- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਦੋ ਹੋਰ ਨੌਜਵਾਨ ਉੱਥੇ ਆ ਗਏ। ਮੁਲਜ਼ਮਾਂ ਨੇ ਹਥਿਆਰਾਂ ਨਾਲ ਵਾਰ ਕੀਤੇ ਅਤੇ ਅਮਨ ਦਾ ਮੋਟਰਸਾਈਕਲ ਲੁੱਟ ਲਿਆ। ਅਮਨ ਤੇ ਹਮਲਾ ਹੁੰਦਾ ਦੇਖ ਉਸਦਾ ਦੋਸਤ ਮੌਕੇ ਤੋਂ ਭੱਜ ਗਿਆ। ਜਾਣਕਾਰੀ ਦਿੰਦਿਆਂ ਵਿਦਿਆਰਥੀ ਨੇ ਦੱਸਿਆ ਕਿ ਮੁਲਜ਼ਮ ਉਸ ਦਾ ਮੋਟਰਸਾਈਕਲ ਲੁੱਟ ਕੇ ਦੋਵਾਂ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਫੁਹਾਰਾ ਚੌਂਕ ਵੱਲ ਫਰਾਰ ਹੋ ਗਏ।
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ । ਚੈਕ ਅਪ ਕਰਾਉਣ ਲਈ ਦੋਸਤ ਨੂੰ ਹਸਪਤਾਲ ਲਿਜਾ ਰਹੇ ਜੂਡੋ ਦੇ ਖਿਡਾਰੀ ਨੂੰ ਨਿਸ਼ਾਨਾ ਬਣਾਉਂਦਿਆਂ ਚਾਰ ਬਦਮਾਸ਼ਾਂ ਨੇ ਉਸ ਉੱਪਰ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਬਦਮਾਸ਼ਾਂ ਨੇ ਨੌਜਵਾਨ ਦੇ ਸੱਟਾਂ ਮਾਰੀਆਂ ਤੇ ਉਸ ਦਾ ਮੋਟਰਸਾਈਕਲ ਖੋਹ ਲਿਆ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਅੰਮ੍ਰਿਤਸਰ ਦੇ ਸਿਵਲ ਲਾਈਨ ਇਲਾਕੇ ਦੇ ਰਹਿਣ ਵਾਲੇ ਅਮਨ ਸ਼ਰਮਾ ਦੀ ਸ਼ਿਕਾਇਤ ਤੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਸਾਢੇ 17 ਸਾਲਾਂ ਦੇ ਅਮਨ ਸ਼ਰਮਾ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਸੇਖੇਵਾਲ ਸਕੂਲ ਵਿੱਚ ਬਾਰਵੀਂ ਜਮਾਤ ਦੀ ਪੜ੍ਹਾਈ ਕਰਦਾ ਹੈ। ਵਿਦਿਆਰਥੀ ਨੈਸ਼ਨਲ ਲੈਵਲ ਦਾ ਇੱਕ ਜੂਡੋ ਦਾ ਖਿਡਾਰੀ ਵੀ ਹੈ। ਬੀਤੀ ਰਾਤ ਉਸਦੇ ਦੋਸਤ ਦੀ ਤਬੀਅਤ ਅਚਾਨਕ ਵਿਗੜ ਗਈ। ਅਮਨ ਦੇ ਦੋਸਤ ਦੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਸੀ, ਇਸ ਕਾਰਨ ਉਹ ਆਪਣੇ ਦੋਸਤ ਨੂੰ ਮੋਟਰਸਾਈਕਲ ਤੇ ਬਿਠਾ ਕੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਈ ਨਿਕਲਿਆ। ਅਮਨ ਸ਼ਰਮਾ ਨੇ ਦੱਸਿਆ ਕਿ ਉਹ ਜਿਵੇਂ ਹੀ ਰੱਖਬਾਗ ਦੀ ਪਾਰਕਿੰਗ ਦੇ ਕੋਲ ਪਹੁੰਚੇ ਤਾਂ ਪਾਰਕਿੰਗ ਵਿੱਚੋਂ ਦੋ ਨੌਜਵਾਨ ਨਿਕਲੇ।
