ਸਪਾਊਸ ਵੀਜ਼ੇ ਦੇ ਨਾਂ 'ਤੇ ਵੱਡੀ ਠੱਗੀ: ਵਿਆਹ ਕਰਵਾ ਕੇ ਪਤੀ ਨਾਲ ਕੀਤੀ 50 ਲੱਖ ਦੀ ਧੋਖਾਧੜੀ, ਆਸਟ੍ਰੇਲੀਆ ਪਹੁੰਚ ਕੇ ਬਦਲੇ ਤੇਵਰ
ਐੱਮਜੇਕੇ ਨਗਰ, ਪਿੰਡ ਲੋਹਾਰਾ ਵਾਸੀ ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨਵਕਿਰਣਜੀਤ ਸਿੰਘ ਦਾ ਵਿਆਹ ਨਵਨੀਤ ਨਾਲ ਹੋਇਆ ਸੀ। ਵਿਆਹ ਦੇ ਬਾਅਦ ਨਵਨੀਤ ਆਪਣੇ ਪਤੀ ਨੂੰ ਸਪਾਊਸ ਵੀਜ਼ੇ 'ਤੇ ਆਸਟ੍ਰੇਲੀਆ ਲੈ ਗਈ ਅਤੇ ਉੱਥੇ ਪੀਆਰ. ਦਿਵਾਉਣ ਦਾ ਭਰੋਸਾ ਦਿੱਤਾ।
Publish Date: Sat, 07 Feb 2026 10:22 AM (IST)
Updated Date: Sat, 07 Feb 2026 10:29 AM (IST)
ਸੰਵਾਦ ਸਹਿਯੋਗੀ, ਜਾਗਰਣ, ਲੁਧਿਆਣਾ : ਸਪਾਊਸ ਵੀਜ਼ੇ ਨੂੰ ਹਥਿਆਰ ਬਣਾ ਕੇ ਵਿਆਹ ਰਾਹੀਂ ਲੱਖਾਂ ਰੁਪਏ ਹੜਪਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ’ਤੇ ਆਪਣੇ ਪੇਕਾ ਪਰਿਵਾਰ ਨਾਲ ਮਿਲ ਕੇ ਪਤੀ ਤੇ ਸਹੁਰਾ ਪਰਿਵਾਰ ਤੋਂ ਲਗਪਗ 50 ਲੱਖ ਰੁਪਏ ਦੀ ਧੋਖਾਧੜੀ ਤੇ ਲੱਖਾਂ ਦੇ ਸੋਨੇ ਦੀ ਚੋਰੀ ਕਰਨ ਦੇ ਦੋਸ਼ ਲੱਗੇ ਹਨ। ਥਾਣਾ ਡਾਬਾ ਪੁਲਿਸ ਨੇ ਔਰਤ ਸਮੇਤ ਅੱਠ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਨਵਨੀਤ ਕੌਰ, ਤੇਜਾ ਸਿੰਘ ਨਾਗਰਾ, ਹਰਪਾਲ ਕੌਰ, ਕਾਕਾ ਸਿੰਘ, ਫਲੇਲ ਸਿੰਘ, ਅਮਰ ਸਿੰਘ, ਸੁਖਦੇਵ ਸਿੰਘ ਅਤੇ ਸੁਖਦੇਵ ਸਿੰਘ ਦੀ ਪਤਨੀ ਵਜੋਂ ਕੀਤੀ ਗਈ ਹੈ।
ਐੱਮਜੇਕੇ ਨਗਰ, ਪਿੰਡ ਲੋਹਾਰਾ ਵਾਸੀ ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨਵਕਿਰਣਜੀਤ ਸਿੰਘ ਦਾ ਵਿਆਹ ਨਵਨੀਤ ਨਾਲ ਹੋਇਆ ਸੀ। ਵਿਆਹ ਦੇ ਬਾਅਦ ਨਵਨੀਤ ਆਪਣੇ ਪਤੀ ਨੂੰ ਸਪਾਊਸ ਵੀਜ਼ੇ 'ਤੇ ਆਸਟ੍ਰੇਲੀਆ ਲੈ ਗਈ ਅਤੇ ਉੱਥੇ ਪੀਆਰ. ਦਿਵਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਸਟੱਡੀ ਵੀਜ਼ਾ, ਸਪਾਊਸ ਵੀਜ਼ਾ ਤੇ ਹੋਰ ਪ੍ਰਕਿਰਿਆਵਾਂ ਦੇ ਨਾਮ ’ਤੇ ਪਰਿਵਾਰ ਤੋਂ ਲਗਪਗ 50 ਲੱਖ ਰੁਪਏ ਖਰਚ ਕਰਵਾ ਲਏ ਗਏ। ਦੋਸ਼ ਹੈ ਕਿ ਨਵਨੀਤ ਕੌਰ ਦੇ ਵਿਦੇਸ਼ ਪਹੁੰਚਦੇ ਹੀ ਉਸ ਦੇ ਪੇਕਾ ਪਰਿਵਾਰ ਦੇ ਲੋਕ ਸ਼ਿਕਾਇਤਕਰਤਾ ਦੇ ਘਰ ਆਏ ਤੇ ਅਲਮਾਰੀ ਤੋਂ ਲਗਪਗ 20 ਤੋਲੇ ਸੋਨਾ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਏ। ਜਦੋਂ ਇਸ ਚੋਰੀ ਬਾਰੇ ਨਵਕਿਰਣਜੀਤ ਸਿੰਘ ਨੇ ਆਸਟ੍ਰੇਲੀਆ ’ਚ ਆਪਣੀ ਪਤਨੀ ਨਾਲ ਗੱਲ ਕੀਤੀ ਤਾਂ ਉਸ ਨੇ ਮਾਮਲੇ ਨੂੰ ਸੁਲਝਾਉਣ ਦੀ ਬਜਾਏ ਵਿਵਾਦ ਖੜ੍ਹਾ ਕਰ ਦਿੱਤਾ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਰੰਜਿਸ ਕਾਰਨ ਨਵਨੀਤ ਕੌਰ ਨੇ ਆਸਟ੍ਰੇਲੀਆ ’ਚ ਚੱਲ ਰਹੇ ਇਮੀਗ੍ਰੇਸ਼ਨ ਕੇਸ ਤੋਂ ਆਪਣੇ ਪਤੀ ਦਾ ਨਾਮ ਹੀ ਕੱਟਵਾ ਦਿੱਤਾ, ਜਿਸ ਨਾਲ ਉਸ ਦਾ ਵਿਦੇਸ਼ ’ਚ ਸੈਟਲ ਹੋਣ ਦਾ ਸੁਪਨਾ ਚਕਨਾਚੂਰ ਹੋ ਗਿਆ। ਉਨ੍ਹਾਂ ਜੀਵਨ ਭਰ ਦੀ ਕਮਾਈ ਆਪਣੇ ਪੁੱਤਰ ਦੇ ਭਵਿੱਖ 'ਤੇ ਲਗਾ ਦਿੱਤੀ ਸੀ, ਪਰ ਮੁਲਜ਼ਮਾਂ ਨੇ ਨਾ ਸਿਰਫ਼ ਪੈਸੇ ਹੜਪੇ, ਸਗੋਂ ਉਸ ਦਾ ਕਰੀਅਰ ਵੀ ਬਰਬਾਦ ਕਰ ਦਿੱਤਾ। ਥਾਣਾ ਡਾਬਾ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਸਬੂਤਾਂ ਤੇ ਤੱਥਾਂ ਦੇ ਆਧਾਰ 'ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।