NRI ਔਰਤ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ 'ਚ ਨੌਕਰਾਨੀ, ਪਤੀ ਤੇ ਰਿਸ਼ਤੇਦਾਰ ਵਿਰੁੱਧ ਕੇਸ ਦਰਜ; ਪੁਲਿਸ ਵੱਲੋਂ ਪੜਤਾਲ ਸ਼ੁਰੂ
ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਸਟਾਰ ਇਨਕਲੇਵ ਧਾਂਦਰਾ ਰੋਡ ਦੀ ਰਹਿਣ ਵਾਲੀ ਮਨਜੀਤ ਕੌਰ ਦੀ ਸ਼ਿਕਾਇਤ ਤੇ ਪਿੰਡ ਗੋਪਾਲਪੁਰ ਦੀ ਵਾਸੀ ਸੁਨੇਹਾ , ਉਸਦੇ ਪਤੀ ਮਨਜੀਤ ਸਿੰਘ ਅਤੇ ਰਿਸ਼ਤੇਦਾਰ ਝਮੇੜੀ ਦੇ ਰਹਿਣ ਵਾਲੇ ਜਗਵੀਰ ਕੁਮਾਰ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਤਫਤੀਸ਼ੀ ਅਫਸਰ ਅਮਨਦੀਪ ਸਿੰਘ ਨੇ ਦੱਸਿਆ ਕਿ ਕੈਨੇਡਾ ਦੀ ਐਨਆਰਆਈ ਹਰਪ੍ਰੀਤ ਕੌਰ ਬੀਤੇ ਦਿਨੀ ਆਪਣੇ ਪੇਕੇ ਘਰ ਸਟਾਰ ਇਨਕਲੇਵ ਧਾਂਦਰਾ ਰੋਡ ਆਈ ਸੀ। ਕੁਝ ਦਿਨਾਂ ਬਾਅਦ ਜਦ ਹਰਪ੍ਰੀਤ ਕੌਰ ਨੇ ਆਪਣਾ ਬੈਗ ਚੈੱਕ ਕੀਤਾ ਤਾਂ ਬੈਗ ਚੋਂ ਇੱਕ ਡਾਇਮੰਡ ਅਤੇ ਦੋ ਸੋਨੇ ਦੀਆਂ ਮੁੰਦਰੀਆਂ ਗਾਇਬ ਸਨ।
Publish Date: Sun, 22 Feb 2026 11:58 AM (IST)
Updated Date: Sun, 22 Feb 2026 12:00 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ। ਕੈਨੇਡਾ ਤੋਂ ਆਪਣੇ ਪੇਕੇ ਘਰ ਆਈ ਐਨਆਰਆਈ ਔਰਤ ਦੀਆਂ ਡਾਇਮੰਡ ਅਤੇ ਸੋਨੇ ਦੀਆਂ ਅੰਗੂਠੀਆਂ ਚੋਰੀ ਹੋ ਗਈਆਂ। ਪੜਤਾਲ ਦੇ ਦੌਰਾਨ ਸਾਹਮਣੇ ਆਇਆ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਘਰ ਵਿੱਚ ਕੰਮ ਕਰਨ ਵਾਲੀ ਨੌਕਰਾਨੀ ਅਤੇ ਉਸਦੇ ਪਤੀ ਨੇ ਦਿੱਤਾ।
ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਸਟਾਰ ਇਨਕਲੇਵ ਧਾਂਦਰਾ ਰੋਡ ਦੀ ਰਹਿਣ ਵਾਲੀ ਮਨਜੀਤ ਕੌਰ ਦੀ ਸ਼ਿਕਾਇਤ ਤੇ ਪਿੰਡ ਗੋਪਾਲਪੁਰ ਦੀ ਵਾਸੀ ਸੁਨੇਹਾ , ਉਸਦੇ ਪਤੀ ਮਨਜੀਤ ਸਿੰਘ ਅਤੇ ਰਿਸ਼ਤੇਦਾਰ ਝਮੇੜੀ ਦੇ ਰਹਿਣ ਵਾਲੇ ਜਗਵੀਰ ਕੁਮਾਰ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਤਫਤੀਸ਼ੀ ਅਫਸਰ ਅਮਨਦੀਪ ਸਿੰਘ ਨੇ ਦੱਸਿਆ ਕਿ ਕੈਨੇਡਾ ਦੀ ਐਨਆਰਆਈ ਹਰਪ੍ਰੀਤ ਕੌਰ ਬੀਤੇ ਦਿਨੀ ਆਪਣੇ ਪੇਕੇ ਘਰ ਸਟਾਰ ਇਨਕਲੇਵ ਧਾਂਦਰਾ ਰੋਡ ਆਈ ਸੀ। ਕੁਝ ਦਿਨਾਂ ਬਾਅਦ ਜਦ ਹਰਪ੍ਰੀਤ ਕੌਰ ਨੇ ਆਪਣਾ ਬੈਗ ਚੈੱਕ ਕੀਤਾ ਤਾਂ ਬੈਗ ਚੋਂ ਇੱਕ ਡਾਇਮੰਡ ਅਤੇ ਦੋ ਸੋਨੇ ਦੀਆਂ ਮੁੰਦਰੀਆਂ ਗਾਇਬ ਸਨ।
ਸ਼ਿਕਾਇਤ ਕਰਤਾ ਹਰਪ੍ਰੀਤ ਕੌਰ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਜਦ ਨੌਕਰਾਂ ਨੇ ਸੁਨੇਹਾ ਕੋਲੋਂ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਸਨੇ ਆਖਿਆ ਕਿ ਉਸਨੇ ਇਹ ਚੋਰੀ ਆਪਣੇ ਪਤੀ ਮਨਜੀਤ ਸਿੰਘ ਨਾਲ ਮਿਲ ਕੇ ਕੀਤੀ ਹੈ। ਜਾਂਚ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਚੋਰੀ ਕੀਤੇ ਗਹਿਣੇ ਆਪਣੇ ਰਿਸ਼ਤੇਦਾਰ ਜਗਵੀਰ ਕੁਮਾਰ ਨੂੰ ਦੇ ਦਿੱਤੇ। ਜਾਂਚ ਅਧਿਕਾਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਸੁਨੇਹਾ ,ਮਨਜੀਤ ਸਿੰਘ ਅਤੇ ਜਗਵੀਰ ਦੇ ਖਿਲਾਫ ਚੋਰੀ ਦਾ ਮੁਕਦਮਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।