ਪੰਜਾਬ ਬਣੇਗਾ ਉਦਯੋਗਿਕ ਗੜ੍ਹ! ਸੂਬਾ ਸਰਕਾਰ ਵੱਲੋਂ 'ਨਵੀਂ ਉਦਯੋਗ ਪਾਲਿਸੀ' ਲਾਂਚ, ਕਾਰੋਬਾਰੀਆਂ ਲਈ ਖੁੱਲ੍ਹਣਗੇ ਸੁਨਹਿਰੀ ਰਾਹ
ਪੰਜਾਬ ਸਰਕਾਰ ਨੇ ਅੱਜ ਲੁਧਿਆਣਾ ਵਿਚ ਆਪਣੀ ਨਵੀਂ ਉਦਯੋਗ ਪਾਲਿਸੀ ਲਾਂਚ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ ਇਸ ਨੂੰ ਲਾਂਚ ਕੀਤਾ ਗਿਆ।
Publish Date: Sat, 07 Mar 2026 12:06 PM (IST)
Updated Date: Sat, 07 Mar 2026 01:08 PM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੁਧਿਆਣਾ ਦੇ ਹੋਟਲ ਹਯਾਤ ਰਿਜੈਂਸੀ ਵਿਖੇ ਉਦੋਗਪਤੀਆਂ ਦੀ ਹਾਜ਼ਰੀ ਵਿੱਚ ਪੰਜਾਬ ਸਰਕਾਰ ਦੀ ਇੰਡਸਟਰੀਅਲ ਪਾਲਿਸੀ 2026 ਜਾਰੀ ਕੀਤੀ। ਇੰਡਸਟਰੀਅਲ ਪਾਲਿਸੀ ਜਾਰੀ ਕਰਨ ਸਮੇਂ ਉਹਨਾਂ ਦੇ ਨਾਲ ਪੰਜਾਬ ਸਰਕਾਰ ਦੇ ਉਦੋਗ ਦੇ ਵਣਜ ਮੰਤਰੀ ਸੰਜੀਵ ਅਰੋੜਾ, ਮੁੱਖ ਸਕੱਤਰ ਕੇਪੀਐਸ ਸਿਨਹਾ ਸਮੇਤ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਹਾਜ਼ਰ ਸਨ।
ਉਦਯੋਗ ਮੰਤਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਵੀਂ ਇੰਡਸਟਰੀਅਲ ਪਾਲਿਸੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ 24 ਵੱਖ-ਵੱਖ ਖੇਤਰਾਂ ਦੀਆਂ ਬਣਾਈਆਂ ਗਈਆਂ ਸਲਾਹਕਾਰ ਕਮੇਟੀਆਂ ਦੀ ਮਿਹਨਤ ਦਾ ਨਤੀਜਾ ਹੈ।
ਉਨਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੀ ਇੰਡਸਟਰੀਅਲ ਪਾਲਿਸੀ ਦੇਸ਼ ਭਰ ਦੇ ਸਾਰੇ ਸੂਬਿਆਂ ਨਾਲੋਂ ਹਰ ਪੱਖੋਂ ਸਰਵੋਤਮ ਪਾਲਿਸੀ ਹੈ। ਉਹਨਾਂ ਕਿਹਾ ਕਿ ਇਸ ਪਾਲਿਸੀ ਨਾਲ ਪੰਜਾਬ ਦਾ ਤੇਜ਼ੀ ਨਾਲ ਉਦਯੋਗਿਕ ਵਿਕਾਸ ਹੋਵੇਗਾ। ਉਹਨਾਂ ਕਿਹਾ ਕਿ ਇਹ ਪਾਲਿਸੀ ਹਰ ਪੱਧਰ ਦੇ ਉਦਯੋਗਪਤੀਆਂ ਨੂੰ ਰਾਹਤ ਪ੍ਰਦਾਨ ਕਰੇਗੀ।