ਇਸ 'ਆਪ' ਵਿਧਾਇਕ ’ਤੇ ਹਮਲੇ ਦਾ ਇਨਪੁਟ, ਪੁਲਿਸ 'ਚ ਮਚੀ ਤਰਥੱਲੀ; ਸੁਰੱਖਿਆ ਵਧਾਈ
ਜਾਣਕਾਰੀ ਮੁਤਾਬਕ ਵਿਧਾਇਕ ਨੂੰ ਸਿੱਧੀ ਕੋਈ ਧਮਕੀ ਨਹੀਂ ਮਿਲੀ ਹੈ ਪਰ ਹਰ ਰੋਜ਼ ਇੰਟੈਲੀਜੈਂਸ ਨੂੰ ਮਿਲਣ ਵਾਲੇ ਇਨਪੁਟ ’ਚ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਵਿਧਾਇਕ ’ਤੇ ਹਮਲਾ ਹੋ ਸਕਦਾ ਹੈ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਧਮਕੀ ਦੀ ਕਾਲ ਨਹੀਂ ਆਈ ਹੈ ਪਰ ਇੰਟੈਲੀਜੈਂਸ ਕੋਲ ਵਿਧਾਇਕ ’ਤੇ ਹਮਲੇ ਦਾ ਇਨਪੁਟ ਆਇਆ ਹੈ।
Publish Date: Thu, 12 Feb 2026 08:21 AM (IST)
Updated Date: Thu, 12 Feb 2026 08:25 AM (IST)
ਲੁਧਿਆਣਾ : ਲੁਧਿਆਣਾ ਦੇ ਆਪ ਵਿਧਾਇਕ ’ਤੇ ਹਮਲੇ ਦਾ ਇਨਪੁਟ ਮਿਲਿਆ ਹੈ। ਜਿਸ ਤੋਂ ਬਾਅਦ ਪੁਲਿਸ ਵਿਭਾਗ ’ਚ ਤਰਥੱਲੀ ਮਚ ਗਈ ਹੈ। ਪੁਲਿਸ ਨੇ ਵਿਧਾਇਕ ਤੇ ਉਨ੍ਹਾਂ ਦੇ ਘਰ ਦੀ ਸੁਰੱਖਿਆ ਨੂੰ ਡਬਲ ਕਰ ਦਿੱਤਾ ਹੈ। ਇਹੀ ਨਹੀਂ ਉਨ੍ਹਾਂ ਦੇ ਘਰ ’ਤੇ ਆਉਣ ਵਾਲੇ ਲੋਕਾਂ ਤੋਂ ਵੀ ਪੁੱਛਗਿੱਛ ਕਰਨ ਤੋਂ ਬਾਅਦ ਐਂਟਰੀ ਦਿੱਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਵਿਧਾਇਕ ਨੂੰ ਸਿੱਧੀ ਕੋਈ ਧਮਕੀ ਨਹੀਂ ਮਿਲੀ ਹੈ ਪਰ ਹਰ ਰੋਜ਼ ਇੰਟੈਲੀਜੈਂਸ ਨੂੰ ਮਿਲਣ ਵਾਲੇ ਇਨਪੁਟ ’ਚ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਵਿਧਾਇਕ ’ਤੇ ਹਮਲਾ ਹੋ ਸਕਦਾ ਹੈ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਧਮਕੀ ਦੀ ਕਾਲ ਨਹੀਂ ਆਈ ਹੈ ਪਰ ਇੰਟੈਲੀਜੈਂਸ ਕੋਲ ਵਿਧਾਇਕ ’ਤੇ ਹਮਲੇ ਦਾ ਇਨਪੁਟ ਆਇਆ ਹੈ। ਇਸੇ ਲਿਹਾਜ਼ ਨਾਲ ਸੁਰੱਖਿਆ ਨੂੰ ਵਧਾਇਆ ਗਿਆ ਹੈ।