FCI ਖਿਲਾਫ਼ ਵੱਡਾ ਮੋਰਚਾ: ਆਲ ਇੰਡੀਆ ਰਾਈਸ ਫੈਡਰੇਸ਼ਨ ਨੇ ਕਾਰਪੋਰੇਸ਼ਨ ਦੀ ਕਥਿਤ ਲੁੱਟ ਵਿਰੁੱਧ ਸੜਕਾਂ 'ਤੇ ਉਤਰਨ ਦਾ ਕੀਤਾ ਐਲਾਨ
ਉਨ੍ਹਾਂ ਇਸ ਦੇ ਨਾਲ ਹੀ ਪੰਜਾਬ ਵਿੱਚ ਫੋਰਟੀਫਾਈਡ ਰਾਈਸ ਕਰਨਲ ਚਾਵਲ ਦੀ ਕਿੱਲਤ ਦੀ ਆੜ ਵਿੱਚ ਹੋ ਰਹੀ ਕਾਲਾ ਬਜਾਰੀ ਤੇ ਸੂਬੇ ਭਰ ਦੇ ਸ਼ੈਲਰ ਮਾਲਕਾਂ ਤੋਂ ਲਈ ਰਿਸ਼ਵਤ ਵਾਪਸ ਕਰਵਾਉਣ ਦਾ ਐਲਾਨ ਕਰਦਿਆਂ ਇਸ ਮੁੱਦੇ 'ਤੇ ਸੂਬਾ ਸਰਕਾਰ ਦੀ ਚੁੱਪੀ ਤੇ ਵੀ ਅਫਸੋਸ ਜ਼ਾਹਰ ਕੀਤਾ।
Publish Date: Sun, 04 Jan 2026 12:09 PM (IST)
Updated Date: Sun, 04 Jan 2026 12:15 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ , ਜਗਰਾਉਂ: ਜਗਰਾਉਂ ਪੁੱਜੇ ਆਲ ਇੰਡੀਆ ਰਾਈਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਤਰਸੇਮ ਸੈਣੀ ਨੇ ਐਫਸੀਆਈ 'ਚ ਸ਼ੈਲਰ ਮਾਲਕਾਂ ਦੀ ਹੋ ਰਹੀ ਅੰਨ੍ਹੀ ਲੁੱਟ ਖਿਲਾਫ਼ ਸੜਕਾਂ 'ਤੇ ਆਉਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਇਸ ਦੇ ਨਾਲ ਹੀ ਪੰਜਾਬ ਵਿੱਚ ਫੋਰਟੀਫਾਈਡ ਰਾਈਸ ਕਰਨਲ ਚਾਵਲ ਦੀ ਕਿੱਲਤ ਦੀ ਆੜ ਵਿੱਚ ਹੋ ਰਹੀ ਕਾਲਾ ਬਜਾਰੀ ਤੇ ਸੂਬੇ ਭਰ ਦੇ ਸ਼ੈਲਰ ਮਾਲਕਾਂ ਤੋਂ ਲਈ ਰਿਸ਼ਵਤ ਵਾਪਸ ਕਰਵਾਉਣ ਦਾ ਐਲਾਨ ਕਰਦਿਆਂ ਇਸ ਮੁੱਦੇ 'ਤੇ ਸੂਬਾ ਸਰਕਾਰ ਦੀ ਚੁੱਪੀ ਤੇ ਵੀ ਅਫਸੋਸ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਸ਼ੈਲਰ ਮਾਲਕਾਂ ਨੂੰ ਭਰੋਸੇ ਵਿੱਚ ਲੈ ਕੇ ਇਸ ਸੀਜ਼ਨ ਵੀ ਮਨ ਮਰਜ਼ੀ ਨਾਲ ਝੋਨਾ ਲਗਵਾਇਆ ਹੈ ਪਰ ਹੁਣ ਜਦੋਂ ਸ਼ੈਲਰ ਇੰਡਸਟਰੀ ਖਤਰੇ ਵਿੱਚ ਹੈ ਤਾਂ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਪਈ ਹੈ। ਇਸ ਮੌਕੇ ਜਗਰਾਉਂ ਰਾਜ ਮਿਲ ਰਿਹਾ ਐਸੋਸੀਏਸ਼ਨ ਦੇ ਪ੍ਰਧਾਨ ਅੰਕੁਰ ਗੁਪਤਾ ਸਮੇਤ ਸ਼ੈਲਰ ਮਾਲਕਾਂ ਨੇ ਜਗਰਾਉਂ ਵਿੱਚ ਸ਼ੈਲਰ ਇੰਡਸਟਰੀ ਨੂੰ ਆ ਰਹੀ ਸਮੱਸਿਆਵਾਂ ਦੀ ਗੱਲ ਕਰਦਿਆਂ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ।