ਪੰਜਾਬ 'ਚ ਕੁਦਰਤ ਦਾ ਕਹਿਰ: ਮਾਰਚ 'ਚ ਅਪ੍ਰੈਲ ਵਰਗੀ ਗਰਮੀ, ਆਮ ਨਾਲੋਂ 7 ਡਿਗਰੀ ਵਧਿਆ ਤਾਪਮਾਨ
ਵੀਰਵਾਰ ਨੂੰ ਜ਼ਿਲ੍ਹਾ ਰੂਪਨਗਰ 33.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਇਸ ਤੋਂ ਬਾਅਦ ਫ਼ਿਰੋਜ਼ਪੁਰ ’ਚ 33.3, ਪਟਿਆਲਾ ’ਚ 33.2, ਫ਼ਰੀਦਕੋਟ ’ਚ 33, ਬਠਿੰਡਾ ’ਚ 32.8, ਲੁਧਿਆਣਾ 32.2, ਪਠਾਨਕੋਟ ’ਚ 31.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਬੀਤੇ 24 ਘੰਟਿਆਂ ਦਿਨ ਦੇ ਤਾਪਮਾਨ ’ਚ 0.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 7.1 ਡਿਗਰੀ ਜ਼ਿਆਦਾ ਚੱਲ ਰਿਹਾ ਹੈ।
Publish Date: Fri, 06 Mar 2026 08:22 AM (IST)
Updated Date: Fri, 06 Mar 2026 08:26 AM (IST)
ਲੁਧਿਆਣਾ : ਮਾਰਚ ਦੇ ਸ਼ੁਰੂ ’ਚ ਗਰਮੀ ਨੇ ਅਪ੍ਰੈਲ ਵਰਗਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਵੀਰਵਾਰ ਨੂੰ ਜ਼ਿਲ੍ਹਾ ਰੂਪਨਗਰ 33.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਇਸ ਤੋਂ ਬਾਅਦ ਫ਼ਿਰੋਜ਼ਪੁਰ ’ਚ 33.3, ਪਟਿਆਲਾ ’ਚ 33.2, ਫ਼ਰੀਦਕੋਟ ’ਚ 33, ਬਠਿੰਡਾ ’ਚ 32.8, ਲੁਧਿਆਣਾ 32.2, ਪਠਾਨਕੋਟ ’ਚ 31.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਬੀਤੇ 24 ਘੰਟਿਆਂ ਦਿਨ ਦੇ ਤਾਪਮਾਨ ’ਚ 0.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 7.1 ਡਿਗਰੀ ਜ਼ਿਆਦਾ ਚੱਲ ਰਿਹਾ ਹੈ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ 11 ਮਾਰਚ ਤੱਕ ਮੌਸਮ ਬਾਰੇ ਕਿਸੇ ਤਰ੍ਹਾਂ ਦਾ ਅਲਰਟ ਨਹੀਂ ਹੈ। ਮੌਸਮ ਖ਼ੁਸ਼ਕ ਰਹੇਗਾ।