Ludhiana News : ਸਰਪੰਚ ਨੇ ਕੀਤਾ ਮਹਿਲਾ ਪੱਤਰਕਾਰ 'ਤੇ ਹਮਲਾ, ਘਰ ਅੰਦਰ ਦਾਖਲ ਹੋ ਕੇ ਕੀਤੀਆਂ ਅਸ਼ਲੀਲ ਹਰਕਤਾਂ; ਕੇਸ ਦਰਜ
ਘਰ ਦੇ ਅੰਦਰ ਦਾਖਲ ਹੋਏ ਮੁਲਜ਼ਮਾਂ ਨੇ ਮਹਿਲਾ ਪੱਤਰਕਾਰ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਏਨਾ ਹੀ ਨਹੀਂ ਮੁਲਜ਼ਮਾਂ ਨੇ ਬਾਹਰੋਂ ਖੜ ਕੇ ਘਰ ਦੇ ਉੱਪਰ ਪੱਥਰ ਵੀ ਸੁੱਟੇ। ਉਧਰੋਂ ਵੀ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਹਿਲਾ ਪੱਤਰਕਾਰ ਦੀ ਸ਼ਿਕਾਇਤ 'ਤੇ ਸੰਜੇ ਤਿਵਾੜੀ ,ਆਕਾਸ਼ ਅਤੇ 25 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
Publish Date: Fri, 06 Feb 2026 04:14 PM (IST)
Updated Date: Fri, 06 Feb 2026 04:23 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਨਿੱਜੀ ਚੈਨਲ ਦੀ ਮਹਿਲਾ ਪੱਤਰਕਾਰ ਵੱਲੋਂ ਸਰਪੰਚ ਖਿਲਾਫ ਖਬਰਾਂ ਨਸ਼ਰ ਕਰਨ ਦੇ ਚਲਦੇ ਸਰਪੰਚ ਇਸ ਕਦਰ ਭੜਕ ਗਿਆ ਕਿ ਉਸ ਨੇ ਉਸ 'ਤੇ ਹਮਲਾ ਕਰ ਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਇਸ ਮਾਮਲੇ 'ਚ ਥਾਣਾ ਸਦਰ ਦੀ ਪੁਲਿਸ ਨੇ ਮਹਿਲਾ ਪੱਤਰਕਾਰ ਦੀ ਸ਼ਿਕਾਇਤ 'ਤੇ ਸਰਪੰਚ ਸੰਜੇ, ਤਿਵਾੜੀ, ਆਕਾਸ਼ ਤੇ 25 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਮਹਿਲਾ ਪੱਤਰਕਾਰ ਨੇ ਦੱਸਿਆ ਉਸਨੇ ਤੱਥਾਂ ਦੇ ਅਧਾਰ 'ਤੇ ਸਰਪੰਚ ਸੰਜੇ ਤਿਵਾੜੀ ਖਿਲਾਫ ਖਬਰ ਨਸ਼ਰ ਕੀਤੀ ਸੀ। ਇਸੇ ਰੰਜਿਸ਼ ਦੇ ਚਲਦਿਆਂ ਸੰਜੇ ਤਿਵਾੜੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਹਿਲਾ ਪੱਤਰਕਾਰ ਨੂੰ ਘੇਰ ਲਿਆ ਤੇ ਅਸ਼ਲੀਲ ਗਾਲੀ-ਗਲੋਚ ਕੀਤਾ। ਪੱਤਰਕਾਰ ਆਪਣਾ ਬਚਾਅ ਕਰਨ ਲਈ ਜਿਵੇਂ ਹੀ ਆਪਣੇ ਘਰ ਦੇ ਅੰਦਰ ਦਾਖਲ ਹੋਈ ਤਾਂ ਮੁਲਜ਼ਮ ਉਸਦੇ ਪਿੱਛੇ ਆ ਗਏ। ਘਰ ਦੇ ਅੰਦਰ ਦਾਖਲ ਹੋਏ ਮੁਲਜ਼ਮਾਂ ਨੇ ਮਹਿਲਾ ਪੱਤਰਕਾਰ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਏਨਾ ਹੀ ਨਹੀਂ ਮੁਲਜ਼ਮਾਂ ਨੇ ਬਾਹਰੋਂ ਖੜ ਕੇ ਘਰ ਦੇ ਉੱਪਰ ਪੱਥਰ ਵੀ ਸੁੱਟੇ। ਉਧਰੋਂ ਵੀ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਹਿਲਾ ਪੱਤਰਕਾਰ ਦੀ ਸ਼ਿਕਾਇਤ 'ਤੇ ਸੰਜੇ ਤਿਵਾੜੀ ,ਆਕਾਸ਼ ਅਤੇ 25 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।