ਦੂਜੀ ਵਾਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਬਣੇ ਡਾ. ਸਰਬਜੀਤ ਸਿੰਘ
ਚੋਣ ਅਧਿਕਾਰੀ ਵਿਜੇ ਕੁਮਾਰ ਦੱਤਾ ਨੇ ਦੱਸਿਆ ਕਿ ਮੁੱਖ ਮੁਕਾਬਲਾ ਡਾ. ਸਰਬਜੀਤ ਸਿੰਘ ਅਤੇ ਅਮਰ ਗਰਗ ਕਲਮਦਾਨ ਵਿਚਾਲੇ ਸੀ। ਬਾਕੀ ਅਹੁਦੇਦਾਰਾਂ ਦੀ ਪਹਿਲਾਂ ਹੀ ਸਰਬਸੰਮਤੀ ਹੋ ਗਈ ਸੀ। ਡਾ. ਸਰਬਜੀਤ ਸਿੰਘ ਨੇ 526 ਵੋਟਾਂ ਲੈ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜਦੋਂ ਕਿ ਵਿਰੋਧੀ ਨੂੰ ਸਿਰਫ਼ 35 ਵੋਟਾਂ ਮਿਲੀਆਂ।
Publish Date: Sun, 15 Mar 2026 04:39 PM (IST)
Updated Date: Sun, 15 Mar 2026 04:41 PM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਦੀ ਚੋਣ ਜਿੱਤ ਕੇ ਡਾ. ਸਰਬਜੀਤ ਸਿੰਘ ਦੂਜੀ ਵਾਰ ਅਕਾਦਮੀ ਦੇ ਪ੍ਰਧਾਨ ਬਣ ਗਏ ਹਨ। ਚੋਣ ਅਧਿਕਾਰੀ ਵਿਜੇ ਕੁਮਾਰ ਦੱਤਾ ਨੇ ਦੱਸਿਆ ਕਿ ਮੁੱਖ ਮੁਕਾਬਲਾ ਡਾ. ਸਰਬਜੀਤ ਸਿੰਘ ਅਤੇ ਅਮਰ ਗਰਗ ਕਲਮਦਾਨ ਵਿਚਾਲੇ ਸੀ। ਬਾਕੀ ਅਹੁਦੇਦਾਰਾਂ ਦੀ ਪਹਿਲਾਂ ਹੀ ਸਰਬਸੰਮਤੀ ਹੋ ਗਈ ਸੀ। ਡਾ. ਸਰਬਜੀਤ ਸਿੰਘ ਨੇ 526 ਵੋਟਾਂ ਲੈ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜਦੋਂ ਕਿ ਵਿਰੋਧੀ ਨੂੰ ਸਿਰਫ਼ 35 ਵੋਟਾਂ ਮਿਲੀਆਂ।