ਅਚਾਨਕ ਵਿਗੜਿਆ ਸੰਤੁਲਨ ਤੇ ਰਾਮਪੁਰ ਨੇੜੇ ਨਹਿਰ ’ਚ ਡਿੱਗੀ ਕਾਰ, ਡਰਾਈਵਰ ਦੀ ਮੌਤ
ਉਸਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬੱਬੂ (60) ਵਾਸੀ ਪਿੰਡ ਰਾਮਪੁਰ ਵਜੋਂ ਹੋਈ ਹੈ।
Publish Date: Mon, 30 Mar 2026 08:36 AM (IST)
Updated Date: Mon, 30 Mar 2026 08:38 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਰਾਹਾ: ਰਾਮਪੁਰ ਪਿੰਡ ਦੇ ਸੰਤੂਲਨ ਵਿਗੜ ਜਾਣ ਕਰਕੇ ਇੱਕ ਕਾਰ ਨਹਿਰ ’ਚ ਡਿੱਗ ਗਈ। ਕਾਰ ਦੇ ਡਿੱਗਣ ਦੀ ਖ਼ਬਰ ਮਿਲਦੇ ਹੀ ਪਿੰਡ ਦੇ ਸਰਪੰਚ ਨੇ ਪਿੰਡ ਵਾਸੀਆਂ ਦੀ ਮੱਦਦ ਨਾਲ ਬਹੁਤ ਮੁਸ਼ਕਲ ਨਾਲ ਡਰਾਈਵਰ ਨੂੰ ਕਾਰ ਤੋਂ ਬਾਹਰ ਕੱਢਿਆ। ਉਸਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬੱਬੂ (60) ਵਾਸੀ ਪਿੰਡ ਰਾਮਪੁਰ ਵਜੋਂ ਹੋਈ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਮਪੁਰ ਦੇ ਪਿੰਡ ਸਰਪੰਚ ਨੇ ਦੱਸਿਆ ਕਿ ਦੇਰ ਸ਼ਾਮ ਦੋਰਾਹਾ ਤੋਂ ਆ ਰਹੀ ਇੱਕ ਕਾਰ ਅਚਾਨਕ ਨਹਿਰ ’ਚ ਡਿੱਗ ਗਈ ਅਤੇ ਪਾਣੀ ਦੇ ਤੇਜ਼ ਵਹਾਅ ਕਰਕੇ ਨਿਹਰ ’ਚ ਵਹਿਣ ਲੱਗ ਪਈ। ਸੂਚਨਾ ਮਿਲਣ 'ਤੇ ਉਹ ਪਿੰਡ ਵਾਸੀਆਂ ਨਾਲ ਨਹਿਰ ਵੱਲ ਭੱਜੇ। ਉਨ੍ਹਾਂ ਦੱਸਿਆ ਕਿ ਕਾਰ ਉਨ੍ਹਾਂ ਦੇ ਪਿੰਡ ਦੇ ਇੱਕ ਦਾ ਹੀ ਵਿਅਕਤੀ ਸੀ ਤੇ ਜਦੋਂ ਡਰਾਈਵਰ ਬੱਬੂ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਗੰਭੀਰ ਹਾਲਤ ’ਚ ਸੀ। ਉਸਨੂੰ ਹਸਪਤਾਲ ਲਿਜਾਇਆ ਗਿਆ ਹੈ। ਡਰਾਈਵਰ ਨੂੰ ਬਚਾਇਆ ਨਹੀਂ ਜਾ ਸਕਿਆ। ਦੋਰਾਹਾ ਪੁਲਿਸ ਸਟੇਸ਼ਨ ਦੇ ਐੱਸਐੱਚਓ ਆਕਾਸ਼ ਦੱਤ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।