ਹਲਵਾਰਾ ਏਅਰਪੋਰਟ ਤੋਂ ਉਡਾਣਾਂ ਦੇ ਸਮੇਂ 'ਚ ਬਦਲਾਅ: ਹੁਣ ਸਵੇਰੇ 5.55 ਦੀ ਬਜਾਏ ਇਸ ਸਮੇਂ ਉੱਡੇਗਾ ਜਹਾਜ਼
ਹਾਲਾਂਕਿ ਦੁਪਹਿਰ ਦੀਆਂ ਉਡਾਣਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਹ ਬਦਲਾਅ ਕਾਰੋਬਾਰੀਆਂ ਦੀ ਮੰਗ ਨੂੰ ਧਿਆਨ ’ਚ ਰੱਖ ਕੇ ਕੀਤਾ ਗਿਆ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇੰਟਰਨੈੱਟ ਮੀਡੀਆ ਜ਼ਰੀਏ ਇਹ ਜਾਣਕਾਰੀ ਸਾਂਝੀ ਕੀਤੀ ਹੈ।
Publish Date: Tue, 07 Apr 2026 10:18 AM (IST)
Updated Date: Tue, 07 Apr 2026 10:19 AM (IST)
ਜਾਸ, ਲੁਧਿਆਣਾ : ਹਲਵਾਰਾ ਏਅਰਪੋਰਟ ਤੋਂ 15 ਮਈ ਤੋਂ ਸ਼ੁਰੂ ਹੋਣ ਜਾ ਰਹੀ ਏਅਰ ਇੰਡੀਆ ਦੀ ਦਿੱਲੀ-ਹਲਵਾਰਾ ਉਡਾਣ ਦੇ ਸਮੇਂ ’ਚ ਬਦਲਾਅ ਕੀਤਾ ਗਿਆ ਹੈ। ਪਹਿਲਾਂ ਜਿੱਥੇ ਦਿੱਲੀ ਤੋਂ ਹਲਵਾਰਾ ਲਈ ਸਵੇਰੇ 5.55 ਵਜੇ ਉਡਾਣ ਤੈਅ ਸੀ, ਉੱਥੇ ਹੀ ਹੁਣ ਇਸ ਦਾ ਸਮਾਂ ਬਦਲ ਕੇ 8.35 ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਇਹ 9.45 ਵਜੇ ਹਲਵਾਰਾ ਪੁੱਜੇਗੀ। ਇਸੇ ਤਰ੍ਹਾਂ ਹਲਵਾਰਾ ਤੋਂ ਦਿੱਲੀ ਜਾਣ ਵਾਲੀ ਉਡਾਣ ਹੁਣ ਸਵੇਰੇ 10.25 ਵਜੇ ਰਵਾਨਾ ਹੋਵੇਗੀ ਜਿਸ ਦਾ ਪਹਿਲਾ ਸਮਾਂ 7.55 ਸੀ। ਹਾਲਾਂਕਿ ਦੁਪਹਿਰ ਦੀਆਂ ਉਡਾਣਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਹ ਬਦਲਾਅ ਕਾਰੋਬਾਰੀਆਂ ਦੀ ਮੰਗ ਨੂੰ ਧਿਆਨ ’ਚ ਰੱਖ ਕੇ ਕੀਤਾ ਗਿਆ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇੰਟਰਨੈੱਟ ਮੀਡੀਆ ਜ਼ਰੀਏ ਇਹ ਜਾਣਕਾਰੀ ਸਾਂਝੀ ਕੀਤੀ ਹੈ।