Ludhiana Crime : ਸਕੂਲ ਦੇ ਬਾਹਰ ਖੜ੍ਹੇ ਸਕੂਟਰ ਦੀ ਡਿੱਕੀ ਤੋੜ ਕੇ 3 ਮੋਬਾਈਲ ਚੋਰੀ, ਵਿਦਿਆਰਥੀਆਂ 'ਚ ਦਹਿਸ਼ਤ
ਏਐਸਆਈ ਰਵਿੰਦਰ ਕੁਮਾਰ ਨੇ ਦੱਸਿਆ ਕਿ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਲਕਸ਼ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਬਦਮਾਸ਼ਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
Publish Date: Fri, 20 Mar 2026 01:29 PM (IST)
Updated Date: Fri, 20 Mar 2026 01:42 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਕੂਲ ਦੇ ਬਿਲਕੁਲ ਬਾਹਰ ਖੜ੍ਹੇ ਸਕੂਟਰ ਦੀ ਡਿੱਕੀ ਤੋੜ ਕੇ ਗਿਆਰਵੀਂ ਦੇ ਵਿਦਿਆਰਥੀਆਂ ਦੇ ਤਿੰਨ ਮੋਬਾਈਲ ਫੋਨ ਚੋਰੀ ਕਰ ਲਏ ਗਏ। ਇਸ ਮਾਮਲੇ 'ਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਸਤਿਗੁਰੂ ਨਗਰ ਦੇ ਵਾਸੀ ਲਕਸ਼ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਲਕਸ਼ ਨੇ ਦੱਸਿਆ ਕਿ ਉਹ ਬੀਤੇ ਦਿਨ ਆਪਣੇ ਦੋ ਸਹਿਪਾਠੀਆਂ ਨਾਲ ਸਕੂਲ ਆਇਆ ਸੀ। ਤਿੰਨਾਂ ਨੇ ਆਪੋ ਆਪਣੇ ਮੋਬਾਈਲ ਫੋਨ ਲਕਸ਼ ਦੀ ਸਕੂਟਰ ਦੀ ਡਿੱਕੀ 'ਚ ਰੱਖ ਕੇ ਡਿੱਕੀ ਲੌਕ ਕਰ ਦਿੱਤੀ। ਸਕੂਲ ਖਤਮ ਹੋਣ ਤੋਂ ਬਾਅਦ ਜਦ ਤਿੰਨੋਂ ਵਾਪਸ ਆਏ ਤਾਂ ਉਨ੍ਹਾਂ ਦੇਖਿਆ ਕਿ ਸਕੂਟਰ ਦੀ ਡਿੱਕੀ ਟੁੱਟੀ ਹੋਈ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਡਿੱਕੀ 'ਚ ਪਏ ਤਿੰਨੋ ਮੋਬਾਈਲ ਫੋਨ ਚੋਰੀ ਹੋ ਚੁੱਕੇ ਸਨ। ਸ਼ਾਤਰ ਚੋਰਾਂ ਨੇ ਭੀੜ ਭਾੜ ਵਾਲੇ ਇਲਾਕੇ ਕੁਆਲਿਟੀ ਚੌਕ 'ਚ ਪੈਂਦੇ ਤੇਜਾ ਸਿੰਘ ਸੁਤੰਤਰ ਸੀਨੀਅਰ ਸੈਕੈਂਡਰੀ ਸਕੂਲ ਦੇ ਬਿਲਕੁਲ ਬਾਹਰ ਚਿੱਟੇ ਦਿਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਸੀ। ਉਧਰੋਂ, ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਰਵਿੰਦਰ ਕੁਮਾਰ ਨੇ ਦੱਸਿਆ ਕਿ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਲਕਸ਼ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਬਦਮਾਸ਼ਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।