- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੋਠੇ ਬੱਗੂ ਵਾਸੀ ਜਵਾਲਾ ਸਿੰਘ ਪੁੱਤਰ ਕੁਲਵੰਤ ਸਿੰਘ ਦਾ ਪਿੰਡ ਦੀ ਹੀ ਕੁੜੀ ਮਨਪ੍ਰੀਤ ਕੌਰ ਮਨੂੰ ਨਾਲ ਪਿਆਰ ਹੋ ਗਿਆ। ਚਾਰ ਸਾਲ ਪਹਿਲਾਂ ਦੋਵਾਂ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਪਤਨੀ ਵੱਲੋਂ ਕਿਸੇ ਹੋਰ ਮੁੰਡੇ ਨਾਲ ਮੋਬਾਈਲ ’ਤੇ ਗੱਲਾਂ ਕਰਨ ਨੂੰ ਲੈ ਕੇ ਕਲੇਸ਼ ਰਹਿਣ ਲੱਗ ਪਿਆ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪ੍ਰੇਮ ਵਿਆਹ ਤੋਂ ਬਾਅਦ ਵੀ ਪਤਨੀ ਦੀ ਬੇਫਵਾਈ ਤੋਂ ਤੰਗ ਆਏ ਪਤੀ ਨੇ ਅੱਜ ਉਸ ਦੇ ਘਰ ਅੱਗੇ ਜਾ ਕੇ ਸੋਸ਼ਲ ਮੀਡੀਆ ’ਤੇ ਲਾਈਵ ਹੁੰਦਿਆਂ ਜ਼ਹਿਰੀਲੀ ਦਵਾਈ ਪੀ ਕੇ ਜਾਨ ਦੇ ਦਿੱਤੀ। ਜ਼ਹਿਰੀਲੀ ਦਵਾਈ ਦੀ ਘੁੱਟ ਭਰਦਿਆਂ ਪਤਨੀ ਦਾ ਨਾਮ ਲੈ ਕੇ ਕਿਹਾ ‘ਤੈਨੂੰ ਕੀਤਾ ਆਜ਼ਾਦ’।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੋਠੇ ਬੱਗੂ ਵਾਸੀ ਜਵਾਲਾ ਸਿੰਘ ਪੁੱਤਰ ਕੁਲਵੰਤ ਸਿੰਘ ਦਾ ਪਿੰਡ ਦੀ ਹੀ ਕੁੜੀ ਮਨਪ੍ਰੀਤ ਕੌਰ ਮਨੂੰ ਨਾਲ ਪਿਆਰ ਹੋ ਗਿਆ। ਚਾਰ ਸਾਲ ਪਹਿਲਾਂ ਦੋਵਾਂ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਪਤਨੀ ਵੱਲੋਂ ਕਿਸੇ ਹੋਰ ਮੁੰਡੇ ਨਾਲ ਮੋਬਾਈਲ ’ਤੇ ਗੱਲਾਂ ਕਰਨ ਨੂੰ ਲੈ ਕੇ ਕਲੇਸ਼ ਰਹਿਣ ਲੱਗ ਪਿਆ।
ਦੋਵਾਂ ਦਾ ਝਗੜਾ ਪੰਚਾਇਤ ਵਿਚ ਪਹੁੰਚਿਆ ਤਾਂ ਪੰਚਾਇਤ ਨੇ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਪੰਚਾਇਤੀ ਵੱਖ ਵੱਖ ਰਹਿਣ ਦਾ ਫੈਸਲਾ ਲਿਖ ਦਿੱਤਾ। ਇਸ ਤੋਂ ਬਾਅਦ ਮਨੂੰ ਆਪਣੇ ਪੇਕੇ ਘਰ ਰਹਿਣ ਲੱਗ ਪਈ। ਉਸ ਦਾ ਪਤੀ ਜਵਾਲਾ ਸਿੰਘ ਪਤਨੀ ਦੀ ਬੇਫਵਾਈ ਤੋਂ ਤੰਗ ਰਹਿੰਦਾ ਅੱਜ ਉਸ ਨੇ ਪਤਨੀ ਦੇ ਘਰ ਅੱਗੇ ਜਾ ਕੇ ਲਾਈਵ ਹੋ ਗਿਆ ਅਤੇ ਹੱਥ ਵਿਚ ਫੜੀ ਕੀਟਨਾਸ਼ਕ ਜ਼ਹਿਰੀਲੀ ਦਵਾਈ ਦੀ ਬੋਤਲ ਵਿਚੋਂ ਘੁਟ ਘੁਟ ਭਰਦਿਆਂ ਆਪਣੀ ਦਰਦ ਭਰੀ ਵਿਥਿਆ ਵੀ ਸੁਣਾਈ।
ਪਤਨੀ ਨਾਲ ਗੱਲਾਂ ਮਾਰਨ ਵਾਲੇ ਨੌਜਵਾਨ ਦਾ ਵੀ ਨਾਮ ਲੈਂਦਿਆਂ ਘਰ ਉਜਾੜਣ ਦੀ ਦੁਹਾਈ ਦਿੱਤੀ। ਇਸੇ ਦੌਰਾਨ ਉਸ ਨੇ ਆਪਣੀ ਪਤਨੀ ਮਨੂੰ ਦਾ ਨਾਮ ਲੈਂਦਿਆਂ ਕਿਹਾ ਕਿ ਤੈਨੂੰ ਅੱਜ ਆਜ਼ਾਦ ਕੀਤਾ। ਸੋਸ਼ਲ ਮੀਡੀਆ ’ਤੇ ਲਾਈਵ ਹੋਏ ਜਵਾਲਾ ਸਿੰਘ ਨੇ ਆਪਣੀ ਮੌਤ ਲਈ ਪਤਨੀ, ਉਸ ਦੇ ਦੋਸਤ ਅਤੇ ਸਹੁਰੇ ਪਰਿਵਾਰ ਨੂੰ ਜਿੰਮੇਵਾਰ ਠਹਿਰਾਇਆ। ਇਸੇ ਦੌਰਾਨ ਜਵਾਲਾ ਸਿੰਘ ਦੀ ਦਵਾਈ ਪੀਣ ਨਾਲ ਹਾਲਤ ਗੰਭੀਰ ਦਾ ਪਤਾ ਲੱਗਦਿਆਂ ਹੀ ਪਰਿਵਾਰਕ ਮੈਂਬਰ ਸਥਾਨਕ ਪ੍ਰਾਈਵੇਟ ਹਸਪਤਾਲ ਲੈ ਕੇ ਪੁੱਜੇ। ਜਿਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਮ੍ਰਿਤਕ ਦੀਆਂ ਭੈਣਾਂ ਮਨਜਿੰਦਰ ਕੌਰ, ਅਮਨਦੀਪ ਕੌਰ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਉਸ ਦੇ ਭਰਾ ਦੀ ਮੌਤ ਉਸ ਦੀ ਪਤਨੀ ਦੇ ਨਾਲ ਨਾਲ ਇੱਕ ਮਹਿਲਾ ਪੁਲਿਸ ਮੁਲਾਜ਼ਮ ਵੀ ਜਿੰਮੇਵਾਰ ਹੈ। ਇਸ ਮਹਿਲਾ ਮੁਲਾਜ਼ਮ ਦੇ ਘਰ ਉਨ੍ਹਾਂ ਦੀ ਭਾਬੀ ਮਨੂੰ ਕੰਮ ਕਰਦੀ ਸੀ। ਜਿਸ ਨੇ ਪੰਚਾਇਤ ਵਿਚ ਜਬਰਨ ਤਲਾਕ ਕਰਵਾਉਣ ਵਿਚ ਭੂਮਿਕਾ ਨਿਭਾਈ। ਇਸ ਮਾਮਲੇ ਵਿਚ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ ਅਤੇ ਪੀੜ੍ਹਤ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।