ਕਣਕ ਦੇ ਸਿੱਟਿਆਂ 'ਤੇ ਜਾਮਣੀ ਰੰਗ ਬਾਰੇ PAU ਦੇ ਵਿਗਿਆੀਆਂ ਦੀ ਸਲਾਹ, ਪੋਟਾਸ਼ੀਅਮ ਨਾਈਟ੍ਰੇਟ ਦਾ ਕੀਤਾ ਜਾ ਸਕਦੈ ਛਿੜਕਾਅ
ਇਸ ਬਾਰੇ ਪੀਏਯੂ ਦੇ ਪੌਦਾ ਰੋਗ ਵਿਗਿਆਨੀਆਂ ਨੂੰ ਬਹੁਤ ਸਾਰੇ ਸਵਾਲ ਮਿਲੇ ਸਨ। ਵਿਗਿਆਨੀਆਂ ਨੇ ਕਿਹਾ ਕਿ ਜਾਮਣੀ ਰੰਗ ਦੇ ਧੱਬੇ ਜਾਂ ਝਲਕਾਂ ਬਾਰੇ ਕੀਤੇ ਵਿਆਪਕ ਸਰਵੇਖਣ ਤੋਂ ਨਤੀਜਾ ਸਾਹਮਣੇ ਆਇਆ ਹੈ ਇਹ ਕੋਈ ਬਿਮਾਰੀ ਨਹੀਂ ਬਲਕਿ ਇਹ ਰੰਗ ਸਿਰਫ ਸਿੱਟਿਆਂ ਦੇ ਆਸ-ਪਾਸ ਹੀ ਦੇਖਿਆ ਜਾ ਰਿਹਾ ਹੈ।
Publish Date: Thu, 12 Mar 2026 09:53 AM (IST)
Updated Date: Thu, 12 Mar 2026 09:56 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਪੀਏਯੂ ਵਿਗਿਆਨੀਆਂ ਨੇ ਕਣਕ ਦੇ ਸਿੱਟਿਆਂ ਉੱਤੇ ਜਾਮਣੀ ਰੰਗ ਬਾਰੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ। ਮਾਹਿਰਾਂ ਮੁਤਾਬਕ ਪੰਜਾਬ ਵਿਚ ਬੀਤੇ ਦਿਨਾਂ ਦੌਰਾਨ ਕਿਸਾਨਾਂ ਵੱਲੋਂ ਕਣਕ ਦੇ ਸਿੱਟਿਆਂ ਤੇ ਡੰਡੀਆਂ ਉੱਪਰ ਜਾਮਣੀ ਰੰਗ ਦੀ ਝਲਕ ਬਾਰੇ ਚਿੰਤਾ ਪ੍ਰਗਟਾਈ ਗਈ ਸੀ। ਇਸ ਬਾਰੇ ਪੀਏਯੂ ਦੇ ਪੌਦਾ ਰੋਗ ਵਿਗਿਆਨੀਆਂ ਨੂੰ ਬਹੁਤ ਸਾਰੇ ਸਵਾਲ ਮਿਲੇ ਸਨ। ਵਿਗਿਆਨੀਆਂ ਨੇ ਕਿਹਾ ਕਿ ਜਾਮਣੀ ਰੰਗ ਦੇ ਧੱਬੇ ਜਾਂ ਝਲਕਾਂ ਬਾਰੇ ਕੀਤੇ ਵਿਆਪਕ ਸਰਵੇਖਣ ਤੋਂ ਨਤੀਜਾ ਸਾਹਮਣੇ ਆਇਆ ਹੈ ਇਹ ਕੋਈ ਬਿਮਾਰੀ ਨਹੀਂ ਬਲਕਿ ਇਹ ਰੰਗ ਸਿਰਫ ਸਿੱਟਿਆਂ ਦੇ ਆਸ-ਪਾਸ ਹੀ ਦੇਖਿਆ ਜਾ ਰਿਹਾ ਹੈ।
ਸਿੱਟਿਆਂ ਅੰਦਰ ਬਣ ਰਹੇ ਦਾਣਿਆਂ ਦੀ ਸਥਿਤੀ ਠੀਕ ਤੇ ਬਿਨਾਂ ਕਿਸੇ ਰੰਗ ਤੋਂ ਹੈ, 2022 ਵਿਚ ਵਧੇਰੇ ਤਾਪਮਾਨ ਸਮੇਂ ਵੀ ਇਸੇ ਤਰ੍ਹਾਂ ਦੀ ਹਾਲਤ ਦੇਖਣ ਨੂੰ ਮਿਲੀ ਸੀ। ਮਾਹਿਰਾਂ ਮੁਤਾਬਕ ਕਣਕ ਦੀਆਂ ਕੁਝ ਕਿਸਮਾਂ ਵਿਚ ਮੈਲੇਨਿਨ ਦਾ ਸੁਭਾਵਕ ਰੂਪ ਵਿਚ ਦਿਸਣਾ ਹੈ। ਫਰਵਰੀ ਤੇ ਮਾਰਚ ਦੌਰਾਨ ਦਿਨ ਤੇ ਰਾਤ ਦਾ ਤਾਪਮਾਨ ਆਮ ਨਾਲੋਂ ਵੱਧ ਰਹਿਣ ਕਾਰਨ ਇਹ ਅਲਾਮਤਾਂ ਦੇਖਣ ਨੂੰ ਮਿਲਦੀਆਂ ਹਨ। ਮਾਹਿਰਾਂ ਨੇ ਅੱਗੇ ਕਿਹਾ ਕਿ ਵੱਖ-ਵੱਖ ਕਿਸਮਾਂ ਵਿਚ ਮੈਲੇਨਿਨ ਦਾ ਪੱਧਰ ਵੱਖ-ਵੱਖ ਹੁੰਦਾ ਹੈ, ਇਸ ਲਈ ਇਹ ਕੋਈ ਬਿਮਾਰੀ ਨਹੀਂ ਨਾ ਹੀ ਇਸ ਦੀ ਰੋਕਥਾਮ ਲਈ ਕਿਸੇ ਖ਼ਾਸ ਛਿੜਕਾਅ ਦੀ ਲੋੜ ਹੈ। ਵਧੇਰੇ ਤਾਪਮਾਨ ਦਾ ਮੁਕਾਬਲਾ ਕਰਨ ਲਈ ਫ਼ਸਲ ਦੀ ਲੋੜ ਮੁਤਾਬਕ ਸਿੰਚਾਈ ਵਿਭਾਗ ਤੇ ਪੀਏਯੂ ਵੱਲੋਂ ਸਿਫ਼ਾਰਸ਼ ਕੀਤੇ ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ ਕੀਤਾ ਜਾ ਸਕਦਾ ਹੈ।