ਬਦਮਾਸ਼ਾਂ ਨੇ ਉਨ੍ਹਾਂ ਦਾ ਮੋਟਰਸਾਈਕਲ ਰੋਕ ਲਿਆ। ਮੁਲਜ਼ਮਾਂ ਨੇ ਇਹ ਬਹਾਨਾ ਬਣਾ ਕੇ ਅਮਨ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਉਨ੍ਹਾਂ ਦੀ ਭੈਣ ਨੂੰ ਮੈਸੇਜ ਕਰਦਾ ਹੈ। ਅਮਨ ਨੇ ਬਦਮਾਸ਼ਾਂ ਨੂੰ ਆਖਿਆ ਕਿ ਉਹ ਸ਼ਹਿਰ ਵਿੱਚ ਨਵਾਂ ਹੈ ਅਤੇ ਉਹ ਕਿਸੇ ਨੂੰ ਵੀ ਨਹੀਂ ਜਾਣਦਾ। ਬਦਮਾਸ਼ਾਂ ਨੇ ਅਮਨ ਤੇ ਹਮਲਾ ਕਰਕੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ। ਜੂਡੋ ਦਾ ਖਿਡਾਰੀ ਹੋਣ ਕਾਰਨ ਅਮਨ ਨੇ ਮੁਲਜ਼ਮਾਂ ਦਾ ਮੁਕਾਬਲਾ ਕੀਤਾ। ਇਸੇ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਦੋ ਹੋਰ ਨੌਜਵਾਨ ਉੱਥੇ ਆ ਗਏ। ਮੁਲਜ਼ਮਾਂ ਨੇ ਹਥਿਆਰਾਂ ਨਾਲ ਵਾਰ ਕੀਤੇ ਅਤੇ ਅਮਨ ਦਾ ਮੋਟਰਸਾਈਕਲ ਲੁੱਟ ਲਿਆ। ਅਮਨ ਤੇ ਹਮਲਾ ਹੁੰਦਾ ਦੇਖ ਉਸਦਾ ਦੋਸਤ ਮੌਕੇ ਤੋਂ ਭੱਜ ਗਿਆ। ਜਾਣਕਾਰੀ ਦਿੰਦਿਆਂ ਵਿਦਿਆਰਥੀ ਨੇ ਦੱਸਿਆ ਕਿ ਮੁਲਜ਼ਮ ਉਸ ਦਾ ਮੋਟਰਸਾਈਕਲ ਲੁੱਟ ਕੇ ਦੋਵਾਂ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਫੁਹਾਰਾ ਚੌਂਕ ਵੱਲ ਫਰਾਰ ਹੋ ਗਏ।
ਇਹ ਵਾਰਦਾਤ ਰਾਤ 12:30 ਵਜੇ ਦੇ ਕਰੀਬ ਵਾਪਰੀ। ਘਟਨਾ ਵਾਲੀ ਥਾਂ ਦੇ ਬਿਲਕੁਲ ਸਾਹਮਣੇ ਕੁਝ ਵਿਅਕਤੀ ਫੁੱਟਪਾਥ ਤੇ ਸੁੱਤੇ ਹੋਏ ਸਨ। ਅਮਨ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਉਸਨੂੰ ਬਚਾਉਣ ਲਈ ਨਹੀਂ ਆਇਆ। ਵਾਰਦਾਤ ਤੋਂ ਬਾਅਦ ਕੁਝ ਲੋਕ ਉਸਦੇ ਕੋਲ ਆਏ ਅਤੇ ਆਖਣ ਲੱਗੇ ਕਿ ਅਜਿਹੀਆਂ ਵਾਰਦਾਤਾਂ ਹਰ ਰੋਜ਼ ਵਾਪਰਦੀਆਂ ਹਨ। ਉਹਨਾਂ ਆਖਿਆ ਕਿ ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਜਾਣਕਾਰੀ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਬਦਮਾਸ਼ਾਂ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ। ਉਧਰੋਂ ਕੁਝ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਨੇ ਜਾਂਚ ਦੇ ਦੌਰਾਨ ਚਾਰਾ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਰਾਸ਼ਟਰੀ ਪੱਧਰ ਦੇ ਮੈਚ ਵਿੱਚ ਨਹੀਂ ਲੈ ਸਕਿਆ ਹਿੱਸਾ
ਜਾਣਕਾਰੀ ਦਿੰਦਿਆਂ ਅਮਨ ਸ਼ਰਮਾ ਨੇ ਦੱਸਿਆ ਕਿ ਸੋਮਵਾਰ ਚੰਡੀਗੜ੍ਹ ਵਿੱਚ ਉਸਦਾ ਜੂਡੋ ਦਾ ਨੈਸ਼ਨਲ ਲੈਵਲ ਦਾ ਮੈਚ ਸੀ , ਪਰ ਹੁਣ ਹਮਲੇ ਦੇ ਦੌਰਾਨ ਉਸਦੀ ਇੱਕ ਉਂਗਲ ਫਰੈਕਚਰ ਹੋ ਚੁੱਕੀ ਹੈ ਇਸ ਲਈ ਉਹ ਮੈਚ ਵਿੱਚ ਹਿੱਸਾ ਨਹੀਂ ਲੈ ਸਕਿਆ।