ਪੁਲਿਸ ਕਮਿਸ਼ਨਰ ਦਫਤਰ ਲੁਧਿਆਣਾ ਦੇ ਬਾਹਰ ਪ੍ਰਦਰਸ਼ਨ, ਬਾਥ ਕੈਸਲ 'ਚ ਗੈਂਗਸਟਰਾਂ ਦੇ ਟਕਰਾਅ ਦੌਰਾਨ ਮਾਸੂਮ ਨੌਜਵਾਨ ਦੀ ਹੋ ਗਈ ਸੀ ਮੌਤ
ਪਰਿਵਾਰਿਕ ਮੈਂਬਰਾਂ ਨੇ ਆਖਿਆ ਕਿ ਬਾਥ ਕੈਸਲ ਵਿੱਚ ਚੱਲ ਰਹੇ ਵਿਆਹ ਸਮਾਰੋਹ ਦੇ ਦੌਰਾਨ ਉਨ੍ਹਾਂ ਦੇ ਪਰਿਵਾਰ ਦਾ ਇਕੱਲਾ ਕਮਾਊ ਵਿਅਕਤੀ ਗੈਂਗਸਟਰਾਂ ਦੀ ਨਫਰਤ ਦਾ ਸ਼ਿਕਾਰ ਹੋ ਗਿਆ ਸੀ। ਉਸ ਦਿਨ ਤੋਂ ਬਾਅਦ ਪਰਿਵਾਰਿਕ ਮੈਂਬਰ ਕਿਸੇ ਵੀ ਖੁਸ਼ੀ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋਏ। ਲੁਧਿਆਣਾ ਪੁਲਿਸ ਨੇ ਕੁਝ ਮੁਲਜ਼ਮਾਂ ਨੂੰ ਤਾਂ ਕਾਬੂ ਕੀਤਾ ਹੈ ਪਰ ਮੁੱਖ ਮੁਲਜਮ ਅਜੇ ਤੱਕ ਵੀ ਨਹੀਂ ਫੜੇ ਗਏ।
Publish Date: Mon, 09 Feb 2026 02:11 PM (IST)
Updated Date: Mon, 09 Feb 2026 02:15 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਕੁਝ ਹਫਤੇ ਪਹਿਲੋਂ ਲੁਧਿਆਣਾ ਦੇ ਬਾਥ ਕੈਸਲ ਵਿੱਚ ਗੈਂਗਸਟਰਾਂ ਦੀਆਂ ਦੋ ਧਿਰਾਂ ਵਿਚਕਾਰ ਹੋਈ ਜ਼ਬਰਦਸਤ ਫਾਇਰਿੰਗ ਦੌਰਾਨ ਲੁਧਿਆਣਾ ਦੇ ਇੱਕ ਹੌਜਰੀ ਕਾਰੋਬਾਰੀ ਦੀ ਮੌਤ ਹੋ ਗਈ ਸੀ। ਮ੍ਰਿਤਕ ਵਾਸੂ ਦੇ ਪਰਿਵਾਰਿਕ ਮੈਂਬਰਾਂ ਨੇ ਮੁਖ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਆਖਿਆ ਕਿ ਕਈ ਹਫਤੇ ਬੀਤ ਜਾਣ ਦੇ ਬਾਵਜੂਦ ਮੁੱਖ ਮੁਲਜ਼ਮ ਪੁਲਿਸ ਗ੍ਰਿਫਤ ਚੋਂ ਬਾਹਰ ਹੈ। ਪਰਿਵਾਰਿਕ ਮੈਂਬਰਾਂ ਨੇ ਆਖਿਆ ਕਿ ਬਾਥ ਕੈਸਲ ਵਿੱਚ ਚੱਲ ਰਹੇ ਵਿਆਹ ਸਮਾਰੋਹ ਦੇ ਦੌਰਾਨ ਉਨ੍ਹਾਂ ਦੇ ਪਰਿਵਾਰ ਦਾ ਇਕੱਲਾ ਕਮਾਊ ਵਿਅਕਤੀ ਗੈਂਗਸਟਰਾਂ ਦੀ ਨਫਰਤ ਦਾ ਸ਼ਿਕਾਰ ਹੋ ਗਿਆ ਸੀ। ਉਸ ਦਿਨ ਤੋਂ ਬਾਅਦ ਪਰਿਵਾਰਿਕ ਮੈਂਬਰ ਕਿਸੇ ਵੀ ਖੁਸ਼ੀ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋਏ। ਲੁਧਿਆਣਾ ਪੁਲਿਸ ਨੇ ਕੁਝ ਮੁਲਜ਼ਮਾਂ ਨੂੰ ਤਾਂ ਕਾਬੂ ਕੀਤਾ ਹੈ ਪਰ ਮੁੱਖ ਮੁਲਜਮ ਅਜੇ ਤੱਕ ਵੀ ਨਹੀਂ ਫੜੇ ਗਏ।