Punjab Weather Update: ਸੂਬੇ 'ਚ ਗਰਮੀ ਕੱਢ ਰਹੀ ਵੱਟ, ਬਠਿੰਡਾ ’ਚ ਤਾਪਮਾਨ 46 ਡਿਗਰੀ ਪਾਰ, ਜਾਣੋ ਮੌਸਮ ਦਾ ਤਾਜ਼ਾ ਹਾਲ
ਫ਼ਰੀਦਕੋਟ ’ਚ ਵੱਧ ਤੋਂ ਵੱਧ ਤਾਪਮਾਨ 44.0 ਡਿਗਰੀ ਸੈਲਸੀਅਸ, ਪਟਿਆਲਾ ’ਚ 43.8, ਲੁਧਿਆਣਾ ’ਚ 43.5, ਅੰਮ੍ਰਿਤਸਰ ’ਚ 43.5, ਚੰਡੀਗੜ੍ਹ ’ਚ 42.1, ਪਠਾਨਕੋਟ ’ਚ 42.6, ਹੁਸ਼ਿਆਰਪੁਰ ’ਚ 40.6 ਤੇ ਰੋਪੜ ’ਚ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
Publish Date: Wed, 10 Jun 2026 09:21 AM (IST)
Updated Date: Wed, 10 Jun 2026 09:25 AM (IST)
ਜਾਸ, ਲੁਧਿਆਣਾ : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੰਗਲਵਾਰ ਨੂੰ ਲੂ ਚੱਲੀ। ਬਠਿੰਡਾ ਪੰਜਾਬ ’ਚ ਸਭ ਤੋਂ ਗਰਮ ਰਿਹਾ, ਜਿਸ ਨਾਲ ਇੱਥੇ ਦਾ ਵੱਧ ਤੋਂ ਵੱਧ ਤਾਪਮਾਨ 46.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫ਼ਰੀਦਕੋਟ ’ਚ ਵੱਧ ਤੋਂ ਵੱਧ ਤਾਪਮਾਨ 44.0 ਡਿਗਰੀ ਸੈਲਸੀਅਸ, ਪਟਿਆਲਾ ’ਚ 43.8, ਲੁਧਿਆਣਾ ’ਚ 43.5, ਅੰਮ੍ਰਿਤਸਰ ’ਚ 43.5, ਚੰਡੀਗੜ੍ਹ ’ਚ 42.1, ਪਠਾਨਕੋਟ ’ਚ 42.6, ਹੁਸ਼ਿਆਰਪੁਰ ’ਚ 40.6 ਤੇ ਰੋਪੜ ’ਚ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਬੁੱਧਵਾਰ ਨੂੰ ਵੀ ਲੂ ਚੱਲੇਗੀ। 11 ਤੇ 12 ਜੂਨ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲਣ, ਬਾਰਿਸ਼ ਤੇ ਗੜੇਮਾਰੀ ਨੂੰ ਲੈ ਕੇ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। 13 ਜੂਨ ਤੋਂ ਹਵਾ ਦੀ ਰਫ਼ਤਾਰ ’ਚ ਕਮੀ ਆਏਗੀ ਤੇ ਗਰਜ ਦੇ ਨਾਲ ਛਿੱਟੇ ਪੈਣਗੇ।