Punjab Weather Update: ਅੱਜ ਤੋਂ ਸੂਬੇ ’ਚ ਤਿੰਨ ਦਿਨ ਮੌਸਮ ਦਾ ਯੈਲੋ ਅਲਰਟ, ਧੂੜ ਭਰੀ ਹਨੇਰੀ ਦੀ ਸੰਭਾਵਨਾ
ਬਠਿੰਡਾ ਦਾ 42.4 ਡਿਗਰੀ, ਰੂਪਨਗਰ ਦਾ 40.7 ਡਿਗਰੀ, ਪਟਿਆਲਾ ਦਾ 39.4 ਡਿਗਰੀ, ਪਠਾਨਕੋਟ ਦਾ 37.1 ਡਿਗਰੀ, ਫ਼ਿਰੋਜ਼ਪੁਰ ਦਾ 37 ਡਿਗਰੀ ਤੇ ਲੁਧਿਆਣਾ ਦਾ ਤਾਪਮਾਨ 36.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
Publish Date: Thu, 04 Jun 2026 09:37 AM (IST)
Updated Date: Thu, 04 Jun 2026 09:41 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ 4 ਜੂਨ ਤੋਂ 6 ਜੂਨ ਤੱਕ ਮੌਸਮ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਹਲਕੀ ਬਾਰਿਸ਼ ਤੇ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪੰਜਾਬ ’ਚ ਫ਼ਰੀਦਕੋਟ ਦਾ ਤਾਪਮਾਨ ਵੱਧ ਤੋਂ ਵੱਧ 42.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਬਠਿੰਡਾ ਦਾ 42.4 ਡਿਗਰੀ, ਰੂਪਨਗਰ ਦਾ 40.7 ਡਿਗਰੀ, ਪਟਿਆਲਾ ਦਾ 39.4 ਡਿਗਰੀ, ਪਠਾਨਕੋਟ ਦਾ 37.1 ਡਿਗਰੀ, ਫ਼ਿਰੋਜ਼ਪੁਰ ਦਾ 37 ਡਿਗਰੀ ਤੇ ਲੁਧਿਆਣਾ ਦਾ ਤਾਪਮਾਨ 36.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 24 ਘੰਟੇ ’ਚ ਸੂਬੇ ਦਾ ਔਸਤਨ ਤਾਪਮਾਨ 0.2 ਡਿਗਰੀ ਸੈਲਸੀਅਸ ਵਧਿਆ ਹੈ ਜੋ ਕਿ ਆਮ ਤੋਂ 2.7 ਡਿਗਰੀ ਸੈਲਸੀਅਸ ਹੇਠਾਂ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਦੀ ਪੇਸ਼ੀਨਗੋਈ ਮੁਤਾਬਕ ਚਾਰ ਜੂਨ ਨੂੰ 50 ਤੋਂ 60 ਕਿਲੋਮੀਟਰ, ਸ਼ੁੱਕਰਵਾਰ ਤੇ ਸ਼ਨਿਚਰਵਾਰ 40-50 ਕਿਲੋਮੀਟਰ ਦੀ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਹੈ।