ਸੀਐਮ ਭਗਵੰਤ ਮਾਨ ਦੀ ਵੱਡੀ ਮੰਗ: ਹਲਵਾਰਾ ਹਵਾਈ ਅੱਡੇ ਦਾ ਨਾਂ 'ਸ਼ਹੀਦ ਕਰਤਾਰ ਸਿੰਘ ਸਰਾਭਾ' ਦੇ ਨਾਂ 'ਤੇ ਰੱਖਣ ਲਈ ਪੀਐਮ ਮੋਦੀ ਨੂੰ ਅਪੀਲ
ਉਹਨਾਂ ਕਿਹਾ ਕਿ ਸ਼ਹੀਦ ਸਰਾਭਾ ਦੀ ਸ਼ਹਾਦਤ ਦੀ ਗੱਲ ਕਰੀਏ ਤਾਂ ਉਹ 18 ਵਰਿਆਂ ਦੀ ਉਮਰ ਵਿੱਚ ਕੈਲੀਫੋਰਨੀਆ ਦੀ ਯੂਨੀਵਰਸਿਟੀ ਵਿੱਚ ਪਾਇਲਟ ਦੀ ਪੜ੍ਹਾਈ ਕਰਨ ਗਏ ਸਨ ਉਨੀਆਂ ਵਰਹਿਆਂ ਵਿੱਚ ਤਾਂ ਉਨਾਂ ਨੂੰ ਫਾਂਸੀ ਦੇ ਦਿੱਤੀ ਗਈ। ਇਨੀ ਛੋਟੀ ਉਮਰੇ ਇੰਨੀ ਵੱਡੀ ਕੁਰਬਾਨੀ ਕਰਨ ਵਾਲੇ ਇਸ ਮਹਾਨ ਦੇਸ਼ ਦੇ ਸ਼ਹੀਦ ਦੇ ਨਾਮ ਤੇ ਉਹਨਾਂ ਦੇ ਇਲਾਕੇ ਦੇ ਹਵਾਈ ਅੱਡੇ ਦਾ ਨਾਮ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਚਾਰੇ ਹਵਾਈ ਅੱਡਿਆਂ ਵਿੱਚੋਂ ਦੋ ਗੁਰੂ ਸਾਹਿਬਾਨਾਂ ਅਤੇ ਦੋ ਸ਼ਹੀਦਾਂ ਦੇ ਨਾਮ ਤੇ ਹੋ ਜਾਣਗੇ।
Publish Date: Sun, 01 Feb 2026 04:03 PM (IST)
Updated Date: Sun, 01 Feb 2026 04:12 PM (IST)
ਸੰਜੀਵ ਗੁਪਤਾ ਪੰਜਾਬੀ ਜਾਗਰਣ, ਜਗਰਾਉਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੌਮਾਂਤਰੀ ਹਲਵਾਰਾ ਹਵਾਈ ਅੱਡੇ ਦੇ ਉਦਘਾਟਨ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇੱਕ ਅਹਿਮ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਅਤਿ-ਆਧੁਨਿਕ ਹਵਾਈ ਅੱਡੇ ਦਾ ਨਾਮ ਮਹਾਨ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ 'ਤੇ ਰੱਖਿਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਉਂਕਿ ਇਹ ਹਵਾਈ ਅੱਡਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਇਲਾਕੇ ਵਿੱਚ ਸਥਿਤ ਹੈ, ਇਸ ਲਈ ਇਹ ਉਨ੍ਹਾਂ ਨੂੰ ਸਭ ਤੋਂ ਵੱਡੀ ਅਤੇ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਇਸ ਸਬੰਧੀ ਮਤਾ ਪਾਸ ਕਰ ਚੁੱਕੀ ਹੈ ਅਤੇ ਹੁਣ ਕੇਂਦਰ ਸਰਕਾਰ ਨੂੰ ਇਸ 'ਤੇ ਮੋਹਰ ਲਗਾਉਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਸ਼ਹੀਦ ਸਰਾਭਾ ਦੀ ਸ਼ਹਾਦਤ ਦੀ ਗੱਲ ਕਰੀਏ ਤਾਂ ਉਹ 18 ਸਾਲ ਦੀ ਉਮਰ ਵਿੱਚ ਕੈਲੀਫੋਰਨੀਆ ਦੀ ਯੂਨੀਵਰਸਿਟੀ ਵਿੱਚ ਪਾਇਲਟ ਦੀ ਪੜ੍ਹਾਈ ਕਰਨ ਗਏ ਸਨ 19 ਸਾਲ ਵਿੱਚ ਤਾਂ ਉਨਾਂ ਨੂੰ ਫਾਂਸੀ ਦੇ ਦਿੱਤੀ ਗਈ। ਇਨੀ ਛੋਟੀ ਉਮਰੇ ਇੰਨੀ ਵੱਡੀ ਕੁਰਬਾਨੀ ਕਰਨ ਵਾਲੇ ਇਸ ਮਹਾਨ ਦੇਸ਼ ਦੇ ਸ਼ਹੀਦ ਦੇ ਨਾਮ ਤੇ ਉਹਨਾਂ ਦੇ ਇਲਾਕੇ ਦੇ ਹਵਾਈ ਅੱਡੇ ਦਾ ਨਾਮ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਚਾਰੇ ਹਵਾਈ ਅੱਡਿਆਂ ਵਿੱਚੋਂ ਦੋ ਗੁਰੂ ਸਾਹਿਬਾਨਾਂ ਅਤੇ ਦੋ ਸ਼ਹੀਦਾਂ ਦੇ ਨਾਮ ਤੇ ਹੋ ਜਾਣਗੇ।