ਜਗਰਾਉਂ 'ਚ ਕੂੜੇ ਦਾ ਸੰਕਟ: ਸਫਾਈ ਕਾਮਿਆਂ ਨੇ ਰੇਲਵੇ ਪੁੱਲ 'ਤੇ ਲਾਇਆ ਪੱਕਾ ਮੋਰਚਾ, ਚੱਕਾ ਜਾਮ
ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜਗਰਾਉਂ ਸ਼ਹਿਰ ਦਾ ਕੂੜਾ ਸੁੱਟਣ ਲਈ ਕੋਈ ਜਗ੍ਹਾ ਨਹੀਂ ਹੈ। ਜਿਸ ਕਾਰਨ ਸਫਾਈ ਕਾਮਿਆਂ ਵੱਲੋਂ ਘਰਾਂ ਵਿੱਚੋਂ ਹੀ ਕੂੜਾ ਚੁੱਕਣਾ ਬੰਦ ਕੀਤਾ ਹੋਇਆ। ਇਸ ਦੇ ਬਾਵਜੂਦ ਪ੍ਰਸ਼ਾਸਨ ਅਤੇ ਨਗਰ ਕੌਂਸਲ ਅਧਿਕਾਰੀ ਖਾਮੋਸ਼ ਬੈਠੇ ਹਨ। ਜਿਸ ਕਾਰਨ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਦਿਨ ਵ ਦਿਨ ਵੱਡੀ ਹੋ ਰਹੀ ਹੈ।
Publish Date: Mon, 12 Jan 2026 12:17 PM (IST)
Updated Date: Mon, 12 Jan 2026 12:19 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਉਂ। ਜਗਰਾਉਂ ਚ ਕੂੜੇ ਦੀ ਸਮੱਸਿਆ ਨੂੰ ਲੈ ਕੇ ਸਫਾਈ ਕਾਮਿਆਂ ਨੇ ਸ਼ਹਿਰ ਦੇ ਰੇਲਵੇ ਪੁੱਲ ਤੇ ਧਰਨਾ ਦਿੰਦਿਆਂ ਚੱਕਾ ਜਾਮ ਕਰ ਦਿੱਤਾ। ਸਫਾਈ ਕਾਮਿਆਂ ਦੇ ਇਸ ਐਕਸ਼ਨ ਕਰਨ ਜਗਰਾਉਂ ਰਾਏਕੋਟ ਰੋਡ ਤੇ ਸੈਂਕੜੇ ਵਾਹਨਾਂ ਦਾ ਜਾਮ ਲੱਗ ਗਿਆ। ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਸਫਾਈ ਕਾਮਿਆਂ ਨੇ ਪਹਿਲਾਂ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ। ਇਸ ਉਪਰੰਤ ਉਹਨਾਂ ਜਗਰਾਉਂ ਦੇ ਰੇਲਵੇ ਪੁੱਲ ਤੇ ਧਰਨਾ ਦੇ ਦਿੱਤਾ। ਇਸ ਧਰਨੇ ਵਿੱਚ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਵੀ ਸਫਾਈ ਕਾਮਿਆਂ ਦੇ ਨਾਲ ਸਹਿਯੋਗ ਦਿੰਦਿਆਂ ਧਰਨੇ ਤੇ ਹਾਜਰੀ ਭਰੀ।