ਪੰਜਾਬ ਦਾ 'ਨਟਵਰਲਾਲ' ਗ੍ਰਿਫ਼ਤਾਰ, 12 ਥਾਣਿਆਂ ਦੀ ਪੁਲਿਸ ਕਰ ਰਹੀ ਸੀ ਭਾਲ; ਪਤਨੀ ਵੀ ਦਿੰਦੀ ਸੀ ਸਾਥ
ਮੁਲਜ਼ਮ 12 ਥਾਣਿਆਂ ਦੀ ਪੁਲਿਸ ਲਈ ਵਾਂਟੇਡ ਸੀ ਅਤੇ ਪੰਜ ਮਾਮਲਿਆਂ ਵਿੱਚ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਮੁਲਜ਼ਮਾਂ ਦੀ ਪਛਾਣ ਜੈ ਇੰਦਰਪਾਲ ਸਿੰਘ ਅਤੇ ਉਸ ਦੀ ਪਤਨੀ ਮਨਮੀਤ ਕੌਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਰਿਮਾਂਡ 'ਤੇ ਲਿਆ ਹੈ।
Publish Date: Fri, 10 Apr 2026 12:35 PM (IST)
Updated Date: Fri, 10 Apr 2026 12:38 PM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ: ਕਦੇ ਪ੍ਰਾਪਰਟੀ ਦੇ ਨਾਂ 'ਤੇ ਠੱਗੀ ਤਾਂ ਕਦੇ ਐੱਨਆਰਆਈ (NRI) ਨਾਲ ਠੱਗੀ ਕਰਨ ਵਾਲੇ ਸ਼ਾਤਰ ਠੱਗ ਨੂੰ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਕਾਬੂ ਕਰ ਲਿਆ ਹੈ। ਪੰਜਾਬ ਦੇ ਇਸ 'ਨਟਵਰਲਾਲ' ਦੀ ਪਤਨੀ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਉਸ ਦੇ ਨਾਲ ਇਸ ਠੱਗੀ ਦੇ ਨੈੱਟਵਰਕ ਨੂੰ ਆਪਰੇਟ ਕਰਦੀ ਸੀ।
ਮੁਲਜ਼ਮ 12 ਥਾਣਿਆਂ ਦੀ ਪੁਲਿਸ ਲਈ ਵਾਂਟੇਡ ਸੀ ਅਤੇ ਪੰਜ ਮਾਮਲਿਆਂ ਵਿੱਚ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਮੁਲਜ਼ਮਾਂ ਦੀ ਪਛਾਣ ਜੈ ਇੰਦਰਪਾਲ ਸਿੰਘ ਅਤੇ ਉਸ ਦੀ ਪਤਨੀ ਮਨਮੀਤ ਕੌਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਰਿਮਾਂਡ 'ਤੇ ਲਿਆ ਹੈ।
ਐੱਸਐੱਚਓ (SHO) ਸਾਹਨੇਵਾਲ ਵਰਿੰਦਰਪਾਲ ਉੱਪਲ ਨੇ ਦੱਸਿਆ ਕਿ ਮੁਲਜ਼ਮ ਪ੍ਰਾਪਰਟੀ ਦੇ ਜਾਲੀ ਦਸਤਾਵੇਜ਼, ਜ਼ਮੀਨਾਂ ਦੀ ਖ਼ਰੀਦ-ਫ਼ਰੋਖਤ ਅਤੇ ਇਸੇ ਤਰ੍ਹਾਂ ਐੱਨਆਰਆਈਜ਼ ਨੂੰ ਠੱਗਦਾ ਸੀ। ਮੁਲਜ਼ਮ ਖ਼ਿਲਾਫ਼ ਕਈ ਮਾਮਲੇ ਦਰਜ ਸਨ ਅਤੇ 12 ਥਾਣੇ ਮੁਲਜ਼ਮ ਦੀ ਭਾਲ ਕਰ ਰਹੇ ਸਨ।
ਮੁਲਜ਼ਮ 2022, 23, 24 ਵਿੱਚ ਦਰਜ ਪੰਜ ਮਾਮਲਿਆਂ ਵਿੱਚ ਅਦਾਲਤ ਵੱਲੋਂ ਭਗੌੜਾ ਸੀ। ਵੀਰਵਾਰ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਸਾਹਨੇਵਾਲ ਦੇ ਇਲਾਕੇ ਵਿੱਚ ਆਪਣੀ ਪਤਨੀ ਨਾਲ ਘੁੰਮ ਰਿਹਾ ਹੈ। ਪੁਲਿਸ ਨੇ ਵਿਸ਼ੇਸ਼ ਟੀਮ ਤਿਆਰ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।