ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੀਂਹ, ਪਠਾਨਕੋਟ ’ਚ ਗੜੇਮਾਰੀ, ਹੁਣ ਇੰਨੇ ਦਿਨ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ
ਇਸ ਦੌਰਾਨ ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 31.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਫ਼ਿਰੋਜ਼ਪੁਰ ’ਚ 27.1, ਫ਼ਾਜ਼ਿਲਕਾ ’ਚ 26.9, ਲੁਧਿਆਣਾ ’ਚ 26.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
Publish Date: Thu, 09 Apr 2026 08:12 AM (IST)
Updated Date: Thu, 09 Apr 2026 08:14 AM (IST)
ਜਾਸ, ਲੁਧਿਆਣਾ : ਬੁੱਧਵਾਰ ਨੂੰ ਪੰਜਾਬ ਦੇ ਰੂਪਨਗਰ, ਗੁਰਦਾਸਪੁਰ, ਬਠਿੰਡਾ ਸਮੇਤ ਕਈ ਜ਼ਿਲ੍ਹਿਆਂ ’ਚ ਮੀਂਹ ਪਿਆ ਜਦਕਿ ਪਠਾਨਕੋਟ ’ਚ ਗੜੇਮਾਰੀ ਹੋਈ। ਪਿਛਲੇ 24 ਘੰਟਿਆਂ ’ਚ ਰੂਪਨਗਰ ’ਚ ਸਭ ਤੋਂ ਵੱਧ 38 ਮਿਲੀਮੀਟਰ ਬਾਰਿਸ਼ ਰਿਕਰਾਡ ਕੀਤੀ ਗਈ ਜਦਕਿ ਪਠਾਨਕੋਟ ’ਚ 26, ਮੋਹਾਲੀ ’ਚ 0.5 ਮਿਲੀਮੀਟਰ ਬਾਰਿਸ਼ਟ ਰਿਕਾਰਡ ਹੋਈ। ਮੀਂਹ ਕਾਰਨ ਤਾਪਮਾਨ ’ਚ ਵੀ ਗਿਰਾਵਟ ਦਰਜ ਕੀਤੀ ਗਈ। ਪਿਛਲੇ 24 ਘੰਟਿਆਂ ’ਚ ਸੂਬੇ ’ਚ ਔਸਤ ਤਾਪਮਾਨ 0.3 ਡਿਗਰੀ ਸੈਲਸੀਅਸ ਡਿੱਗਿਆ ਹੈ ਜੋ ਆਮ ਨਾਮਲੋਂ 7.2 ਡਿਗਰੀ ਸੈਲਸੀਅਟ ਹੇਠਾਂ ਚੱਲ ਰਿਹਾ ਹੈ। ਇਸ ਦੌਰਾਨ ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 31.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਫ਼ਿਰੋਜ਼ਪੁਰ ’ਚ 27.1, ਫ਼ਾਜ਼ਿਲਕਾ ’ਚ 26.9, ਲੁਧਿਆਣਾ ’ਚ 26.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ 9 ਅਪ੍ਰੈਲ ਤੋਂ 14 ਅਪ੍ਰੈਲ ਤੱਕ ਮੌਸਮ ਖੁਸ਼ਕ ਰਹੇਗਾ।
ਦੂਜੇ ਪਾਸੇ ਸੂਬੇ ’ਚ ਪਿਛਲੇ ਕਈ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਤੇ ਗੜੇਮਾਰੀ ਨਾਲ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਦਾ ਅਸਰ ਕਣਕ ਦੀ ਵਾਢੀ ’ਤੇ ਵੀ ਪਿਆ ਹੈ। ਨੁਕਾਸਨ ਦਾ ਅਨੁਮਾਨ ਲਗਾਉਣ ਲਈ ਖੇਤੀ ਵਿਭਾਗ ਨੇ ਸੱਤ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ’ਚ 500 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਹਨ, ਜੋ ਮੌਕੇ ’ਤੇ ਜਾ ਕੇ ਫ਼ਸਲਾਂ ਦੀ ਸਥਿਤੀ ਦਾ ਜਾਇਜ਼ਾ ਲੈਣਗੇ।