Ludhiana Crime : ਮਾਲਕ ਦੀ ਗੈਰ-ਹਾਜ਼ਰੀ ਦਾ ਫਾਇਦਾ ਉਠਾ ਕੇ ਮੈਨੇਜਰਾਂ ਤੇ ਅਕਾਊਂਟੈਂਟ ਨੇ ਲਾਇਆ ਚੂਨਾ; ਪੁਲਿਸ ਵੱਲੋਂ ਜਾਂਚ ਸ਼ੁਰੂ
ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਬੀਕੇ ਆਟੋ ਏਜੰਸੀ ਦੇ ਮਾਲਕ ਜਗਮੋਹਨ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਫਰਮ ਬੈਟਰੀਆਂ ਅਤੇ ਸੋਲਰ ਸਿਸਟਮ ਦਾ ਕੰਮ ਕਰਦੀ ਹੈ। ਜਗਮੋਨ ਗੁਪਤਾ ਨੇ ਦੱਸਿਆ ਆ ਕਿ ਉਨ੍ਹਾਂ ਦਾ ਦਫਤਰ ਸਮਰਾਲਾ ਚੌਕ ਇਲਾਕੇ 'ਚ ਹੈ। ਪਿਛਲੇ ਕੁਝ ਸਮੇਂ ਤੋਂ ਕੰਪਨੀ ਵਿੱਚ ਮਨਜੀਤ ਸਿੰਘ ਅਤੇ ਹਰਸ਼ ਮਿੱਤਲ ਬਤੌਰ ਮੈਨੇਜਰ ਨੌਕਰੀ ਕਰ ਰਹੇ ਸਨ ਜਦਕਿ ਸੁਖਵਿੰਦਰ ਸਿੰਘ ਉਰਫ ਲਾਡੀ ਡਰਾਈਵਰ ਅਤੇ ਡਿਲੀਵਰੀ ਮੈਮ ਦਾ ਕੰਮ ਕਰਦਾ ਸੀ।
Publish Date: Sun, 19 Apr 2026 01:35 PM (IST)
Updated Date: Sun, 19 Apr 2026 01:40 PM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੀ ਬੀਕੇ ਆਟੋ ਏਜੰਸੀ 'ਚੋਂ ਲੱਖਾਂ ਰੁਪਏ ਦੇ ਗਬਨ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ 'ਚ ਪੁਲਿਸ ਅਧਿਕਾਰੀਆਂ ਦੀ ਪੜਤਾਲ ਤੋਂ ਬਾਅਦ ਕੰਪਨੀ ਦੇ ਚਾਰ ਮੁਲਾਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਇਹ ਐਫਆਈਆਰ ਕੰਪਨੀ ਦੇ ਮਾਲਕ ਭਾਰਤ ਨਗਰ ਦੇ ਵਾਸੀ ਜਗਮੋਹਨ ਗੁਪਤਾ ਦੀ ਸ਼ਿਕਾਇਤ 'ਤੇ ਦਰਜ ਕੀਤੀ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਬੀਕੇ ਆਟੋ ਏਜੰਸੀ ਦੇ ਮਾਲਕ ਜਗਮੋਹਨ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਫਰਮ ਬੈਟਰੀਆਂ ਅਤੇ ਸੋਲਰ ਸਿਸਟਮ ਦਾ ਕੰਮ ਕਰਦੀ ਹੈ। ਜਗਮੋਨ ਗੁਪਤਾ ਨੇ ਦੱਸਿਆ ਆ ਕਿ ਉਨ੍ਹਾਂ ਦਾ ਦਫਤਰ ਸਮਰਾਲਾ ਚੌਕ ਇਲਾਕੇ 'ਚ ਹੈ। ਪਿਛਲੇ ਕੁਝ ਸਮੇਂ ਤੋਂ ਕੰਪਨੀ ਵਿੱਚ ਮਨਜੀਤ ਸਿੰਘ ਅਤੇ ਹਰਸ਼ ਮਿੱਤਲ ਬਤੌਰ ਮੈਨੇਜਰ ਨੌਕਰੀ ਕਰ ਰਹੇ ਸਨ ਜਦਕਿ ਸੁਖਵਿੰਦਰ ਸਿੰਘ ਉਰਫ ਲਾਡੀ ਡਰਾਈਵਰ ਅਤੇ ਡਿਲੀਵਰੀ ਮੈਮ ਦਾ ਕੰਮ ਕਰਦਾ ਸੀ।
ਇਸੇ ਤਰ੍ਹਾਂ ਕੰਪਨੀ 'ਚ ਪ੍ਰਤਿਮਾ ਉਰਫ ਪਰੀ ਫਰਮ 'ਚ ਬਤੌਰ ਅਕਾਊਂਟੈਂਟ ਤਾਇਨਾਤ ਸੀ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਕਸਰ ਦੂਜੀਆਂ ਸਟੇਟਾਂ ਦੇ ਦੌਰੇ 'ਤੇ ਹੁੰਦੇ ਸਨ। ਇਸੇ ਦੌਰਾਨ ਮੁਲਜ਼ਮਾਂ ਨੇ ਆਪਸ 'ਚ ਮਿਲੀਭੁਗਤ ਕਰ ਕੇ ਫਰਮ 'ਚੋਂ ਲੱਖਾਂ ਰੁਪਏ ਦਾ ਗਬਨ ਕਰ ਲਿਆ। ਇਹ ਸਾਰਾ ਕੁਝ ਫਰਮ ਦੇ ਮਾਲਕ ਦੀ ਗੈਰ-ਹਾਜ਼ਰੀ 'ਚ ਹੋਇਆ। ਸ਼ੱਕ ਪੈਣ 'ਤੇ ਜਦ ਜਗਮੋਹਨ ਗੁਪਤਾ ਨੇ ਹਿਸਾਬ ਚੈੱਕ ਕੀਤਾ ਤਾਂ ਫਰਮ ਖਾਸੀ ਘਾਟੇ 'ਚ ਨਜ਼ਰ ਆਈ। ਇਸ ਮਾਮਲੇ 'ਚ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪੜਤਾਲ ਤੋਂ ਬਾਅਦ ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਮੁਕਦਮਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਪੁਲਿਸ ਨੇ ਕਰਮ ਕਲੋਨੀ ਤਾਜਪੁਰ ਰੋਡ ਦੇ ਰਹਿਣ ਵਾਲੇ ਮਨਜੀਤ ਸਿੰਘ ਉਰਫ ਜੋਨੀ, ਹਰਸ਼ ਮਿੱਤਲ , ਸੁਖਵਿੰਦਰ ਸਿੰਘ ਉਰਫ ਲਾਡੀ ਅਤੇ ਪ੍ਰਤਿਮਾ ਉਰਫ ਪਰੀ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ।