ਰਾਹੁਲ ਗਾਂਧੀ ਬਣਨਗੇ ਪ੍ਰਧਾਨ ਮੰਤਰੀ, ਮਨਰੇਗਾ ਹੋਵੇਗਾ ਬਹਾਲ ਤੇ ਦਿਹਾੜੀ ਮਿਲੇਗੀ ਡੇਢੀ: ਭੁਪੇਸ਼ ਬਘੇਲ
ਮੁੱਲਾਪੁਰ ਵਿਖੇ ਕਾਂਗਰਸ ਦੀ ਮਨਰੇਗਾ ਸੰਗਰਾਮ ਰੈਲੀ ਚ ਪੁੱਜੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਦਾਅਵਾ ਕੀਤਾ ਕਿ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਜਿਸ ਦੇ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਹੋਣਗੇ। ਉਹਨਾਂ ਦੇ ਪੀਐਮ ਬਣਦਿਆ ਹੀ ਮਨਰੇਗਾ ਕਾਨੂੰਨ ਨੂੰ ਮੁੜ ਤੋਂ ਲਾਗੂ ਹੀ ਨਹੀਂ ਬਲਕਿ ਮਜ਼ਦੂਰ ਦੀ ਦਿਹਾੜੀ ਵੀ ਡੇਢੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਵੱਲੋਂ ਦੇਸ਼ ਦੇ ਹਰ ਇੱਕ ਪਰਿਵਾਰ ਨੂੰ 100 ਦਿਨ ਦੇ ਕੰਮ ਦੀ ਗਰੰਟੀ ਦਾ ਕਾਨੂੰਨ ਕਾਇਮ ਕਰਦਿਆਂ ਮਨਰੇਗਾ ਲਾਗੂ ਕੀਤਾ ਸੀ।
Publish Date: Fri, 30 Jan 2026 02:43 PM (IST)
Updated Date: Fri, 30 Jan 2026 02:45 PM (IST)
ਸੰਜੀਵ ਗੁਪਤਾ/ਸੁਰਿੰਦਰ ਅਰੋੜਾ, ਮੁੱਲਾਪੁਰ। ਮੁੱਲਾਪੁਰ ਵਿਖੇ ਕਾਂਗਰਸ ਦੀ ਮਨਰੇਗਾ ਸੰਗਰਾਮ ਰੈਲੀ ਚ ਪੁੱਜੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਦਾਅਵਾ ਕੀਤਾ ਕਿ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਜਿਸ ਦੇ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਹੋਣਗੇ। ਉਹਨਾਂ ਦੇ ਪੀਐਮ ਬਣਦਿਆ ਹੀ ਮਨਰੇਗਾ ਕਾਨੂੰਨ ਨੂੰ ਮੁੜ ਤੋਂ ਲਾਗੂ ਹੀ ਨਹੀਂ ਬਲਕਿ ਮਜ਼ਦੂਰ ਦੀ ਦਿਹਾੜੀ ਵੀ ਡੇਢੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਵੱਲੋਂ ਦੇਸ਼ ਦੇ ਹਰ ਇੱਕ ਪਰਿਵਾਰ ਨੂੰ 100 ਦਿਨ ਦੇ ਕੰਮ ਦੀ ਗਰੰਟੀ ਦਾ ਕਾਨੂੰਨ ਕਾਇਮ ਕਰਦਿਆਂ ਮਨਰੇਗਾ ਲਾਗੂ ਕੀਤਾ ਸੀ।
ਜਿਸ ਨੂੰ ਅੱਜ ਭਾਜਪਾ ਸਰਕਾਰ ਨਾਮ ਕਰਨ ਦੇ ਨਾਲ ਨਾਲ ਹੀ ਇਸ ਇਸ ਨੂੰ ਬਦਲ ਕੇ ਅਧਿਕਾਰ ਨੂੰ ਖੈਰਾਤ ਦਾ ਰੂਪ ਦੇਣ ਜਾ ਰਹੀ ਹੈ। ਅੱਜ ਦੀ ਮਨਰੇਗਾ ਸੰਗਰਾਮ ਰੈਲੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਐਮਪੀ ਸੁਖਜਿੰਦਰ ਸਿੰਘ ਰੰਧਾਵਾ, ਐਮਪੀ ਡਾਕਟਰ ਅਮਰ ਸਿੰਘ, ਜਨਰਲ ਸਕੱਤਰ ਸੰਦੀਪ ਸੰਧੂ ਨੇ ਮਨਰੇਗਾ ਨੂੰ ਖਤਮ ਕਰਨ ਖਿਲਾਫ ਕਾਂਗਰਸ ਵੱਲੋਂ ਇਸ ਕਾਨੂੰਨ ਨੂੰ ਲਾਗੂ ਨਾ ਹੋਣ ਤੱਕ ਸੰਘਰਸ਼ ਜਾਰੀ ਰੱਖਣ ਅਤੇ ਪੰਜਾਬ ਵਿੱਚ ਵਿਗੜੇ ਹਾਲਾਤਾਂ ਦੀ ਦੁਹਾਈ ਦਿੰਦਿਆ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਦਾ ਸਾਥ ਦੇਣ ਦੀ ਅਪੀਲ ਕੀਤੀ।