ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ: ਪੱਤਰਕਾਰ 'ਤੇ ਹਮਲਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਪਿਓ-ਪੁੱਤ ਨਾਮਜ਼ਦ
ਮੁਦਈ ਅਵਿਨਾਸ਼ ਕੁਮਾਰ ਛਾਬੜਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਦੋਸ਼ੀ ਡਿੰਪਰ ਰਾਣਾ ਅਤੇ ਉਸਦਾ ਲੜਕਾ ਯੁਵਰਾਜ ਵਾਟਸਐਪ ਰਾਹੀਂ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਇਸ ਤੋਂ ਇਲਾਵਾ ਮੁਦਈ ਉੱਤੇ ਕਚਹਿਰੀ ਦੇ ਬਾਹਰ ਵੀ ਜਾਣ ਲੇਵਾ ਹਮਲਾ ਕੀਤਾ ਗਿਆ।
Publish Date: Fri, 16 Jan 2026 11:26 AM (IST)
Updated Date: Fri, 16 Jan 2026 11:30 AM (IST)
ਗੌਰਵ ਕੁਮਾਰ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ। ਥਾਣਾ ਸਲੇਮ ਟਾਬਰੀ ਅਧੀਨ ਪੈਂਦੇ ਲਕਸ਼ਮੀ ਪੁਰੀ ਇਲਾਕੇ ਦੇ ਰਹਿਣ ਵਾਲੇ ਪੱਤਰਕਾਰ ਅਵਿਨਾਸ਼ ਕੁਮਾਰ ਛਾਬੜਾ ਪੁੱਤਰ ਪ੍ਰਕਾਸ਼ ਲਾਲ ਛਾਬੜਾ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਡਿੰਪਰ ਰਾਣਾ ਅਤੇ ਉਸਦੇ ਲੜਕੇ ਯੁਵਰਾਜ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਮੁਦਈ ਅਵਿਨਾਸ਼ ਕੁਮਾਰ ਛਾਬੜਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਦੋਸ਼ੀ ਡਿੰਪਰ ਰਾਣਾ ਅਤੇ ਉਸਦਾ ਲੜਕਾ ਯੁਵਰਾਜ ਵਾਟਸਐਪ ਰਾਹੀਂ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਇਸ ਤੋਂ ਇਲਾਵਾ ਮੁਦਈ ਉੱਤੇ ਕਚਹਿਰੀ ਦੇ ਬਾਹਰ ਵੀ ਜਾਣ ਲੇਵਾ ਹਮਲਾ ਕੀਤਾ ਗਿਆ।
ਇਸ ਮਾਮਲੇ ਦੀ ਜਾਂਚ ਕਰ ਰਹੇ ਤਫਤੀਸ਼ੀ ਅਫਸਰ ਪ੍ਰੇਮ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਦਈ ਵੱਲੋਂ ਦਿੱਤੀ ਗਈ ਦਰਖ਼ਾਸਤ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਗਈ। ਜਾਂਚ ਦੌਰਾਨ ਦੋਸ਼ ਸਾਬਤ ਹੋਣ ’ਤੇ ਦੋਸ਼ੀ ਡਿੰਪਰ ਰਾਣਾ ਅਤੇ ਉਸਦੇ ਲੜਕੇ ਯੁਵਰਾਜ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਸਬੰਧੀ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।