Punjab Weather Update: ਬਠਿੰਡਾ ’ਚ ਤਾਪਮਾਨ 44 ਡਿਗਰੀ ਤੋਂ ਪਾਰ, ਤਿੰਨ ਦਿਨ ਲੂ ਚੱਲਣ ਦੀ ਸੰਭਾਵਨਾ
ਓਧਰ ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ 10 ਜੂਨ ਤੱਕ ਲੂ ਚੱਲਣ ਦੀ ਸੰਭਾਵਨਾ ਹੈ। 11 ਜੂਨ ਦੀ ਸ਼ਾਮ ਤੋਂ ਮੌਸਮ ’ਚ ਤਬਦੀਲੀ ਆਵੇਗੀ। 12 ਤੋਂ 14 ਜੂਨ ਤੱਕ ਪੰਜਾਬ ’ਚ ਬੱਦਲ ਛਾਏ ਰਹਿਣ, ਗਰਜ ਦੇ ਨਾਲ ਛਿੱਟੇ ਪੈਣ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ।
Publish Date: Mon, 08 Jun 2026 11:18 AM (IST)
Updated Date: Mon, 08 Jun 2026 11:23 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਰਿਹਾ। ਸਭ ਤੋਂ ਵੱਧ ਤਾਪਮਾਨ ਬਠਿੰਡਾ ’ਚ 44.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਥੇ ਫਾਜ਼ਿਲਕਾ ’ਚ ਵੱਧ ਤੋਂ ਵੱਧ ਤਾਪਮਾਨ 42.1 ਡਿਗਰੀ ਸੈਲਸੀਅਸ, ਲੁਧਿਆਣਾ ’ਚ 42.2, ਪਟਿਆਲਾ ’ਚ 41.8, ਅੰਮ੍ਰਿਤਸਰ ’ਚ 40.8, ਚੰਡੀਗੜ੍ਹ ’ਚ 40.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਓਧਰ ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ 10 ਜੂਨ ਤੱਕ ਲੂ ਚੱਲਣ ਦੀ ਸੰਭਾਵਨਾ ਹੈ। 11 ਜੂਨ ਦੀ ਸ਼ਾਮ ਤੋਂ ਮੌਸਮ ’ਚ ਤਬਦੀਲੀ ਆਵੇਗੀ। 12 ਤੋਂ 14 ਜੂਨ ਤੱਕ ਪੰਜਾਬ ’ਚ ਬੱਦਲ ਛਾਏ ਰਹਿਣ, ਗਰਜ ਦੇ ਨਾਲ ਛਿੱਟੇ ਪੈਣ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ।