- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ 70 ਫ਼ੀਸਦੀ ਤੋਂ ਵੱਧ ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸੱਤਾਧਾਰੀ ਪਾਰਟੀਆਂ ਅਕਸਰ ਧੱਕੇਸ਼ਾਹੀ ਕਰਕੇ ਜਿੱਤ ਦਰਜ ਕਰਦੀਆਂ ਆਈਆਂ ਹਨ, ਪਰ 'ਆਪ' ਦੀ ਸਰਕਾਰ ਦੇ ਚਾਰ ਸਾਲਾਂ ਬਾਅਦ ਇਹ ਚੋਣਾਂ ਹੋਈਆਂ ਹਨ ਅਤੇ ਕਿਤੇ ਵੀ ਧੱਕੇਸ਼ਾਹੀ ਨਹੀਂ ਕੀਤੀ ਗਈ।

ਲੁਧਿਆਣਾ: ਲੁਧਿਆਣਾ ਦੇ ਇੰਡੋਰ ਸਟੇਡੀਅਮ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੇ ਜੇਤੂ ਨਵੇਂ ਨੁਮਾਇੰਦਿਆਂ ਦੇ ਪ੍ਰੋਗਰਾਮ ਵਿੱਚ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਪਹੁੰਚੇ। ਸਮਾਗਮ ਦੌਰਾਨ ਬੁਲਾਰਿਆਂ ਨੇ ਜਿੱਤ ਦਾ ਸਿਹਰਾ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਦੀ 'ਆਪ' ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਦਿੱਤਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ 70 ਫ਼ੀਸਦੀ ਤੋਂ ਵੱਧ ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸੱਤਾਧਾਰੀ ਪਾਰਟੀਆਂ ਅਕਸਰ ਧੱਕੇਸ਼ਾਹੀ ਕਰਕੇ ਜਿੱਤ ਦਰਜ ਕਰਦੀਆਂ ਆਈਆਂ ਹਨ, ਪਰ 'ਆਪ' ਦੀ ਸਰਕਾਰ ਦੇ ਚਾਰ ਸਾਲਾਂ ਬਾਅਦ ਇਹ ਚੋਣਾਂ ਹੋਈਆਂ ਹਨ ਅਤੇ ਕਿਤੇ ਵੀ ਧੱਕੇਸ਼ਾਹੀ ਨਹੀਂ ਕੀਤੀ ਗਈ। 600 ਤੋਂ ਵੱਧ ਸੀਟਾਂ ਅਜਿਹੀਆਂ ਹਨ, ਜਿੱਥੇ 100 ਤੋਂ ਘੱਟ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਗਈ ਹੈ। ਕਈ ਸੀਟਾਂ ਵਿਰੋਧੀ ਧਿਰਾਂ ਨੇ ਵੀ ਜਿੱਤੀਆਂ ਹਨ। ਕਾਂਗਰਸ ਅਤੇ ਅਕਾਲੀ ਦਲ ਦੇ ਕਈ ਮੈਂਬਰ ਇੱਕ ਵੋਟ ਨਾਲ ਜਿੱਤੇ ਹਨ। ਜੇਕਰ ਧੱਕੇਸ਼ਾਹੀ ਕਰਨੀ ਹੁੰਦੀ ਤਾਂ ਇੱਕ-ਦੋ ਵੋਟਾਂ ਇੱਧਰ-ਉੱਧਰ ਕਰਨਾ ਕੋਈ ਵੱਡੀ ਗੱਲ ਨਹੀਂ ਸੀ, ਪਰ ਅਸੀਂ ਅਜਿਹਾ ਨਹੀਂ ਕੀਤਾ। ਅਸੀਂ ਰਾਜਨੀਤੀ ਨੂੰ ਸਾਫ਼-ਸੁਥਰੀ ਕਰਨ ਆਏ ਹਾਂ।
ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਰਕਾਰੀ ਖ਼ਜ਼ਾਨਾ ਲੁੱਟ ਕੇ ਲੈ ਗਈਆਂ ਸਨ, ਪਰ ਅਸੀਂ ਉਸ ਨੂੰ ਸੁਧਾਰਿਆ ਹੈ। ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਮਿਲ ਰਹੀਆਂ ਹਨ। ਉਨ੍ਹਾਂ ਨਵੇਂ ਮੈਂਬਰਾਂ ਨੂੰ ਕਿਹਾ ਕਿ ਚੰਗਾ ਕੰਮ ਕਰੋ, ਤੁਸੀਂ ਵਿਧਾਇਕ, ਮੰਤਰੀ ਅਤੇ ਮੁੱਖ ਮੰਤਰੀ ਵੀ ਬਣ ਸਕਦੇ ਹੋ। ਸਾਨੂੰ ਪਤਾ ਹੈ ਕਿ ਕੌਣ ਕੰਮ ਕਰ ਰਿਹਾ ਹੈ। ਤੁਹਾਨੂੰ ਦਿੱਲੀ ਆਉਣ ਦੀ ਲੋੜ ਨਹੀਂ, ਅਸੀਂ ਤੁਹਾਡੇ ਘਰ ਆ ਕੇ ਟਿਕਟ ਦੇਵਾਂਗੇ। ਮੈਂ ਆਪਣੇ ਬੱਚਿਆਂ ਨੂੰ ਜਾਂ ਮਾਨ ਸਾਹਿਬ ਨੇ ਆਪਣੇ ਰਿਸ਼ਤੇਦਾਰਾਂ ਨੂੰ ਟਿਕਟਾਂ ਨਹੀਂ ਦਿੱਤੀਆਂ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦਿੱਲੀ ਵਿੱਚ ਮੁਹੱਲਾ ਕਲੀਨਿਕ ਬਣਾਏ, ਪਰ ਭਾਜਪਾ ਸਰਕਾਰ ਉਨ੍ਹਾਂ ਨੂੰ ਬੰਦ ਕਰ ਰਹੀ ਹੈ। ਸਕੂਲ ਵੀ ਬੰਦ ਹੋ ਜਾਣਗੇ। ਪੰਜਾਬ ਵਿੱਚ ਜੋ ਸਹੂਲਤਾਂ 'ਆਪ' ਸਰਕਾਰ ਨੇ ਲੋਕਾਂ ਨੂੰ ਦਿੱਤੀਆਂ ਹਨ, ਉਹ ਵੀ ਇਹ ਬੰਦ ਕਰ ਦੇਣਗੇ। ਪੰਜਾਬ ਵਿੱਚ ਬਿਨਾਂ ਕਿਸੇ ਰਿਸ਼ਵਤ ਦੇ 60 ਹਜ਼ਾਰ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ।
ਮਨੀਸ਼ ਸਿਸੋਦੀਆ ਨੇ ਨਵੇਂ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਜਿੱਤ 'ਆਪ' ਦੀ ਤਾਂ ਹੈ ਹੀ, ਪਰ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਦੀ ਮਾਨ ਸਰਕਾਰ ਨੇ ਜੋ ਕੰਮ ਕੀਤੇ ਹਨ, ਇਹ ਉਸ ਦੀ ਵੀ ਜਿੱਤ ਹੈ। ਪੂਰੇ ਪੰਜਾਬ ਦੇ ਲੋਕ ਘਰਾਂ ਤੋਂ ਵੋਟ ਪਾਉਣ ਨਿਕਲੇ ਅਤੇ ਆਮ ਆਦਮੀ ਪਾਰਟੀ ਨੂੰ ਨੰਬਰ ਇੱਕ 'ਤੇ ਰੱਖਿਆ। ਇਹ ਸਾਬਤ ਕਰਦਾ ਹੈ ਕਿ ਲੋਕਾਂ ਨੂੰ 'ਆਪ' ਸਰਕਾਰ ਦੇ ਕੰਮ ਪਸੰਦ ਆਏ ਹਨ। ਚਾਹੇ ਉਹ ਨਸ਼ਿਆਂ ਵਿਰੁੱਧ ਕੰਮ ਹੋਵੇ ਜਾਂ ਪਿੰਡਾਂ ਵਿੱਚ ਖੇਡ ਸਟੇਡੀਅਮ ਅਤੇ ਨਹਿਰਾਂ ਵਿੱਚ ਪਾਣੀ ਉਪਲਬਧ ਕਰਵਾਉਣਾ ਹੋਵੇ। ਕਿਸਾਨਾਂ ਨੂੰ ਪਹਿਲਾਂ ਖੇਤਾਂ ਲਈ ਰਾਤ ਨੂੰ ਬਿਜਲੀ ਮਿਲਦੀ ਸੀ, ਪਰ ਸਾਡੀ ਸਰਕਾਰ ਨੇ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਦੇਣੀ ਸ਼ੁਰੂ ਕੀਤੀ। ਉਨ੍ਹਾਂ ਮੈਂਬਰਾਂ ਨੂੰ ਕਿਹਾ ਕਿ ਜਿੱਤ ਤੋਂ ਬਾਅਦ ਹੁਣ ਉਨ੍ਹਾਂ 'ਤੇ ਪੰਜਾਬ ਨੂੰ ਦਿਸ਼ਾ ਦੇਣ ਦੀ ਜ਼ਿੰਮੇਵਾਰੀ ਹੈ ਅਤੇ ਪਾਰਟੀ ਦਾ ਅਕਸ ਚੰਗਾ ਬਣਾਉਣਾ ਤੁਹਾਡੇ ਹੱਥ ਹੈ।