Punjab Weather: ਮਾਰਚ ਦੀ ਸ਼ੁਰੂਆਤ 'ਚ ਹੀ ਵਧੀ ਗਰਮੀ, ਫ਼ਰੀਦਕੋਟ ਤੇ ਬਠਿੰਡਾ ਸਭ ਤੋਂ ਵੱਧ ਗਰਮ; 33 ਡਿਗਰੀ ਤੋਂ ਪਾਰ ਪੁੱਜਾ ਪਾਰਾ
ਬਠਿੰਡਾ ਵਿਚ ਰਾਤ ਵੇਲੇ ਵੀ ਗਰਮੀ ਰਹੀ। ਇੱਥੇ ਤਾਪਮਾਨ 19.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 6 ਡਿਗਰੀ ਸੈਲਸੀਅਸ ਵੱਧ ਸੀ। ਫ਼ਰੀਦਕੋਟ ਵਿਚ ਰਾਤ ਦਾ ਤਾਪਮਾਨ 17.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਇਹ ਆਮ ਨਾਲੋਂ ਪੰਜ ਡਿਗਰੀ ਘੱਟ ਸੀ। ਓਧਰ, ਫਿਰੋਜ਼ਪੁਰ ਵਿਚ ਵੀ ਦਿਨ ਦਾ ਤਾਪਮਾਨ 33 ਡਿਗਰੀ ਸੈਲਸੀਅਸ ਤੇ ਰਾਤ ਦਾ ਤਾਪਮਾਨ 15.1 ਡਿਗਰੀ ਸੈਲਸੀਅਸ ਰਿਹਾ। ਦਿਨ ਦਾ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਸੈਲਸੀਅਸ ਵੱਧ ਸੀ।
Publish Date: Sun, 08 Mar 2026 09:02 AM (IST)
Updated Date: Sun, 08 Mar 2026 09:05 AM (IST)
ਜਾਸ, ਲੁਧਿਆਣਾ : ਮਾਰਚ ਦੇ ਪਹਿਲੇ ਹਫ਼ਤੇ ਵਿਚ ਹੀ ਮੌਸਮ ਦਾ ਮਿਜ਼ਾਜ ਗਰਮ ਹੋ ਗਿਆ ਹੈ। ਸ਼ਨੀਵਾਰ ਨੂੰ ਪੰਜਾਬ ਦੇ ਦੋ ਜ਼ਿਲ੍ਹਿਆਂ ਵਿਚ ਦਿਨ ਵੇਲੇ ਦਾ ਤਾਪਮਾਨ 34 ਡਿਗਰੀ ਸੈਲਸੀਅਸ ਲਾਗੇ ਪੁੱਜ ਗਿਆ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਬਠਿੰਡਾ ਤੇ ਫ਼ਰੀਦਕੋਟ ਪੰਜਾਬ ਵਿਚ ਸਭ ਤੋਂ ਵੱਧ ਗਰਮ ਰਹੇ। ਦੋਵਾਂ ਜ਼ਿਲ੍ਹਿਆਂ ਵਿਚ ਦਿਨ ਦਾ ਤਾਪਮਾਨ 33.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 7 ਡਿਗਰੀ ਸੈਲਸੀਅਸ ਵੱਧ ਸੀ। ਬਠਿੰਡਾ ਵਿਚ ਰਾਤ ਵੇਲੇ ਵੀ ਗਰਮੀ ਰਹੀ। ਇੱਥੇ ਤਾਪਮਾਨ 19.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 6 ਡਿਗਰੀ ਸੈਲਸੀਅਸ ਵੱਧ ਸੀ। ਫ਼ਰੀਦਕੋਟ ਵਿਚ ਰਾਤ ਦਾ ਤਾਪਮਾਨ 17.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਇਹ ਆਮ ਨਾਲੋਂ ਪੰਜ ਡਿਗਰੀ ਘੱਟ ਸੀ। ਓਧਰ, ਫਿਰੋਜ਼ਪੁਰ ਵਿਚ ਵੀ ਦਿਨ ਦਾ ਤਾਪਮਾਨ 33 ਡਿਗਰੀ ਸੈਲਸੀਅਸ ਤੇ ਰਾਤ ਦਾ ਤਾਪਮਾਨ 15.1 ਡਿਗਰੀ ਸੈਲਸੀਅਸ ਰਿਹਾ। ਦਿਨ ਦਾ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਸੈਲਸੀਅਸ ਵੱਧ ਸੀ।
ਦੂਸਰੇ ਪਾਸੇ ਲੁਧਿਆਣਾ ਵਿਚ ਦਿਨ ਦਾ ਤਾਪਮਾਨ 32.8 ਡਿਗਰੀ ਸੈਲਸੀਅਸ ਤੇ ਰਾਤ ਦਾ ਤਾਪਮਾਨ 19.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿਨ ਵੇਲੇ ਪਾਰਾ ਆਮ ਨਾਲੋਂ 8 ਡਿਗਰੀ ਤੇ ਰਾਤ ਵੇਲੇ ਆਮ ਨਾਲੋਂ 9 ਡਿਗਰੀ ਸੈਲਸੀਅਸ ਵੱਧ ਸੀ। ਅੰਮ੍ਰਿਤਸਰ ਵਿਚ 32.6 ਡਿਗਰੀ ਤੇ ਪਟਿਆਲਾ ਵਿਚ 31.8 ਡਿਗਰੀ ਵੱਧ ਤਾਪਮਾਨ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕਿੰਗਰਾ ਮੁਤਾਬਕ ਆਲਮੀ ਤਪਸ਼ ਤੇ ਪੱਛਮੀ ਗੜਬੜੀ ਸਰਗਰਮ ਨਾ ਹੋਣ ਕਾਰਨ ਫਰਵਰੀ ਮਗਰੋਂ ਮਾਰਚ ਮਹੀਨੇ ਵੀ ਤਾਪਮਾਨ ਵੱਧ ਰਿਹਾ ਹੈ। ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਮੌਸਮ ਖ਼ੁਸ਼ਕ ਰਹੇਗਾ। ਦਿਨ ਤੇ ਰਾਤ ਦੇ ਤਾਪਮਾਨ ਵਿਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ।