ਮੌਸਮ ਅਪਡੇਟ: ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ ਪੈਣ ਮਗਰੋਂ ਵਧੀ ਠੰਢ, ਅੱਜ ਸੰਘਣੀ ਧੁੰਦ ਦਾ ‘ਅਲਰਟ’
ਉੱਥੇ ਹੀ ਕੁਝ ਜ਼ਿਲ੍ਹਿਆਂ ’ਚ ਦਿਨ ਵੇਲੇ ਬੱਦਲ ਵੀ ਛਾਏ ਰਹੇ। ਵਿਭਾਗ ਮੁਤਾਬਕ ਬਠਿੰਡਾ ’ਚ ਘੱਟੋ-ਘੱਟ ਤਾਪਮਾਨ 5.8, ਫ਼ਰੀਦਕੋਟ ’ਚ 6.8, ਅੰਮ੍ਰਿਤਸਰ ’ਚ 7.4, ਲੁਧਿਆਣਾ ’ਚ 8.4, ਪਟਿਆਲਾ ’ਚ 9.4, ਹੁਸ਼ਿਆਰਪੁਰ ਤੇ ਫ਼ਿਰੋਜ਼ਪੁਰ ’ਚ 8.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਜ਼ਿਆਦਾਤਰ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ ਵੀ 21 ਡਿਗਰੀ ਸੈਲਸੀਅਸ ਰਿਹਾ। ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਮੰਗਲਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਸੰਘਣੀ ਧੁੰਦ ਪੈ ਸਕਦੀ ਹੈ।
Publish Date: Tue, 03 Feb 2026 09:11 AM (IST)
Updated Date: Tue, 03 Feb 2026 09:14 AM (IST)
ਜਾਸ, ਲੁਧਿਆਣਾ : ਸੋਮਵਾਰ ਨੂੰ ਪੰਜਾਬ ਦੇ ਤਿੰਨ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼ ਦਰਜ ਕੀਤੀ ਗਈ, ਜਦਕਿ ਹੋਰ ਸਾਰੇ ਜ਼ਿਲ੍ਹਿਆਂ ’ਚ ਧੁੱਪ ਖਿੜੀ ਰਹੀ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਐਤਵਾਰ ਅੱਧੀ ਰਾਤ ਤੋਂ ਸੋਮਵਾਰ ਸਵੇਰ ਤੱਕ ਪੰਜ ਵਜੇ ਦੌਰਾਨ ਰੂਪਨਗਰ ’ਚ ਚਾਰ ਮਿਲੀਮੀਟਰ, ਪਠਾਨਕੋਟ ’ਚ 12 ਤੇ ਮਾਨਸਾ ’ਚ 0.5 ਮਿਲਮੀਟਰ ਬਾਰਿਸ਼ ਰਿਕਾਰਡ ਕੀਤੀ ਗਈ।