PAU ਵੱਲੋਂ ਸਪੱਸ਼ਟੀਕਰਨ: ਝੋਨੇ ਦੀਆਂ ਕਿਸਮਾਂ PR 131 ਅਤੇ 132 'ਤੇ ਕੋਈ ਪਾਬੰਦੀ ਨਹੀਂ, ਅਫ਼ਵਾਹਾਂ ਤੋਂ ਬਚਣ ਦੀ ਸਲਾਹ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਇਸ ਖ਼ਬਰ ਦਾ ਖੰਡਨ ਕਰਦੇ ਹੋਏ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਇਹ ਦੋਵੇਂ ਕਿਸਮਾਂ ਦਾ ਬੀਜ ਸਾਉਣੀ 2026 ਦੌਰਾਨ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ।
Publish Date: Thu, 19 Mar 2026 08:19 AM (IST)
Updated Date: Thu, 19 Mar 2026 08:21 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਬੀਤੇ ਦਿਨੀਂ ਸੋਸ਼ਲ ਮੀਡੀਆ ਵਿਚ ਗ਼ੈਰ-ਪ੍ਰਮਾਣਤ ਸੂਤਰਾਂ ਰਾਹੀਂ ਖ਼ਬਰ ਫੈਲਾਈ ਗਈ ਸੀ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਝੋਨੇ ਦੀਆਂ ਕਿਸਮਾਂ ਪੀਆਰ 131 ਅਤੇ ਪੀਆਰ 132 ਦੀ ਕਾਸ਼ਤ ’ਤੇ ਪਾਬੰਦੀ ਲਗਾਈ ਗਈ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਇਸ ਖ਼ਬਰ ਦਾ ਖੰਡਨ ਕਰਦੇ ਹੋਏ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਇਹ ਦੋਵੇਂ ਕਿਸਮਾਂ ਦਾ ਬੀਜ ਸਾਉਣੀ 2026 ਦੌਰਾਨ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕਿਸਾਨ ਮੇਲਿਆਂ ਦੌਰਾਨ ਬੀਜ ਦੀ ਮੰਗ ਦੇ ਹਿਸਾਬ ਨਾਲ ਹੀ ਵੱਖ-ਵੱਖ ਕਿਸਮਾਂ ਦਾ ਬੀਜ ਮੁਹੱਈਆ ਕਰਵਾਇਆ ਜਾਂਦਾ ਹੈ। ਵਰਣਨਯੋਗ ਹੈ ਕਿ ਫਰੀਦਕੋਟ ਮੇਲੇ ਦੌਰਾਨ ਨਵੀਂ ਕਿਸਮ ਪੀਆਰ 133 ਤੋਂ ਬਾਅਦ ਪੀਆਰ 131 ਕਿਸਮ ਦੇ ਬੀਜ ਦੀ ਮੰਗ ਸਭ ਤੋਂ ਵੱਧ ਰਹੀ ਹੈ। ਆਉਂਦੇ ਕਿਸਾਨ ਮੇਲਿਆਂ ਦੌਰਾਨ ਵੀ ਇਨ੍ਹਾਂ ਕਿਸਮਾਂ ਦਾ ਬੀਜ ਕਿਸਾਨਾਂ ਨੂੰ ਮਿਲੇਗਾ। ਯੂਨੀਵਰਸਿਟੀ ਨੇ ਕਿਸਾਨਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ।