ਹੈ। ਹਨੇਰੀ ਦੇ ਨਾਲ ਭਾਰੀ ਬਾਰਿਸ਼ ਤੇ ਗੜੇਮਾਰੀ ਹੁੰਦੀ ਹੈ ਤਾਂ ਫ਼ਸਲ ਵਿਛਣ ਨਾਲ ਨੁਕਸਾਨ ਹੋ ਸਕਦਾ ਹੈ। ਇਸ ਸਮੇਂ ਹਲਕੀ ਬਾਰਿਸ਼ ਲਾਭਦਾਇਕ ਹੈ। ਵੀਰਵਾਰ ਨੂੰ ਜ਼ਿਲ੍ਹਾ ਰੂਪਨਗਰ ’ਚ ਵੱਧ ਤੋਂ ਵੱਧ ਤਾਪਮਾਨ ਸੂਬੇ ’ਚ ਸਭ ਤੋਂ ਵੱਧ 33.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।