ਖੰਨਾ 'ਚ NRI ਬਜ਼ੁਰਗ ਔਰਤ ਦੇ ਕਤਲ ਦੀ ਗੁੱਥੀ ਸੁਲਝੀ, ਕਿਰਾਏਦਾਰ ਹੀ ਨਿਕਲਿਆ ਕਾਤਲ, ਪੁਲਿਸ ਵੱਲੋਂ ਗ੍ਰਿਫਤਾਰ
ਸੂਚਨਾ ਮਿਲੀ ਸੀ ਕਿ ਨਵੀਂ ਆਬਾਦੀ ’ਚ ਇੱਕ ਘਰ ’ਚ ਬਜ਼ੁਰਗ ਐੱਨਆਰਆਈ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਕਤਲ ਰਾਹੁਲ ਅਲੀਗੜ੍ਹ (ਉੱਤਰ ਪ੍ਰਦੇਸ਼) ਵੱਲੋਂ ਕੀਤਾ ਗਿਆ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਨੇ ਕਬੂਲ ਕੀਤਾ ਕਿ ਉਹ ਬਹੁਤ ਕਰਜ਼ੇ ’ਚ ਡੁੱਬਿਆ ਹੋਇਆ ਸੀ ਤੇ ਪੈਸਿਆਂ ਦੇ ਲਾਲਚ ’ਚ ਇਹ ਅਪਰਾਧ ਕੀਤਾ ਸੀ।
Publish Date: Sun, 08 Feb 2026 08:40 AM (IST)
Updated Date: Sun, 08 Feb 2026 08:42 AM (IST)
ਕੁਲਵਿੰਦਰ ਸਿੰਘ ਰਾਏ, ਖੰਨਾ : ਨਵੀਂ ਆਬਾਦੀ ਇਲਾਕੇ ’ਚ ਰਹਿੰਦੀ ਬਜ਼ੁਰਗ ਐੱਨਆਰਆਈ ਔਰਤ ਜਗਪਾਲ ਕੌਰ ਦਾ ਕਤਲ ਗੁਆਂਢ ’ਚ ਰਹਿੰਦੇ ਪਰਵਾਸੀ ਕਿਰਾਏਦਾਰ ਵੱਲੋਂ ਕੀਤਾ ਗਿਆ ਸੀ, ਜੋ ਕਿਸੇ ਸਮੇਂ ਔਰਤ ਦੇ ਘਰ ਕੰਮ ਕਰਨ ਆਇਆ ਸੀ, ਜਿਸ ਨੂੰ ਪੈਸੇ ਦੀ ਤੰਗੀ ਸੀ। ਇਸ ਕਰ ਕੇ ਉਸ ਨੇ ਔਰਤ ਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮੁਲਜ਼ਮ ਦੀ ਪਛਾਣ ਰਾਹੁਲ ਵਾਸੀ ਅਲੀਗੜ੍ਹ (ਉੱਤਰ ਪ੍ਰਦੇਸ਼) ਵਜੋਂ ਹੋਈ। ਇਹ ਜਾਣਕਾਰੀ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆਂ ਵੱਲੋਂ ਦਿੱਤੀ ਗਈ। ਆਹਲੂਵਾਲੀਆ ਨੇ ਦੱਸਿਆ ਕਿ ਫਰਵਰੀ, 2026 ਨੂੰ ਸੂਚਨਾ ਮਿਲੀ ਸੀ ਕਿ ਨਵੀਂ ਆਬਾਦੀ ’ਚ ਇੱਕ ਘਰ ’ਚ ਬਜ਼ੁਰਗ ਐੱਨਆਰਆਈ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਕਤਲ ਰਾਹੁਲ ਅਲੀਗੜ੍ਹ (ਉੱਤਰ ਪ੍ਰਦੇਸ਼) ਵੱਲੋਂ ਕੀਤਾ ਗਿਆ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਨੇ ਕਬੂਲ ਕੀਤਾ ਕਿ ਉਹ ਬਹੁਤ ਕਰਜ਼ੇ ’ਚ ਡੁੱਬਿਆ ਹੋਇਆ ਸੀ ਤੇ ਪੈਸਿਆਂ ਦੇ ਲਾਲਚ ’ਚ ਇਹ ਅਪਰਾਧ ਕੀਤਾ ਸੀ।
ਮੁਲਜ਼ਮ ਅਨੁਸਾਰ ਉਸ ਨੂੰ ਪਤਾ ਸੀ ਕਿ ਬਜ਼ੁਰਗ ਔਰਤ ਨੂੰ ਮਹੀਨਾਵਾਰ ਕਿਰਾਇਆ ਮਿਲਦਾ ਹੈ। ਇਸ ਲਈ ਉਸ ਨੇ ਆਪਣੇ ਜੁੱਤੇ ਉਤਾਰੇ । ਘਰ ’ਚ ਦਾਖਲ ਹੋਇਆ ਅਤੇ ਅੰਦਰ ਲੁੱਕ ਗਿਆ। ਜਿਵੇਂ ਹੀ ਔਰਤ ਕਮਰੇ ’ਚੋਂ ਬਾਹਰ ਆਈ, ਉਸ ਨੇ ਪਿੱਛੇ ਤੋਂ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਫਿਰ ਉਸ ਨੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ, ਉਸ ਨੂੰ ਬਾਥਰੂਮ ’ਚ ਬੰਦ ਕਰ ਦਿੱਤਾ। ਅਲਮਾਰੀ ’ਚੋਂ ਨਕਦੀ ਕੱਢ ਲਈ ਤੇ ਮੌਕੇ ਤੋਂ ਭੱਜ ਗਿਆ। ਬਾਅਦ ’ਚ ਉਸ ਨੇ ਇੱਕ ਅਣਦੱਸੀ ਥਾਂ ’ਤੇ ਆਪਣੇ ਕੱਪੜੇ ਬਦਲ ਲਏ। ਪੁਲਿਸ ਨੇ ਰਾਹੁਲ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ। ਇਸ ਮੌਕੇ ਐੱਸਪੀ ਪਵਨਜੀਤ, ਡੀਐੱਸਪੀ ਵਿਨੋਦ ਕੁਮਾਰ, ਥਾਣਾ ਸਿਟੀ ਇੰਚਾਰਜ ਜਗਜੀਵਨ ਰਾਮ, ਜਰਨੈਲ ਸਿੰਘ ਆਦਿ ਹਾਜ਼ਰ ਸਨ।