ਕੰਸਟ੍ਰਕਸ਼ਨ ਕੰਪਨੀ ਦਾ 9 ਕਰੋੜ ਰੁਪਏ ਦਾ ਮਾਲ ਖੁਰਦ-ਬੁਰਦ, 2000 ਟਰੱਕਾਂ ਦੀ ਰੇਤ-ਬੱਜਰੀ ਤੇ ਮਿੱਟੀ ਗਾਇਬ
ਉਨ੍ਹਾਂ ਦੱਸਿਆ ਕਿ ਜਾਂਚ ਦੇ ਦੌਰਾਨ ਪਤਾ ਲੱਗਾ ਕਿ ਕੰਪਨੀ ਵਿੱਚੋਂ ਰੇਤ, ਬੱਜਰੀ ਅਤੇ ਮਿੱਟੀ ਦੇ ਮੋਟੇ ਸਟਾਕ ਦਾ ਘਪਲਾ ਹੋਇਆ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਮੁਲਜਮਾਂ ਨੇ ਉਹਨਾਂ ਦੀ ਫਰਮ ਵਿੱਚੋਂ ਕਰੀਬ 2000 ਟਰੱਕ ਜਿਸ ਵਿੱਚ ਕਰੀਬ ਇਕ ਲੱਖ ਟਨ ਰੇਤ, ਬੱਜਰੀ ਅਤੇ ਮਿੱਟੀ ਸੀ ਖੁਰਦ ਬੁਰਦ ਕਰ ਦਿੱਤੀ।
Publish Date: Fri, 23 Jan 2026 04:20 PM (IST)
Updated Date: Fri, 23 Jan 2026 04:25 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ :ਵੱਡੇ ਪ੍ਰੋਜੈਕਟਾਂ ਦੀ ਉਸਾਰੀ ਕਰਨ ਵਾਲੇ ਕੰਸਟ੍ਰਕਸ਼ਨ ਕੰਪਨੀ ਦੀ 9 ਕਰੋੜ ਰੁਪਏ ਦੀ ਰੇਤ, ਬੱਜਰੀ ਅਤੇ ਮਿੱਟੀ ਖੁਰਦ-ਬੁਰਦ ਕਰ ਦੇਣ ਦੀ ਘਟਨਾ ਸਾਹਮਣੇ ਆਈ ਹੈ। ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮਾਂ ਨੇ ਉਨ੍ਹਾਂ ਦੇ 2000 ਟਰੱਕਾਂ 'ਚੋਂ ਇਕ ਲੱਖ ਟਨ ਮਾਲ ਗਾਇਬ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਲੁਧਿਆਣਾ ਦੇ ਫੁੱਲਾਂਵਾਲ ਇਲਾਕੇ ਦੇ ਰਹਿਣ ਵਾਲੇ ਸਨੁਜ ਅਗਰਵਾਲ ਦੀ ਸ਼ਿਕਾਇਤ 'ਤੇ ਐਸਜੀਈ ਇਨਫਰਾਟੈਕ ਦੇ ਮਾਲਕ ਪੰਕਜ ਗਰਗ, ਮੋਹਨ ਸਿੰਘ, ਨਵਦੀਪ ਵਾਲੀਆ, ਸਾਕੇਤ, ਰੂਬਲ ਯਾਦਵਿੰਦਰ, ਰਵੀ , ਅੰਕਿਤ ਤਿਵਾੜੀ, ਸ਼ਿਵਮ ਮਿਨਰਲਜ ਦੇ ਮਾਲਕ ਰਾਮ ਬਿਲਾਸ ਅਗਰਵਾਲ, ਸ਼੍ਰੀ ਗਣੇਸ਼ ਕੰਸਟਰਕਸ਼ਨ ਦੇ ਮਾਲਕ ਅਸ਼ਵਨੀ, ਸਤੀਸ਼ ਅਤੇ ਇਹਨਾਂ ਫਰਮਾਂ ਦੇ ਮੁਲਾਜ਼ਮ ਮਨੋਜ ਰਾਜਸਥਾਨੀ , ਅਮਨ ਪੱਚਰ ਅਤੇ ਮੁਨੀਸ਼ ਦੇ ਖਿਲਾਫ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਫੁੱਲਾਂਵਾਲ ਦੇ ਵਾਸੀ ਸਨੁਜ ਅਗਰਵਾਲ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਟੈਗੋਰ ਨਗਰ ਇਲਾਕੇ ਵਿੱਚ ਲੀਗਲ ਇੰਡੀਆ ਲਿਮਿਟਡ ਨਾਮ ਦੀ ਕੰਪਨੀ ਚਲਾਉਂਦੇ ਹਨ। ਹਾਲ ਹੀ ਵਿੱਚ ਜਦੋਂ ਕੰਪਨੀ ਦਾ ਤਿਮਾਹੀ ਸਟਾਕ ਐਡਿਟ ਕੀਤਾ ਗਿਆ ਤਾਂ ਹੈਰਾਨੀ ਭਰੇ ਤੱਥ ਸਾਹਮਣੇ ਆਏ । ਉਨ੍ਹਾਂ ਦੱਸਿਆ ਕਿ ਜਾਂਚ ਦੇ ਦੌਰਾਨ ਪਤਾ ਲੱਗਾ ਕਿ ਕੰਪਨੀ ਵਿੱਚੋਂ ਰੇਤ, ਬੱਜਰੀ ਅਤੇ ਮਿੱਟੀ ਦੇ ਮੋਟੇ ਸਟਾਕ ਦਾ ਘਪਲਾ ਹੋਇਆ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਮੁਲਜਮਾਂ ਨੇ ਉਹਨਾਂ ਦੀ ਫਰਮ ਵਿੱਚੋਂ ਕਰੀਬ 2000 ਟਰੱਕ ਜਿਸ ਵਿੱਚ ਕਰੀਬ ਇਕ ਲੱਖ ਟਨ ਰੇਤ, ਬੱਜਰੀ ਅਤੇ ਮਿੱਟੀ ਸੀ ਖੁਰਦ ਬੁਰਦ ਕਰ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਗਾਇਬ ਹੋਈ ਰੇਤ, ਬਜਰੀ ਅਤੇ ਮਿੱਟੀ ਦੀ ਕੀਮਤ 9 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਪੁਲਿਸ ਤੇ ਉੱਚ ਅਧਿਕਾਰੀਆਂ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਜਾਂਚ ਤੋਂ ਬਾਅਦ ਅਧਿਕਾਰੀਆਂ ਨੇ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਮੁਕਦਮਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਤਫਤੀਸ਼ੀ ਅਫਸਰ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸਨੁਜ ਅਗਰਵਾਲ ਦੀ ਸ਼ਿਕਾਇਤ 'ਤੇ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।