ਬਿਜਲੀ ਬੋਰਡ ਦੇ JE ਤੇ ਲੱਖਾਂ ਰੁਪਏ ਦੀ ਗੜਬੜੀ ਦਾ ਦੋਸ਼, ਖਾਤੇ ਦੀ ਜਾਣਕਾਰੀ ਨਾ ਦੇਣ ਕਾਰਨ ਫਸਿਆ ਅਧਿਕਾਰੀ; FIR ਦਰਜ
ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਭਾਰਤ ਨਗਰ ਦਾ ਰਹਿਣ ਵਾਲਾ ਜੀ ਬਿਕਰ ਸਿੰਘ ਆਪਣੇ ਅਧੀਨ ਅੰਧੇ ਏਕ ਖਾਤਿਆਂ ਵਿੱਚ ਸਾਲ 2023 ਤੋਂ ਸਾਲ 2024 ਦੌਰਾਨ ਕਰੀਬ 12 ਲੱਖ 25 ਹਜਾਰ 669ੁ ਦੀ ਰਕਮ ਦਾ ਕੋਈ ਹਿਸਾਬ ਨਹੀਂ ਦੇ ਰਿਹਾ ਸੀ।
Publish Date: Sat, 21 Mar 2026 11:07 AM (IST)
Updated Date: Sat, 21 Mar 2026 11:10 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਲੁਧਿਆਣਾ ਵਿੱਚ ਬਿਜਲੀ ਬੋਰਡ ਦੇ ਇੱਕ ਜੇਈ (ਜੂਨੀਅਰ ਇੰਜੀਨੀਅਰ ) ਵੱਲੋਂ ਲੱਖਾਂ ਰੁਪਏ ਦੀ ਗੜਬੜੀ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਵਿਭਾਗੀ ਪੜਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਜੇਈ ਦੇ ਖਿਲਾਫ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਪਾਵਰਕੌਮ ਦੇ ਅਗਰ ਨਗਰ ਮੰਡਲ ਵਿੱਚ ਤੈਨਾਤ ਸਹਾਇਕ ਖਾਤਾ ਅਧਿਕਾਰੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਭਾਰਤ ਨਗਰ ਦਾ ਰਹਿਣ ਵਾਲਾ ਜੀ ਬਿਕਰ ਸਿੰਘ ਆਪਣੇ ਅਧੀਨ ਅੰਧੇ ਏਕ ਖਾਤਿਆਂ ਵਿੱਚ ਸਾਲ 2023 ਤੋਂ ਸਾਲ 2024 ਦੌਰਾਨ ਕਰੀਬ 12 ਲੱਖ 25 ਹਜਾਰ 669ੁ ਦੀ ਰਕਮ ਦਾ ਕੋਈ ਹਿਸਾਬ ਨਹੀਂ ਦੇ ਰਿਹਾ ਸੀ। ਸ਼ਿਕਾਇਤ ਕਰਤਾ ਅਨੁਸਾਰ ਕਈ ਵਾਰ ਲਿਖਿਤ ਪੱਤਰਾਂ ਅਤੇ ਮੌਖਿਕ ਤੌਰ ਤੇ ਖਾਤੇ ਪੇਸ਼ ਕਰਨ ਲਈ ਆਖਿਆ ਗਿਆ, ਪਰ ਹਰ ਵਾਰ ਜੇ ਨੇ ਟਾਲ ਮਟੋਲ ਕਰ ਦਿੱਤੀ। ਕਈ ਵਾਰ ਕਹਿਣ ਦੇ ਬਾਵਜੂਦ ਉਸਨੇ ਰਿਕਾਰਡ ਪੇਸ਼ ਨਹੀਂ ਕੀਤਾ। ਮਾਮਲਾ ਸ਼ੱਕੀ ਜਾਪਣ ਤੇ ਵਿਭਾਗ ਵਿਭਾਗੀ ਜਾਂਚ ਸ਼ੁਰੂ ਕੀਤੀ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਭਾਰਤੀ ਨਿਆਇਕ ਸੰਹਿਤਾ ਦੀ ਧਾਰਾ 316 (5) ਦੇ ਤਹਿਤ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਕੇਸ ਦੀ ਤਫਤੀਸ਼ ਲਗਾਤਾਰ ਜਾਰੀ ਹੈ ਅਧਿਕਾਰੀਆਂ ਦਾ ਮੰਨਣਾ ਹੈ ਕਿ ਜਲਦ ਹੀ ਹੋਰ ਵੀ ਖੁਲਾਸੇ ਹੋ ਸਕਦੇ ਹਨ। ਇਹ ਮਾਮਲਾ ਉਜਾਗਰ ਹੋਣ ਤੋਂ ਬਾਅਦ ਬਿਜਲੀ ਬੋਰਡ ਦੇ ਅੰਦਰਲੇ ਪ੍ਰਬੰਧਾਂ ਤੇ ਸਵਾਲ ਖੜੇ ਹੁੰਦੇ ਹਨ , ਕਿਉਂਕਿ ਇੱਕ ਜਿੰਮੇਵਾਰ ਅਧਿਕਾਰੀ ਵੱਲੋਂ ਇਸ ਤਰ੍ਹਾਂ ਦੀ ਗੜਬੜੀ ਕਰਨਾ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਸਚਾਈ ਤੋਂ ਪਰਦਾ ਚੁੱਕਿਆ ਜਾਵੇਗਾ। ਫਿਲਹਾਲ ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।