ਪੰਜਾਬ 'ਚ ਗਰਮੀ ਦਾ ਕਹਿਰ: ਚੰਡੀਗੜ੍ਹ ਸਣੇ ਇਨ੍ਹਾਂ 4 ਜ਼ਿਲ੍ਹਿਆਂ 'ਚ ਤਾਪਮਾਨ 34 ਡਿਗਰੀ ਤੋਂ ਪਾਰ; ਜਾਣੋ ਕਦੋਂ ਪਵੇਗਾ ਮੀਂਹ
ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ, 14 ਤੋਂ 16 ਮਾਰਚ ਦੌਰਾਨ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।
Publish Date: Thu, 12 Mar 2026 11:20 AM (IST)
Updated Date: Thu, 12 Mar 2026 11:22 AM (IST)
ਜਾਸ, ਲੁਧਿਆਣਾ : ਬੁੱਧਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਮੌਸਮ ਦੇ ਤੇਵਰ ਗਰਮ ਰਹੇ। ਚੰਡੀਗੜ੍ਹ, ਪਟਿਆਲਾ, ਮੋਹਾਲੀ ਤੇ ਰੂਪਨਗਰ ਵਿਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ ’ਚ ਤਾਪਮਾਨ 34.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਦਕਿ ਰੂਪਨਗਰ ’ਚ 34.5, ਮੋਹਾਲੀ ’ਚ 34.3 ਅਤੇ ਪਟਿਆਲਾ ’ਚ 34.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਨ੍ਹਾਂ ਤਿੰਨ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ ਆਮ ਤੌਰ ’ਤੇ 7 ਡਿਗਰੀ ਸੈਲਸੀਅਸ ਵੱਧ ਸੀ ਜਦਕਿ ਐੱਸਬੀਐੱਸ ਨਗਰ ਵਿਚ 33.4, ਬਠਿੰਡਾ ਵਿਚ 32.6 ਤੇ ਲੁਧਿਆਣਾ ਵਿਚ 32.0 ਡਿਗਰੀ ਦਰਜ ਕੀਤਾ ਗਿਆ।